Ludhiana Loot Case: ਲੁਧਿਆਣਾ ਲੁੱਟ ਕਾਂਡ ‘ਚ ਵੱਡੀ ਕਾਮਯਾਬੀ, 5 ਲੁਟੇਰੇ ਗ੍ਰਿਫ਼ਤਾਰ, ਬੈਗ ‘ਚੋਂ 12 ਲੱਖ ਤੇ ਬੈੱਡ ‘ਚੋਂ 10 ਲੱਖ ਰੁਪਏ ਬਰਾਮਦ

Updated On: 

14 Jun 2023 11:30 AM

ਲੁਧਿਆਣਾ ਲੁੱਟ ਕਾਂਡ 'ਚ ਪੰਜਾਬ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ।

Ludhiana Loot Case: ਲੁਧਿਆਣਾ ਲੁੱਟ ਕਾਂਡ ਚ ਵੱਡੀ ਕਾਮਯਾਬੀ, 5 ਲੁਟੇਰੇ ਗ੍ਰਿਫ਼ਤਾਰ, ਬੈਗ ਚੋਂ 12 ਲੱਖ ਤੇ ਬੈੱਡ ਚੋਂ 10 ਲੱਖ ਰੁਪਏ ਬਰਾਮਦ
Follow Us On

ਲੁਧਿਆਣਾ ਨਿਊਜ਼: ਲੁਧਿਆਣਾ CMS ਕੰਪਨੀ ਦੀ ਕੈਸ਼ ਵੈਨ (Cash Van) ‘ਚੋਂ ਕਰੋੜਾਂ ਰੁਪਏ ਦੀ ਲੁੱਟ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਲੁੱਟ ਦੇ ਮਾਮਲੇ ਵਿੱਚ ਬੀਤੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੇ ਖੁਦ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਵੱਡੀ ਬਰਾਮਦਗੀ ਵੀ ਕੀਤੀ ਹੈ। ਪੁਲਿਸ ਜਲਦ ਹੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ ਬੈਗ ‘ਚੋਂ 12 ਲੱਖ ਰੁਪਏ ਤੇ ਬੈੱਡ ‘ਚੋਂ 10 ਲੱਖ ਰੁਪਏ ਬਰਾਮਦ ਕੀਤੇ ਹਨ।

5 ਲੁਟੇਰੇ ਗ੍ਰਿਫ਼ਤਾਰ, ਹੋਈ ਵੱਡ ਬਰਾਮਦਗੀ- DGP

ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੇ ਟਵੀਟ ਕਰ ਦੱਸਿਆ ਕਿ ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ ਵਿੱਚ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਸਫਲਤਾ ਹਾਸਿਲ ਹੋਈ ਹੈ। ਦੋਵਾਂ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 10 ਮੁਲਜ਼ਮਾਂ ‘ਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵੱਡੀ ਬਰਾਮਦਗੀ ਕੀਤੀ ਗਈ ਹੈ ਅਤੇ ਹਾਲੇ ਵੀ ਜਾਂਚ ਜਾਰੀ ਹੈ। ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਅਸੀਂ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ

ਲੁਧਿਆਣਾ ਲੁੱਟ ਕਾਂਡ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਪੁਲਿਸ ਦੀ ਸਫਲਤਾ ਬਾਰੇ ਦੱਸਿਆ ਹੈ।

ਜੁਗਾੜੂ ਸਿਸਟਮ ਨਾਲ ਚੱਲ ਰਹੀ ਸੀ ਕੰਪਨੀ- ਪੁਲਿਸ ਕਮਿਸ਼ਨਰ

ਲੁਧਿਆਣਾ ਦੇ ਪੁਲਿਸ ਕਮਿਸ਼ਨਰ (Police Commissioner) ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਕੰਪਨੀ ਵੱਲੋਂ ਜੋ ਵੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਿਸਟਮ ਲਗਾਏ ਗਏ ਨੇ ਉਹ ਸਭ ਫੇਲ ਸਾਬਤ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਚੋਰੀ ਹੋਈ ਹੈ ਉਸ ਸਮੇਂ ਇੱਕ ਤਾਰ ਨੂੰ ਕੱਟ ਦਿੱਤਾ ਗਿਆ ਸੀ।

ਜਿਸ ਨਾਲ ਸਾਰਾ ਸਿਸਟਮ ਬੰਦ ਹੋ ਗਿਆ ਅਤੇ ਮੁਲਜ਼ਮ ਲੁਟੇਰੇ ਅਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਨ੍ਹਾਂ ਸੁਰੱਖਿਆ ਵਿੱਚ ਹਥਿਆਰਾਂ ਨਾਲ ਲੈਸ ਸੁਰੱਖਿਆ ਮੁਲਾਜ਼ਮਾਂ ‘ਤੇ ਵੀ ਸਵਾਲ ਚੁੱਕੇ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਸੁਰੱਖਿਆ ਮੁਲਾਜ਼ਮ ਆਪਣੀ ਰਾਇਫ਼ਲਸ ਨੂੰ ਆਪਣੇ ਉਪਰ ਰੱਖ ਕੇ ਸੁੱਤੇ ਹੋਏ ਦਿਖਾਈ ਦਿੱਤੇ, ਜੋ ਕੰਪਨੀ ਦੀ ਸਭ ਤੋਂ ਵੱਡੀ ਲਾਪਰਵਾਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version