ਮਜੀਠਾ ਰੋਡ ਧਮਾਕੇ ‘ਚ ਮਰਨ ਵਾਲੇ ਦੀ ਹੋਈ ਪਛਾਣ, ਆਟੋ ਚਲਾਉਣ ਦਾ ਕਰਦਾ ਹੈ ਕੰਮ
ਨਿਤਿਨ ਹਰ ਰੋਜ਼ ਸਵੇਰੇ ਘਰੋਂ ਆਟੋ ਲੈ ਕੇ ਜਾਂਦਾ ਸੀ, ਪਰ ਅੱਜ ਸਵੇਰੇ 7 ਵਜੇ ਹੀ ਉਹ ਬਿਨ੍ਹਾਂ ਆਟੋ ਤੋਂ ਹੀ ਘਰੋਂ ਰਵਾਨਾ ਹੋ ਗਿਆ। ਇਹ ਪਰਿਵਾਰ ਇੱਕ ਛੋਟੇ ਜਹੇ ਕਿਰਾਏ ਦੇ ਕਮਰੇ 'ਚ ਰਹਿੰਦਾ ਹੈ। ਇਸ ਬਜ਼ੁਰਗ ਮਾਂ ਦੇ ਦੋਨੋਂ ਬੇਟੇ ਆਟੋ ਚਲਾਉਂਦੇ ਹਨ, ਜਿਨਾਂ ਵਿੱਚੋਂ ਇੱਕ ਨਿਤਿਨ ਦੀ ਅੱਜ ਧਮਾਕੇ 'ਚ ਮੌਤ ਹੋ ਗਈ ਹੈ।

Majitha Road Explosion: ਅੰਮ੍ਰਿਤਸਰ ਦੇ ਮਜੀਠਾ ਰੋਡ ‘ਚ ਧਮਾਕੇ ਦੌਰਾਨ ਮਰਨ ਵਾਲੇ ਨੌਜਵਾਨ ਦੀ ਪਛਾਣ ਹੋਈ ਹੈ। ਇਸ ਦੀ ਉਮਰ 25 ਸਾਲ ਹੈ ਅਤੇ ਨਿਤਿਨ ਕੁਮਾਰ ਛੇਹਰਟਾ ਦੇ ਘਣੂਪੁਰ ਕਾਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਆਟੋ ਚਲਾਉਣ ਦਾ ਕੰਮ ਕਰਦਾ ਸੀ। ਇਹ ਧਮਾਕੇ ਵਾਲੀ ਥਾਂ ‘ਤੇ ਕਿਵੇਂ ਪਹੁੰਚਿਆ ਹੈ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜਾਣਕਾਰੀ ਮੁਤਾਬਕ ਉਹ ਹਰ ਰੋਜ਼ ਸਵੇਰੇ ਘਰੋਂ ਆਟੋ ਲੈ ਕੇ ਜਾਂਦਾ ਸੀ, ਪਰ ਅੱਜ ਸਵੇਰੇ 7 ਵਜੇ ਹੀ ਉਹ ਬਿਨ੍ਹਾਂ ਆਟੋ ਤੋਂ ਹੀ ਘਰੋਂ ਰਵਾਨਾ ਹੋ ਗਿਆ। ਇਹ ਪਰਿਵਾਰ ਇੱਕ ਛੋਟੇ ਜਹੇ ਕਿਰਾਏ ਦੇ ਕਮਰੇ ‘ਚ ਰਹਿੰਦਾ ਹੈ। ਇਸ ਬਜ਼ੁਰਗ ਮਾਂ ਦੇ ਦੋਨੋਂ ਬੇਟੇ ਆਟੋ ਚਲਾਉਂਦੇ ਹਨ, ਜਿਨਾਂ ਵਿੱਚੋਂ ਇੱਕ ਨਿਤਿਨ ਦੀ ਅੱਜ ਧਮਾਕੇ ‘ਚ ਮੌਤ ਹੋ ਗਈ ਹੈ।
ਮਜੀਠਾ ਰੋਡ ‘ਤੇ ਹੋਇਆ ਸੀ ਧਮਾਕਾ
ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ‘ਤੇ ਮੰਗਲਵਾਰ ਸਵੇਰੇ ਡੀਸੈਂਟ ਐਵੇਨਿਊ ਦੇ ਬਾਹਰ ਇੱਕ ਵੱਡਾ ਬੰਬ ਧਮਾਕਾ ਹੋਇਆ ਸੀ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਹੱਥ ‘ਚ ਬੰਬ ਵਰਗੀ ਚੀਜ਼ ਸੀ, ਜੋ ਅਚਾਨਕ ਫਟ ਗਈ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਵਿਅਕਤੀ ਦੇ ਦੋਵੇਂ ਹੱਥ ਤੇ ਲੱਤਾਂ ਉੱਡ ਗਈਆਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਵਿਅਕਤੀ ਉੱਥੇ ਕਿਉਂ ਆਇਆ ਸੀ ਜਾਂ ਉਹ ਕੀ ਕਰ ਰਿਹਾ ਸੀ? ਇਸ ਤੋਂ ਪਹਿਲਾਂ, ਪੁਲਿਸ ਅਧਿਕਾਰੀ ਨੇ ਕਿਹਾ ਸੀ, ਸਾਨੂੰ ਧਮਾਕੇ ਦੀ ਸੂਚਨਾ ਮਿਲੀ ਅਤੇ ਅਸੀਂ ਤੁਰੰਤ ਮੌਕੇ ‘ਤੇ ਪਹੁੰਚੇ, ਜਿੱਥੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ।