ਫਰਜ਼ੀ ਕਾਲ ਸੈਂਟਰ ਮਾਮਲੇ ‘ਚ ਕਾਂਗਰਸ ਦਾ ਬਲਾਕ ਪ੍ਰਧਾਨ ਗ੍ਰਿਫਤਾਰ, ਹੁਣ ਤੱਕ 29 ਲੋਕਾਂ ਖਿਲਾਫ ਹੋਈ ਹੈ ਕਾਰਵਾਈ
ਫ਼ਰਜ਼ੀ ਕੌਲ ਸੈਂਟਰ ਮਾਮਲੇ 'ਚ ਪੁਲਿਸ ਨੇ ਆਤਮ ਨਗਰ ਕਾਂਗਰਸ ਦੇ ਬਲਾਕ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਤੇ ਹੁਣ ਤੱਕ ਇਸ ਮਾਮਲੇ ਵਿੱਚ 29 ਲੋਕਾਂ ਖਿਲਾਫ ਕਾਰਵਾਈ ਹੋ ਚੁੱਕੀ ਹੈ। ਏਸੀਪੀ ਕੌਰ ਜਸਰੂਪ ਕੌਰ ਬਾਠ ਨੇ ਕਿਹਾ ਕਿ ਹੋਰ ਵੀ ਲੋਕ ਨਾਮਜ਼ਦ ਹੋ ਸਕਦੇ ਹਨ।

ਲੁਧਿਆਣਾ ਨਿਊਜ। ਕੁੱਝ ਦਿਨ ਪਹਿਲਾਂ ਲੁਧਿਆਣਾ ਪੁਲਿਸ (Ludhiana Police) ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਸੀ। ਜਿਸ ਵਿੱਚ ਲੁਧਿਆਣਾ ਪੁਲਿਸ ਨੇ ਫ਼ਰਜ਼ੀ ਕੌਲ ਸੈਂਟਰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ। ਤੇ ਹੁਣ ਇਸ ਮਾਮਲੇ ਵਿੱਚ ਕਾਂਗਰਸ ਦੇ ਇੱਕ ਬਲਾਕ ਪ੍ਰਧਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ। ਏਸੀਪੀ ਜਸਰੂਪ ਕੌਰ ਬਾਠ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਦੇ ਖਿਲਾਫ ਕਾਰਵਾਈ ਹੋ ਚੁੱਕੀ ਹੈ।
ਇਨ੍ਹਾਂ ਵਿੱਚ ਦੋ ਕੁੜੀਆਂ ਵੀ ਸ਼ਾਮਲ ਸਨ। ਗ੍ਰਿਫਤਾਰ ਕਾਂਗਰਸੀ ਆਗੂ (Congress leader) ਸ਼ਹਿਰ ਦੇ ਹਲਕਾ ਆਤਮ ਨਗਰ ਦੇ ਬਲਾਕ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਸੰਬੰਧ ਵਿਚ ਕਾਂਗਰਸ ਆਗੂ ਨੂੰ ਮੁੱਖ ਸਰਗਨਾਵਾਂ ਦੀ ਲਿਸਟ ਦਾ ਮੈਂਬਰ ਦੱਸਿਆ ਹੈ।