Ludhiana Loot Case: 10 ਰੁਪਏ ਦੀ ਫਰੂਟੀ ਦੇ ਚੱਕਰ ‘ਚ ਫਸੇ 8 ਕਰੋੜ ਦੇ ਲੁਟੇਰੇ ਬੰਟੀ-ਬਬਲੀ, ਫਿਲਮੀ ਅੰਦਾਜ਼ ‘ਚ ਗ੍ਰਿਫਤਾਰੀ
Mandeep Kaur aka Daku Haseena:ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਹੋਣ ਦੇ ਬਾਵਜੂਦ ਮਨਦੀਪ ਕੌਰ ਅਤੇ ਜਸਵਿੰਦਰ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਨਹੀਂ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਦਾ ਸਮਾਂ ਦਿੱਤਾ। ਫਿਰ ਪੁਲਿਸ ਨੇ ਕੁਝ ਦੇਰ ਤੱਕ ਜੋੜੇ ਦਾ ਪਿੱਛਾ ਵੀ ਕੀਤਾ।
ਲੁਧਿਆਣਾ ਨਿਊਜ। 10 ਜੂਨ ਨੂੰ ਲੁਧਿਆਣਾ ਵਿੱਚ ਹੋਈ ਕਰੋੜਾਂ ਰੁਪਏ ਦੀ ਲੁੱਟ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਵਿੱਚ ਸ਼ਾਮਲ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਗਾਤਾਰ ਛਾਪੇਮਾਰੀ ਤੋਂ ਬਾਅਦ ਫੜੇ ਗਏ ਲੋਕਾਂ ਵਿੱਚ ਮਨਦੀਪ ਕੌਰ ਵੀ ਸ਼ਾਮਲ ਹੈ, ਜਿਸ ਨੂੰ ਡਾਕੂ ਹਸੀਨਾ ਵੀ ਕਿਹਾ ਜਾਂਦਾ ਹੈ। 8 ਕਰੋੜ 49 ਲੱਖ ਦੀ ਵੱਡੀ ਡਕੈਤੀ ਦੇ ਮਾਮਲੇ ‘ਚ ਫਸੀ ‘ਡਾਕੂ ਹਸੀਨਾ’ ਸਿਰਫ 10 ਰੁਪਏ ਦੀ ਡ੍ਰਿੰਕ ਦੀ ਵਜ੍ਹਾਂ ਨਾਲ ਫੜੀ ਗਈ।
ਲੁੱਟ ਦੀ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੀ ਜਾਂਚ ਵਿੱਚ ਜੁਟੀ ਪੁਲਿਸ ਨੇ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਟ ਸਾਹਿਬ ਨੇੜੇ ਗ੍ਰਿਫ਼ਤਾਰ ਕਰ ਲਿਆ। ਇਹ ਲੋਕ ਲੁਧਿਆਣਾ ਵਿੱਚ ਡਕੈਤੀ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਇਸ ਜੋੜੇ ਤੋਂ ਇਲਾਵਾ ਇਕ ਹੋਰ ਮੁਲਜ਼ਮ ਵੀ ਫੜਿਆ ਗਿਆ।
ਇਕ ਹੋਰ ਮੁਲਜ਼ਮ ਗੌਰਵ ਨੂੰ ਪੰਜਾਬ ਦੇ ਗਿੱਦੜਬਾਹਾ ਤੋਂ ਗ੍ਰਿਫਤਾਰ ਕੀਤਾ ਗਿਆ। ਹੁਣ ਤੱਕ ਪੰਜਾਬ ਪੁਲਿਸ ਇਸ ਮਾਮਲੇ ਵਿੱਚ 12 ਵਿੱਚੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਜਾਲ ਵਿਛਾਇਆ ਅਤੇ 10 ਰੁਪਏ ਦੀ ਫਰੂਟੀ ਦੀ ਦੇ ਝਾਂਸੇ ਵਿੱਚ ਆਏ ਜੋੜੇ ਨੂੰ ਫੜ ਕੇ ਉਨ੍ਹਾਂ ਕੋਲੋਂ 21 ਲੱਖ ਰੁਪਏ ਬਰਾਮਦ ਕਰ ਲਏ।


