ਲੁਧਿਆਣਾ ‘ਚ ਮਨੀ ਐਕਸਚੇਂਜਰ ਦੁਕਾਨ ਦੀ ਲੁੱਟ ਦੀ ਵਾਰਦਾਤ ਤੋਂ ਬਾਅਦ SHO ਸਸਪੈਂਡ, ਪੁਲਿਸ ਕਮਿਸ਼ਨਰ ਨੇ ਕੀਤੀ ਕਾਰਵਾਈ
ਦੁਗਰੀ ਰੋਡ ਤੇ ਮਨੀ ਐਕਸਚੇਂਜਰ ਦੀ ਦੁਕਾਨ ਤੇ ਲੁਟੇਰਿਆਂ ਵੱਲੋਂ ਲੁੱਟ ਦੇ ਮਾਮਲੇ ਮਾਮਲੇ ਤੋਂ ਥਾਣਾ ਮਾਡਲ ਟਾਉਨ ਦੀ ਐਸ.ਐਚ.ਓ. ਗੁਰਸ਼ਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ। ਸੀਨੀਅਰ ਅਧਿਕਾਰੀਆਂ ਨੇ ਤਰਕ ਦਿੱਤਾ ਹੈ ਕਿ ਐਸ.ਐਚ.ਓ. ਗੁਰਸ਼ਿੰਦਰ ਕੌਰ ਨੂੰ ਡਿਊਟੀ 'ਚ ਕੁਤਾਹੀ ਦੇ ਚਲਦਿਆਂ ਥਾਣਾ ਮੁਖੀ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਲੁਧਿਆਣਾ ਚ ਅਜਿਹੇ ਮਾਮਲੇ ਵੇਖਣ ਨੂੰ ਮਿਲੇ ਹਨ। ਲੁਧਿਆਣਾ ਚ ਇੱਕ ਵਪਾਰੀ ਨੂੰ ਵੀ ਕਿਡਨੈਪ ਕਰਕੇ ਗੋਲੀ ਮਾਰੀ ਗਈ ਸੀ।
ਲੁਧਿਆਣਾ (Ludhiana) ਦੇ ਦੁਗਰੀ ਰੋਡ ਤੇ ਮਨੀ ਐਕਸਚੇਂਜਰ ਦੀ ਦੁਕਾਨ ਤੇ ਲੁਟੇਰਿਆਂ ਵੱਲੋਂ ਲੁੱਟ ਦੇ ਮਾਮਲੇ ਮਾਮਲੇ ਤੋਂ ਥਾਣਾ ਮਾਡਲ ਟਾਉਨ ਦੀ ਐਸ.ਐਚ.ਓ. ਤੇ ਗਾਜ਼ ਗਿਰੀ ਹੈ। ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੇ ਸਖਤ ਐਕਸ਼ਨ ਲੈਂਦੇ ਹੋਏ ਥਾਣਾ ਮੁਖੀ ਗੁਰਸ਼ਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ। ਹਾਲਾਂਕਿ ਦੋ ਮੁਲਜ਼ਮਾਂ ਨੂੰ ਲੋਕਾਂ ਨੇ ਫੜ੍ਹ ਲਿਆ ਸੀ ਤੇ ਪੁਲਿਸ ਦੇ ਹਵਾਲੇ ਕੀਤਾ ਸੀ ਅਤੇ ਇੱਕ ਭੱਜਣ ਚ ਕਾਮਯਾਬ ਹੋ ਗਿਆ ਸੀ ਜਿਸ ਦੀ ਭਾਲ ਪੁਲਿਸ ਅਜੇ ਵੀ ਕਰ ਰਹੀ ਹੈ।
ਲਿਹਾਜ਼ਾ ਪੁਲਿਸ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਮੀਡੀਆ ਸਾਹਮਣੇ ਆ ਕੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪਰ ਇਸ ਮੁਅੱਤਲੀ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੇ ਤਰਕ ਦਿੱਤਾ ਹੈ ਕਿ ਐਸ.ਐਚ.ਓ. ਗੁਰਸ਼ਿੰਦਰ ਕੌਰ ਨੂੰ ਡਿਊਟੀ ‘ਚ ਕੁਤਾਹੀ ਦੇ ਚਲਦਿਆਂ ਥਾਣਾ ਮੁਖੀ ਨੂੰ ਸਸਪੈਂਡ ਕੀਤਾ ਗਿਆ ਹੈ। ਹਾਂਲਾਕਿ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੀਜੇ ਮੁਲਜ਼ਮ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਦੁਕਾਨ ਚ ਲੁੱਟ ਲਈ ਪਹੁੰਚੇ ਸਨ ਬਦਮਾਸ਼
ਦੱਸ ਦਈਏ ਕੀ ਦੁੱਗਰੀ ‘ਚ ਮਾਟਾ ਪੈਲੇਸ ਨੇੜੇ ਮਨੀ ਐਕਸਚੇਂਜਰ ਦੀ ਦੁਕਾਨ ‘ਚ ਲੁੱਟ ਲਈ ਦਾਖਲ ਹੋਏ ਲੁਟੇਰਿਆਂ ਦੀ ਮਾਲਕ ਭਰਾਵਾਂ ਨਾਲ ਹੱਥੋਪਾਈ ਹੋ ਗਈ ਸੀ। ਇਸ ਦੌਰਾਨ ਪਏ ਰੌਲੇ ਨੂੰ ਸੁਣ ਕੇ ਨੇੜੇ ਖੜੇ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਸੀ। ਇਸ ਵਾਰਦਾਤ ਦੌਰਾਨ ਤੀਜਾ ਮੁਲਜ਼ਮ ਫਰਾਰ ਹੋ ਗਿਆ ਸੀ। ਇਨ੍ਹਾਂ ਕੋਲੋਂ ਨਕਲੀ ਪਿਸਤੌਲ ਅਤੇ ਦਾਤਰ ਬਰਾਮਦ ਵੀ ਬਰਾਮਦ ਹੋਈਆ ਸੀ।
ਪਹਿਲਾਂ ਵੀ ਹੋਈਆਂ ਵਾਰਦਾਤਾਂ
ਇਸ ਤੋਂ ਪਹਿਲਾਂ ਵੀ ਲੁਧਿਆਣਾ ਚ ਅਜਿਹੇ ਮਾਮਲੇ ਵੇਖਣ ਨੂੰ ਮਿਲੇ ਹਨ। ਲੁਧਿਆਣਾ ਚ ਇੱਕ ਵਪਾਰੀ ਨੂੰ ਵੀ ਕਿਡਨੈਪ ਕਰਕੇ ਗੋਲੀ ਮਾਰੀ ਗਈ ਸੀ। ਕਪੂਰਥਲਾ ਵਿੱਚ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਭਰਾ ਬਣਕੇ ਫਿਰੌਤੀ ਮੰਗੀ ਤੇ ਬਾਅਦ ‘ਚ ਲੁਧਿਆਣਾ ਵਿਖੇ ਬਦਮਾਸ਼ਾਂ ਨੇ ਇੱਕ ਕੱਪੜਾ ਕਾਰੋਬਾਰੀ ਨੂੰ ਅਗਵਾ ਕਰ ਲਿਆ ਸੀ। ਜਦੋਂ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਗੋਲੀ ਮਾਰਕੇ ਉਸਨੂੰ ਸੜਕ ‘ਤੇ ਸੁੱਟ ਦਿੱਤਾ।