Ludhiana ‘ਚ ਲੋਕ ਮੁੜ ਹੋਏ ਜ਼ਹਿਰੀਲੀ ਗੈਸ ਦਾ ਸ਼ਿਕਾਰ, ਗਿਆਸਪੁਰਾ ਇਲਾਕੇ ਦੀ ਘਟਨਾ, ਕਈ ਹੋਏ ਬੀਮਾਰ
ਲੁਧਿਆਣਾ ਦੇ ਗਿਆਸਪੁਰਾ ਵਿਖੇ ਪਿਛਲੇ ਕੁੱਝ ਦਿਨ ਪਹਿਲਾਂ ਭਿਅੰਕਰ ਗੈਸ ਕਾਂਡ ਹੋਇਆ ਸੀ ਜਿਸ ਵਿੱਚ ਕਰੀਬ 11 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਮੁੜ ਗਿਆਸਪੁਰਾ ਵਿਖੇ ਇੱਕ ਕੂੜੇ ਦੇ ਡੰਪ ਨੂੰ ਅੱਗ ਲਗਾਉਣ ਤੇ ਜ਼ਹਿਰੀਲਾ ਧੂੰਆ ਨਿਕਲਿਆ, ਜਿਸ ਨਾਲ ਕਈ ਲੋਕ ਬੀਮਾਰ ਹੋ ਗਏ।
ਭੀੜਭਾੜ ਵਾਲੇ ਇਲਾਕੇ ਦੀ ਘਟਨਾ
ਓਧਰ ਇਲਾਕੇ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇਲਾਕਾ ਕਾਫੀ ਭੀੜ ਭਾੜ ਵਾਲਾ ਹੈ। ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿਚ ਲੋਕ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਹੀ ਰਹਿੰਦੇ ਨੇ। ਉਨ੍ਹਾਂ ਕਿਹਾ ਕਿ ਪਲਾਟ ਵਿਚ ਸੁੱਟੇ ਜਾ ਰਹੇ ਕੁੜੇ ਨੂੰ ਅੱਗ ਲਗਾਈ ਗਈ ਹੈ ਉਨ੍ਹਾਂ ਕਿਹਾ ਕਿ ਇਹ ਅੱਗ ਰਾਤ ਦੇ ਸਮੇਂ ਲਗਾਈ ਗਈ ਹੈ ਅਤੇ ਇਸੇ ਦੇ ਚਲਦਿਆਂ ਲੋਕ ਆਪਣੇ ਘਰਾਂ ਵਿੱਚ ਸਨ।ਲੋਕਾਂ ਸਾਹ ਲੈਣਾ ਹੋਇਆ ਔਖਾ
ਇਸ ਧੂੰਏਂ ਦੇ ਕਾਰਨ ਜਿੱਥੇ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਸੀ ਤਾਂ ਉਥੇ ਹੀ ਕੁਝ ਲੋਕ ਬੇਹੋਸ਼ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ (Hospital) ਲਿਜਾਇਆ ਗਿਆ ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਹੀ ਦੱਸੀ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਸਥਿਤੀ ਨੂੰ ਕੰਟਰੋਲ ਕੀਤਾ। ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪਹਿਲਾਂ ਵੀ ਇਸ ਇਲਾਕੇ ਵਿਚ ਗੈਸ ਲੀਕ ਹੋ ਚੁੱਕੀ ਹੈ ਅਤੇ ਹੁਣ ਕੁੜੇ ਦੇ ਡੰਪ ਨੂੰ ਅੱਗ ਲਗਾਈ ਗਈ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
