Ludhiana Loot: ਲੁਧਿਆਣਾ ‘ਚ 8.49 ਕਰੋੜ ਦੀ ਹੋਈ ਸੀ ਲੁੱਟ, ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ, ADCP ਬੋਲੇ-ਕੰਪਨੀ ਦੀ ਵੱਡੀ ਲਾਪਰਵਾਹੀ

Updated On: 

12 Jun 2023 14:09 PM

ਲੁਧਿਆਣਾ 'ਚ ਸ਼ਨੀਵਾਰ ਨੂੰ 10 ਹਥਿਆਰਬੰਦ ਲੁਟੇਰਿਆਂ ਨੇ ਨਿਊ ਰਾਜਗੁਰੂ ਨਗਰ 'ਚ ਕੈਸ਼ ਕੈਰੀ ਕਰਨ ਵਾਲੀ ਕੰਪਨੀ CMS ਦੇ ਦਫਤਰ 'ਚ ਦਾਖਲ ਹੋ ਕੇ 7 ਨਹੀਂ 8.49 ਕਰੋੜ ਰੁਪਏ ਲੁੱਟ ਕੀਤੀ ਸੀ। ਏਡੀਸੀਪੀ ਸ਼ੁਭਮ ਅਗਰਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

Ludhiana Loot: ਲੁਧਿਆਣਾ ਚ 8.49 ਕਰੋੜ ਦੀ ਹੋਈ ਸੀ ਲੁੱਟ, ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ, ADCP ਬੋਲੇ-ਕੰਪਨੀ ਦੀ ਵੱਡੀ ਲਾਪਰਵਾਹੀ
Follow Us On

ਲੁਧਿਆਣਾ। ਸ਼ਹਿਰ ਦੇ ਰਾਜ ਗੁਰੂ ਨਗਰ ਦੇ ਵਿੱਚ ਸ਼ਨੀਵਾਰ ਨੂੰ ਹੋਈ ਲੁੱਟ ਦੇ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਇੱਥੇ 7 ਨਹੀਂ 8.49 ਕਰੋੜ ਦੀ ਲੁੱਟ ਹੋਈ ਹੈ। ਏਡੀਸੀਪੀ (ADCP) ਸ਼ੁਭਮ ਅਗਰਵਾਲ ਵੱਲੋਂ ਮੀਡੀਆ ਦੇ ਨਾਲ ਘਟਨਾ ਵਾਲੀ ਥਾਂ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਹਰ ਇੱਕ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਕੁੱਲ ਲੁੱਟ ਦੀ ਗੱਲ ਕੀਤੀ ਜਾਵੇ ਤਾਂ 8.49 ਕਰੋੜ ਰੁਪਏ ਦੀ ਲੁੱਟ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਕੰਪਨੀ (Company) ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਸੀ ਕਿ ਕਿੰਨਾ ਕੈਸ਼ ਲੁਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ।

‘ਕੈਸ਼ ਵੈਨ ਚੋਂ ਹੋਏ ਸਨ ਤਿੰਨ ਹਥਿਆਰ ਵੀ ਬਰਾਮਦ’

ਏਡੀਸੀਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਸ਼ ਵੈਨ ਵਿਚੋਂ ਜੋ ਤਿੰਨ ਹਥਿਆਰ ਬਰਾਮਦ ਹੋਏ ਹਨ ਉਹ ਕੰਪਨੀ ਵਿਚ ਹੀ ਤੈਨਾਤ ਸੁਰੱਖਿਆ ਮੁਲਾਜ਼ਮਾਂ ਨੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਕੁੱਝ ਖ਼ਬਰਾਂ ਦੱਸੀਆਂ ਜਾ ਰਹੀਆਂ ਹਨ ਕੁੱਝ ਸੀਸੀਟੀਵੀ (CCTV) ਫੁਟੇਜ ਵਿਖਾਈ ਜਾ ਰਹੀ ਹੈ ਉਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਸ ਥਾਂ ਇਹ ਘਟਨਾ ਹੋਈ ਹੈ ਉਸ ਥਾਂ ਤੋਂ ਜਿੰਨੇ ਵੀ ਡੀ ਵੀ ਆਰ ਲੱਗੇ ਹੋਏ ਸਨ ਉਹ ਲੁਟੇਰੇ ਆਪਣੇ ਨਾਲ ਲੈ ਗਏ। ਇਸ ਕਰ ਕੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਉਨ੍ਹਾਂ ਨੂੰ ਨਹੀਂ ਮਿਲ ਸਕੀ ਹੈ।

ਸੁਰੱਖਿਆ ਸਿਸਟਮ ਕਾਫੀ ਕਮਜ਼ੋਰ ਸੀ-ਪੁਲਿਸ

ਸ਼ੁਭਮ ਅਗਵਾਲ ਨੇ ਦੱਸਿਆ ਕਿ ਜੋ ਸੁਰੱਖਿਆ ਮੁਲਾਜ਼ਮ ਮੌਕੇ ਤੇ ਤੈਨਾਤ ਸਨ ਉਹ ਹਥਿਆਰਬੰਦ ਸਨ ਪਰ ਉਹ ਸਵੇਰ ਤੋਂ ਹੀ ਡਿਊਟੀ ਕਰ ਰਹੇ ਸਨ ਇਸਦੇ ਬਾਵਜੂਦ ਵੀ ਲੁੱਟ ਹੋ ਗਈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਸੁਰੱਖਿਆ ਸਿਸਟਮ ਅੰਦਰ ਲਗਾਇਆ ਹੋਇਆ ਸੀ ਉਹ ਵੀ ਕਾਫੀ ਕਮਜ਼ੋਰ ਸੀ ਇਸ ਨੂੰ ਆਸਾਨੀ ਦੇ ਨਾਲ ਤਾਰ ਕਟ ਕੇ ਹੀ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿੱਚ ਕੰਪਨੀ ਦੀ ਵੱਡੀ ਲਾਪਰਵਾਹੀ ਹੈ ਜਿਸ ਕਰਕੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਲੁਟੇਰੇ ਦੇ ਸਕੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories