ਸੁੁਖਪਾਲ ਖਹਿਰਾ ਨੂੰ ਮਿਲੇ ਕਾਂਗਰਸੀ ਆਗੂ, ਕਿਹਾ- ਦਵਾ ਕੇ ਰਹਾਂਗੇ ਇਨਸਾਫ਼

Updated On: 

12 Jan 2024 17:01 PM

ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਕੁਲਜੀਤ ਨਾਗਰਾ ਖਹਿਰਾ ਨੂੰ ਮਿਲਨ ਪਹੁੰਚੇ। ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਨਾਲ ਤਕਰੀਬਨ ਸਵਾ ਘੰਟਾ ਮੁਲਾਕਾਤ ਕੀਤੀ।

ਸੁੁਖਪਾਲ ਖਹਿਰਾ ਨੂੰ ਮਿਲੇ ਕਾਂਗਰਸੀ ਆਗੂ, ਕਿਹਾ- ਦਵਾ ਕੇ ਰਹਾਂਗੇ ਇਨਸਾਫ਼

Photo Credit: @RajaBrar_INC

Follow Us On

ਭਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਹਨ। ਉਨ੍ਹਾਂ ਨੂੰ ਮਿਲਣ ਲਈ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਕੁਲਜੀਤ ਨਾਗਰਾ ਪਹੁੰਚੇ। ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਨਾਲ ਤਕਰੀਬਨ ਸਵਾ ਘੰਟਾ ਮੁਲਾਕਾਤ ਕੀਤੀ।

ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹਨ। ਉਨਾਂ ‘ਤੇ ਇੱਕ ਹੋਰ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ ਵਿੱਚ ਡੱਕਿਆ ਗਿਆ ਹੈ। ਉਨਾਂ ਦੀ ਪਿਛਲੇ ਕੇਸ ਵਿੱਚ ਜਮਾਨਤ ਹੋ ਚੁੱਕੀ ਸੀ। ਯਾਦਵ ਨੇ ਕਿਹਾ ਕਿ ਪੂਰੀ ਕਾਂਗਰਸ ਦੁੱਖ ਦੀ ਘੜੀ ਵਿੱਚ ਖੈਹਰਾਂ ਦੇ ਨਾਲ ਹਾਂ। ਖੈਹਰਾਂ ਨੂੰ ਇਨਸਾਫ ਦਵਾ ਕੇ ਰਹਾਂਗੇ। ਇਸ ਮੌਕੇ ਯਾਦਵ ਨੇ ਪੱਤਰਕਾਰਾਂ ਦੇ ਹੋਰ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ।

ਇੰਡੀਆ ਗਠਜੋੜ ਲਈ ਪੰਜਾਬ ਕਾਂਗਰਸ ਨਹੀਂ ਤਿਆਰ

ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਬੀਜੇਪੀ ਦਾ ਲੋਕ ਸਭਾ ਚੋਣਾਂ ਵਿੱਚ ਜੋ ਹਾਲ ਹੋਵੇਗਾ ਉਹ ਕਦੇ ਨਹੀਂ ਵੇਖਿਆ ਹੋਣਾ। ਨਾਗਰਾ ਨੇ ਕਿਹਾ ਕਿ ਜੇਕਰ ਇਕੱਲੀ ਹੀ ਕਾਂਗਰਸ ਚੋਣ ਦੀ ਹੈ ਤਾਂ ਸਾਰੀ ਪਾਰਟੀਆਂ ਨਾਲੋਂ ਉੱਪਰ ਹੈ। ਉਨਾਂ ਨੂੰ ਆਪ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਗਠਜੋੜ ਬਿਲਕੁਲ ਹੀ ਨਹੀਂ ਹੋ ਸਕਦਾ ਕਿਉਂਕਿ ਜੋ ਰਾਜਨੀਤੀ ਹੋ ਰਹੀ ਹੈ ਬਿਲਕੁਲ ਹੀ ਗੰਦੀ ਰਾਜਨੀਤੀ ਹੈ। ਨਾਗਰਾ ਨੇ ਨਵਜੋਤ ਸਿੰਘ ਸਿੱਧੂ ਬਾਰੇ ਜਵਾਬ ਦਿੱਤਾ ਕਿ ਹਰ ਘਰ ਵਿੱਚ ਭਾਂਡੇ ਦਾ ਖੜਕਦੇ ਹੀ ਰਹਿੰਦੇ ਹਨ ਇਹ ਪਾਰਟੀ ਦਾ ਮਸਲਾ ਹੈ ਅਤੇ ਹੱਲ ਕਰ ਲਵੇਗੀ।