ਰਵਨੀਤ ਬਿੱਟੂ ਤੇ ਗੁਰਪ੍ਰੀਤ ਗੋਗੀ ਆਹਮੋ ਸਾਹਮਣੇ, ਬਿੱਟੂ ਬੋਲੇ ਕੋਠੀਆਂ ਕਬਜ਼ਾਉਣਾ AAP ਦਾ ਟ੍ਰੇਂਡ

Updated On: 

28 Jun 2023 11:41 AM

Ravneet Bittu V/s Gurpreet Gogi: ਗੁਰਪ੍ਰੀਤ ਗੋਗੀ ਨੇ ਰਵਨੀਤ ਸਿੰਘ ਬਿੱਟੂ 'ਤੇ ਸਰਕਾਰੀ ਕੋਠੀ 'ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ। ਬਿੱਟੂ ਨੇ ਕਿਹਾ ਕਿ AAP ਵਿਧਾਇਕਾਂ ਨੂੰ ਪਤਾ ਹੈ ਕਿ ਕੋਠੀਆਂ 'ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ।

ਰਵਨੀਤ ਬਿੱਟੂ ਤੇ ਗੁਰਪ੍ਰੀਤ ਗੋਗੀ ਆਹਮੋ ਸਾਹਮਣੇ, ਬਿੱਟੂ ਬੋਲੇ ਕੋਠੀਆਂ ਕਬਜ਼ਾਉਣਾ AAP ਦਾ ਟ੍ਰੇਂਡ
Follow Us On

ਲੁਧਿਆਣਾ ਨਿਊਜ਼। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ‘ਤੇ ਸਰਕਾਰੀ ਕੋਠੀ ‘ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਬਾਅਦ ਰਵਨੀਤ ਬਿੱਟੂ (Ravneet Singh Bittu) ਨੇ ਵਿਧਾਇਕ ਗੋਗੀ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਤਾ ਹੈ ਕਿ ਕੋਠੀਆਂ ‘ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ।

ਗਲੀ ਦੇ ਕੁੱਤੇ ਤੇ ਬਿੱਲੀਆਂ ਪੰਜੇ ਮਾਰਨਗੇ- ਬਿੱਟੂ

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗੁਰਪ੍ਰੀਤ ਗੋਗੀ (Gurpreet Gogi) ਨੂੰ ਕਿਹਾ ਕਿ ਉਹ ਐਨਆਰਆਈ ਦਾ ਘਰ ਸਮਝ ਕੇ ਕਿਸੇ ਵੀ ਸਮੇਂ ਨਾ ਆ ਜਾਣ। ਨਹੀਂ ਤਾਂ ਉਨ੍ਹਾਂ ਦੀ ਗਲੀ ਤੇ ਮੁਹੱਲੇ ਦੇ ਕੁੱਤੇ ਅਤੇ ਬਿੱਲੀਆਂ ਉਨ੍ਹਾਂ ਨੂੰ ਪੰਜਾ ਮਾਰ ਦੇਣਗੇ। ਅਜਿਹਾ ਨਾ ਹੋਵੇ ਕਿ ਬਾਅਦ ਵਿੱਚ ਉਨ੍ਹਾਂ ਨੂੰ ਡਾਕਟਰਾਂ ਤੋਂ ਟੀਕੇ ਲਗਵਾਉਣੇ ਪੈਣ।

‘ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ’

ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਕਾਂਗਰਸ ਸਰਕਾਰ ਦੇ ਸਮੇਂ ਸਕੂਲ ਲਈ 50 ਕਰੋੜ ਦੀ ਜ਼ਮੀਨ ਅਤੇ 8 ਕਰੋੜ ਦੇ ਫੰਡ ਰੱਖੇ ਗਏ ਸਨ। ਉਹ ਸਿਰਫ ਉਸ ਸਕੂਲ ਦੀ ਹਾਲਤ ਦੇਖਣ ਗਏ ਸਨ।

ਕੋਠੀਆਂ ਕਬਜ਼ਾਉਣਾ AAP ਦਾ ਟ੍ਰੇਂਡ- ਬਿੱਟੂ

ਕਾਂਗਰਸ ਸਰਕਾਰ ਦੌਰਾਨ ਕਈ ਵਿਕਾਸ ਕਾਰਜ ਹੋਏ ਹਨ, ਜਿਨ੍ਹਾਂ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤਾ ਜਾ ਰਿਹਾ ਹੈ। ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਅੱਜ ਸਮਾਰਟ ਕਾਰਡ (Smart Card) ਕੱਟਣ ਦਾ ਕਾਰਨ ਨਹੀਂ ਦੱਸੀ। ਵਿਧਾਇਕਾਂ ਦਾ ਲੋਕਾਂ ਦੇ ਘਰਾਂ ‘ਤੇ ਕਬਜ਼ਾ ਕਰਨ ਦਾ ਟ੍ਰੈਂਡ ਹੈ। ਉਹ ਜਾਣਦੇ ਹਨ ਕਿ ਕੋਠੀਆਂ ਨੂੰ ਕਿਵੇਂ ਹਾਸਲ ਕਰਨਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ