Ludhiana Loot Case: 10 ਰੁਪਏ ਦੀ ਫਰੂਟੀ ਦੇ ਚੱਕਰ ‘ਚ ਫਸੇ 8 ਕਰੋੜ ਦੇ ਲੁਟੇਰੇ ਬੰਟੀ-ਬਬਲੀ, ਫਿਲਮੀ ਅੰਦਾਜ਼ ‘ਚ ਗ੍ਰਿਫਤਾਰੀ

Updated On: 

19 Jun 2023 14:05 PM

Mandeep Kaur aka Daku Haseena:ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਹੋਣ ਦੇ ਬਾਵਜੂਦ ਮਨਦੀਪ ਕੌਰ ਅਤੇ ਜਸਵਿੰਦਰ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਨਹੀਂ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਦਾ ਸਮਾਂ ਦਿੱਤਾ। ਫਿਰ ਪੁਲਿਸ ਨੇ ਕੁਝ ਦੇਰ ਤੱਕ ਜੋੜੇ ਦਾ ਪਿੱਛਾ ਵੀ ਕੀਤਾ।

Ludhiana Loot Case: 10 ਰੁਪਏ ਦੀ ਫਰੂਟੀ ਦੇ ਚੱਕਰ ਚ ਫਸੇ 8 ਕਰੋੜ ਦੇ ਲੁਟੇਰੇ ਬੰਟੀ-ਬਬਲੀ, ਫਿਲਮੀ ਅੰਦਾਜ਼ ਚ ਗ੍ਰਿਫਤਾਰੀ
Follow Us On

ਲੁਧਿਆਣਾ ਨਿਊਜ। 10 ਜੂਨ ਨੂੰ ਲੁਧਿਆਣਾ ਵਿੱਚ ਹੋਈ ਕਰੋੜਾਂ ਰੁਪਏ ਦੀ ਲੁੱਟ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਵਿੱਚ ਸ਼ਾਮਲ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਗਾਤਾਰ ਛਾਪੇਮਾਰੀ ਤੋਂ ਬਾਅਦ ਫੜੇ ਗਏ ਲੋਕਾਂ ਵਿੱਚ ਮਨਦੀਪ ਕੌਰ ਵੀ ਸ਼ਾਮਲ ਹੈ, ਜਿਸ ਨੂੰ ਡਾਕੂ ਹਸੀਨਾ ਵੀ ਕਿਹਾ ਜਾਂਦਾ ਹੈ। 8 ਕਰੋੜ 49 ਲੱਖ ਦੀ ਵੱਡੀ ਡਕੈਤੀ ਦੇ ਮਾਮਲੇ ‘ਚ ਫਸੀ ‘ਡਾਕੂ ਹਸੀਨਾ’ ਸਿਰਫ 10 ਰੁਪਏ ਦੀ ਡ੍ਰਿੰਕ ਦੀ ਵਜ੍ਹਾਂ ਨਾਲ ਫੜੀ ਗਈ।

ਲੁੱਟ ਦੀ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੀ ਜਾਂਚ ਵਿੱਚ ਜੁਟੀ ਪੁਲਿਸ ਨੇ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਟ ਸਾਹਿਬ ਨੇੜੇ ਗ੍ਰਿਫ਼ਤਾਰ ਕਰ ਲਿਆ। ਇਹ ਲੋਕ ਲੁਧਿਆਣਾ ਵਿੱਚ ਡਕੈਤੀ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਇਸ ਜੋੜੇ ਤੋਂ ਇਲਾਵਾ ਇਕ ਹੋਰ ਮੁਲਜ਼ਮ ਵੀ ਫੜਿਆ ਗਿਆ।

ਇਕ ਹੋਰ ਮੁਲਜ਼ਮ ਗੌਰਵ ਨੂੰ ਪੰਜਾਬ ਦੇ ਗਿੱਦੜਬਾਹਾ ਤੋਂ ਗ੍ਰਿਫਤਾਰ ਕੀਤਾ ਗਿਆ। ਹੁਣ ਤੱਕ ਪੰਜਾਬ ਪੁਲਿਸ ਇਸ ਮਾਮਲੇ ਵਿੱਚ 12 ਵਿੱਚੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਜਾਲ ਵਿਛਾਇਆ ਅਤੇ 10 ਰੁਪਏ ਦੀ ਫਰੂਟੀ ਦੀ ਦੇ ਝਾਂਸੇ ਵਿੱਚ ਆਏ ਜੋੜੇ ਨੂੰ ਫੜ ਕੇ ਉਨ੍ਹਾਂ ਕੋਲੋਂ 21 ਲੱਖ ਰੁਪਏ ਬਰਾਮਦ ਕਰ ਲਏ।

ਜੋੜੇ ਤੱਕ ਕਿਵੇਂ ਪਹੁੰਚੀ ਪੁਲਿਸ ?

ਹੋਇਆ ਇੰਝ ਕਿ ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਮਨਦੀਪ ਕੌਰ ਅਤੇ ਪਤੀ ਜਸਵਿੰਦਰ ਸਿੰਘ ਨੇਪਾਲ ਭੱਜਣ ਦੀ ਯੋਜਨਾ ਬਣਾ ਰਹੇ ਹਨ। ਪਰ ਨੇਪਾਲ ਜਾਣ ਤੋਂ ਪਹਿਲਾਂ, ਜੋੜਾ ਹਰਿਦੁਆਰ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਸਮੇਤ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।

ਹਾਲਾਂਕਿ ਇਸ ਸੂਚਨਾ ਦੇ ਬਾਵਜੂਦ ਪੁਲਿਸ ਲਈ ਉਨ੍ਹਾਂ ਨੂੰ ਲੱਭਣਾ ਆਸਾਨ ਨਹੀਂ ਸੀ। ਉਤਰਾਖੰਡ ਦੇ ਸਿੱਖ ਤੀਰਥ ਅਸਥਾਨ ਹੇਮਕੁੰਟ ਵਿਖੇ ਸ਼ਰਧਾਲੂਆਂ ਦੀ ਭਾਰੀ ਭੀੜ ਹੈ ਅਤੇ ਸ਼ਰਧਾਲੂਆਂ ਦੀ ਭੀੜ ਵਿਚਕਾਰ ਦੋਵਾਂ ਦੀ ਪਛਾਣ ਕਰਨਾ ਔਖਾ ਕੰਮ ਸੀ। ਇਸ ਲਈ ਪੁਲਿਸ ਨੇ ਇੱਕ ਯੋਜਨਾ ਤਿਆਰ ਕਰਕੇ ਸ਼ਰਧਾਲੂਆਂ ਲਈ ਮੁਫ਼ਤ ਡ੍ਰਿੰਕ ਦੀ ਸੇਵਾ ਸ਼ੁਰੂ ਕੀਤੀ।

ਇਸੇ ਦੌਰਾਨ ਮੁਲਜ਼ਮ ਜੋੜਾ ਇੱਕ ਡ੍ਰਿੰਕ ਸਟਾਲ ‘ਤੇ ਪਹੁੰਚਿਆ। ਪਰ ਗ੍ਰਿਫਤਾਰੀ ਤੋਂ ਬਚਣ ਲਈ ਉਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਹਾਲਾਂਕਿ ਉਨ੍ਹਾਂ ਨੂੰ 10 ਰੁਪਏ ਦੀ ਡ੍ਰਿੰਕ ਪੀਣ ਲਈ ਆਪਣੇ ਚਿਹਰੇ ਤੋਂ ਕੱਪੜਾ ਹਟਾਉਣਾ ਪਿਆ ਅਤੇ ਕੱਪੜਾ ਹਟਾਉਂਦੇ ਹੀ ਪੁਲਿਸ ਨੇ ਉਨ੍ਹਾਂ ਦੀ ਪਛਾਣ ਕਰ ਲਈ।

ਸ਼ਨਾਖਤ ਤੋਂ ਤੁਰੰਤ ਬਾਅਦ ਨਹੀਂ ਕੀਤਾ ਗ੍ਰਿਫਤਾਰ

ਖਾਸ ਗੱਲ ਇਹ ਹੈ ਕਿ ਦੋਵਾਂ ਦੀ ਸ਼ਨਾਖਤ ਦੇ ਬਾਵਜੂਦ ਮਨਦੀਪ ਕੌਰ ਅਤੇ ਜਸਵਿੰਦਰ ਸਿੰਘ ਨੂੰ ਪੁਲਿਸ ਨੇ ਤੁਰੰਤ ਗ੍ਰਿਫਤਾਰ ਨਹੀਂ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਅਤੇ ਮੱਥਾ ਟੇਕਣ ਦਾ ਸਮਾਂ ਦਿੱਤਾ। ਫਿਰ ਪੁਲਿਸ ਨੇ ਕੁਝ ਦੇਰ ਤੱਕ ਜੋੜੇ ਦਾ ਪਿੱਛਾ ਵੀ ਕੀਤਾ।

ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਨਦੀਪ ਕੌਰ ਦੇ ਦੋਪਹੀਆ ਵਾਹਨ ‘ਚੋਂ 12 ਲੱਖ ਰੁਪਏ ਅਤੇ ਜਸਵਿੰਦਰ ਸਿੰਘ ਦੇ ਬਰਨਾਲਾ ਸਥਿਤ ਘਰੋਂ 9.9 ਲੱਖ ਰੁਪਏ ਬਰਾਮਦ ਕੀਤੇ ਗਏ ਹਨ।

ਫਰਵਰੀ ‘ਚ ਹੋਇਆ ਸੀ ਡਾਕੂ ਹਸੀਨਾ ਦਾ ਵਿਆਹ

ਮਨਦੀਪ ਕੌਰ ਯਾਨੀ ‘ਡਾਕੂ ਹਸੀਨਾ’ ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਦੀ ਮੁੱਖ ਮੁਲਜ਼ਮ ਹੈ। ਉਸ ਨੇ 10 ਜੂਨ ਨੂੰ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ ਸੀਐਮਐਸ ਸਕਿਓਰਿਟੀਜ਼ ਕੰਪਨੀ ਦੇ ਦਫ਼ਤਰ ਵਿੱਚ ਕਥਿਤ ਤੌਰ ਤੇ ਪੰਜ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਸੀ। ਅਤੇ ਫਿਰ ਪੈਸੇ ਲੁੱਟ ਕੇ ਭੱਜਣ ਵਿਚ ਕਾਮਯਾਬ ਹੋ ਗਈ ਸੀ।

ਪੁਲਸ ਦੀ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਅਮੀਰ ਬਣਨਾ ਚਾਹੁੰਦੀ ਸੀ। ਮਨਦੀਪ ਕੌਰ ਦਾ ਵਿਆਹ ਇਸੇ ਸਾਲ ਫਰਵਰੀ ਵਿੱਚ ਜਸਵਿੰਦਰ ਨਾਲ ਹੋਇਆ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ