Attack on BJP Leader: ਮੰਦਰ ‘ਚ ਹਵਨ ਕਰਨ ਦੌਰਾਨ ਲੁਧਿਆਣਾ ‘ਚ ਬੀਜੇਪੀ ਆਗੂ ‘ਤੇ ਹਮਲਾ, ਪ੍ਰਵੀਨ ਬਾਂਸਲ ਸਣੇ ਚਾਰ ਜ਼ਖਮੀ

rajinder-arora-ludhiana
Published: 

04 Jun 2023 16:55 PM

ਫਿਲਹਾਲ ਏਸੀਪੀ ਰਾਜੇਸ਼ ਸ਼ਰਮਾ ਮੌਕੇ ਤੇ ਪਹੁੰਚੇ,, ਜਿਨ੍ਹਾਂ ਨੇ ਸਥਿਤੀ ਨੂੰ ਕਾਬੂ ਚ ਕੀਤਾ ਤੇ ਦੋਵਾਂ ਧਿਰਾਂ ਦੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

Attack on BJP Leader: ਮੰਦਰ ਚ ਹਵਨ ਕਰਨ ਦੌਰਾਨ ਲੁਧਿਆਣਾ ਚ ਬੀਜੇਪੀ ਆਗੂ ਤੇ ਹਮਲਾ, ਪ੍ਰਵੀਨ ਬਾਂਸਲ ਸਣੇ ਚਾਰ ਜ਼ਖਮੀ
Follow Us On

ਲੁਧਿਆਣਾ। ਸ਼ਹਿਰ ਵਿੱਚ ਦੋ ਧਿਰਾਂ ਵਿੱਚ ਝੜਪ ਹੋ ਗਈ। ਇਸ ਵਿੱਚ ਸੀਨੀਅਰ ਭਾਜਪਾ (BJP) ਆਗੂ ਪ੍ਰਵੀਨ ਬਾਂਸਲ ਸਮੇਤ 3 ਤੋਂ 4 ਲੋਕ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਕਿਦਵਈ ਨਗਰ ਸਥਿਤ ਆਰੀਆ ਸਮਾਜ ਮੰਦਰ ਦੀ ਹੈ। ਇੱਥੇ ਮੰਦਰ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਅੱਜ ਉਹ ਮੰਦਰ ਵਿੱਚ ਹਵਨ ਕਰਨ ਦੀ ਤਿਆਰੀ ਕਰ ਰਹੇ ਸਨ।

ਮੰਦਰ ਦੇ ਪੁਜਾਰੀ ਦੀ ਮੌਤ ਹੋ ਚੁੱਕੀ ਹੈ। ਹੁਣ ਉਸਦਾ ਪੁੱਤਰ ਮੰਦਰ ਦੀ ਦੇਖ-ਭਾਲ ਕਰਦਾ ਹੈ। ਮੰਦਰ ਦੇ ਪੈਸੇ ਨੂੰ ਲੈ ਕੇ ਕਈ ਗੜਬੜੀਆਂ ਹੋਈਆਂ ਹਨ। ਇਸ ਕਾਰਨ ਉਨ੍ਹਾਂ ਨੂੰ ਮੰਦਰ ਤੋਂ ਬਾਹਰ ਜਾਣ ਲਈ ਕਿਹਾ ਗਿਆ। ਇਸੇ ਰੰਜਿਸ਼ ਦੇ ਚਲਦਿਆਂ ਹਵਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।

ਗੁੱਸੇ ਵਿੱਚ ਆਏ ਭਾਜਪਾ ਆਗੂ ਦੇ ਦੋਸਤਾਂ ਦੀ ਮੁਲਜ਼ਮਾਂ ਨਾਲ ਹੱਥੋਪਾਈ ਹੋ ਗਈ। ਪ੍ਰਵੀਨ ਬਾਂਸਲ (Praveen Bansal) ਨੇ ਦੱਸਿਆ ਕਿ ਉਹ ਵੀ ਹਮਲੇ ਵਿੱਚ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੇ ਕੁੱਝ ਸਾਥੀ ਵੀ ਜ਼ਖਮੀ ਹੋਏ ਹਨ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਏਸੀਪੀ ਰਾਜੇਸ਼ ਸ਼ਰਮਾ ਅਤੇ ਥਾਣਾ ਡਵੀਜ਼ਨ ਨੰਬਰ 2 ਦੇ ਐਸਐਚਓ ਤੁਰੰਤ ਮੌਕੇ ਤੇ ਪੁੱਜੇ, ਪੁਲਸ ਨੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ ਅਤੇ ਦੋਵਾਂ ਧਿਰਾਂ ਦੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਮਹਿਲਾ ਨੇ ਲਗਾਏ ਕੁੱਟਮਾਰ ਦਾ ਦੋਸ਼

ਦੂਜੇ ਪਾਸੇ ਦੀ ਰੋਸ਼ਨੀ ਨਾਂਅ ਦੀ ਮਹਿਲਾ ਨੇ ਦੱਸਿਆ ਕਿ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਪਹਿਲਾਂ ਵੀ ਮੰਦਰ ਨੂੰ ਖਾਲੀ ਕਰਵਾਉਣ ਲਈ ਕਾਫੀ ਕੋਸ਼ਿਸ਼ ਕੀਤੀ ਸੀ। ਅੱਜ ਵੀ ਇਨ੍ਹਾਂ ਨੇ ਬਹਾਨੇ ਨਾਲ ਮੰਦਰ ਦਾ ਮਾਹੌਲ ਖਰਾਬ ਕੀਤਾ ਹੈ। ਉਸ ਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋਏ ਹਨ।

‘ਮਾਮਲੇ ਦੀ ਨਿਰਪੱਖ ਜਾਂਚ ਕਰੇ ਪੁਲਸ’

ਜ਼ਖਮੀਆਂ ਦੀ ਪਛਾਣ ਰਾਜਪਾਲ, ਰਾਜੇਸ਼ ਅਤੇ ਆਦਿਤਿਆ ਵਜੋਂ ਹੋਈ ਹੈ। ਰੋਸ਼ਨੀ ਨੇ ਦੱਸਿਆ ਕਿ ਪ੍ਰਵੀਨ ਬਾਂਸਲ ਚਾਹੁੰਦੇ ਹਨ ਕਿ ਉਹ ਮੰਦਰ ਛੱਡਕੇ ਚਲੀ ਜਾਵੇ। ਉਹ 50 ਸਾਲਾਂ ਤੋਂ ਮੰਦਰ ਵਿਚ ਸੇਵਾ ਕਰ ਰਹੇ ਹਨ। ਉਸ ਦੇ ਪਰਿਵਾਰ ਨੇ ਕਦੇ ਕੋਈ ਤਨਖਾਹ ਨਹੀਂ ਲਈ। ਪੁਲਿਸ (Police) ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ