ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਅਜੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

Updated On: 

24 Sep 2026 12:39 PM IST

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕਈ ਹਲਕਿਆਂ ਵਿੱਚ ਨਵੇਂ ਇੰਚਾਰਜ ਲਗਾਏ ਜਾ ਰਹੇ ਹਨ, ਪਰ ਲੁਧਿਆਣਾ ਵੈਸਟ ਤੋਂ ਅਜੇ ਤੱਕ ਕਿਸੇ ਨਵੇਂ ਚਿਹਰੇ ਨੂੰ ਹਲਕਾ ਇੰਚਾਰਜ ਨਹੀਂ ਬਣਾਇਆ ਗਿਆ। ਇਹ ਹਲਕਾ ਇਸ ਸਮੇਂ ਜੇਲ੍ਹ ਵਿੱਚ ਬੰਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਹੈ।

ਸੰਜੀਵ ਅਰੋੜਾ ਜੇਲ੍ਹ ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਅਜੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ ਹਲਕਿਆਂ ‘ਚ ਸੰਗਠਨਾਤਮਕ ਬਦਲਾਅ ਕੀਤੇ ਹਨ, ਪਰ ਲੁਧਿਆਣਾ ਵੈਸਟ ਨੂੰ ਲੈ ਕੇ ਪਾਰਟੀ ਨੇ ਅਜੇ ਕੋਈ ਨਵਾਂ ਹਲਕਾ ਇੰਚਾਰਜ ਨਹੀਂ ਲਾਇਆ। ਇਸ ਹਲਕੇ ਤੋਂ ਮੌਜੂਦਾ ਵਿਧਾਇਕ ਸੰਜੀਵ ਅਰੋੜਾ ਇਸ ਸਮੇਂ ਜੇਲ੍ਹ ‘ਚ ਹਨ। ਪਾਰਟੀ ਆਗੂਆਂ ਮੁਤਾਬਕ ਸੰਜੀਵ ਅਰੋੜਾ ਦਾ ਸਟਾਫ਼ ਤੇ ਪਰਿਵਾਰ ਹਲਕੇ ‘ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲੈ ਰਿਹਾ ਹੈ। ਇਲਾਕੇ ਦੇ ਕੌਂਸਲਰ ਵੀ ਵਿਕਾਸ ਕਾਰਜਾਂ ਸਬੰਧੀ ਤਾਲਮੇਲ ਕਰ ਰਹੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕਈ ਹਲਕਿਆਂ ‘ਚ ਨਵੇਂ ਇੰਚਾਰਜ ਲਗਾਏ ਜਾ ਰਹੇ ਹਨ, ਪਰ ਲੁਧਿਆਣਾ ਵੈਸਟ ਤੋਂ ਅਜੇ ਤੱਕ ਕਿਸੇ ਨਵੇਂ ਚਿਹਰੇ ਨੂੰ ਹਲਕਾ ਇੰਚਾਰਜ ਨਹੀਂ ਬਣਾਇਆ ਗਿਆ। ਇਹ ਹਲਕਾ ਇਸ ਸਮੇਂ ਜੇਲ੍ਹ ਵਿੱਚ ਬੰਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਹੈ।

ਅਰੋੜਾ ਪਰਿਵਾਰ ਨੂੰ ਹੀ ਸਮਰਥਨ ਦੇਣ ਦੀ ਗੱਲ

ਆਮ ਆਦਮੀ ਪਾਰਟੀ ਆਗੂਆਂ ਨੇ ਸੰਕੇਤ ਦਿੱਤਾ ਹੈ ਕਿ ਫ਼ਿਲਹਾਲ ਲੁਧਿਆਣਾ ਵੈਸਟ ‘ਚ ਸੰਜੀਵ ਅਰੋੜਾ ਦੀ ਥਾਂ ਕਿਸੇ ਹੋਰ ਚਿਹਰੇ ਨੂੰ ਅੱਗੇ ਲਿਆਉਣ ਦੀ ਯੋਜਨਾ ਨਹੀਂ ਹੈ। “ਇੰਡੀਅਨ ਐਕਸਪ੍ਰੈੱਸ” ਦੀ ਰਿਪੋਰਟ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਲੁਧਿਆਣਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਪਾਰਟੀ ਇਸ ਸਮੇਂ ਲੁਧਿਆਣਾ ਵੈਸਟ ਲਈ ਕਿਸੇ ਨਵੇਂ ਚਿਹਰੇ ਦੀ ਭਾਲ ਨਹੀਂ ਕਰ ਰਹੀ। ਪਾਰਟੀ ਹਰ ਹਾਲਾਤ ‘ਚ ਸੰਜੀਵ ਅਰੋੜਾ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ, ਉਨ੍ਹਾਂ ਦਾ ਪਰਿਵਾਰ ਅਤੇ ਸਟਾਫ ਹਲਕੇ ‘ਚ ਚੱਲ ਰਹੇ ਵਿਕਾਸ ਕਾਰਜਾਂ ਤੇ ਨਜ਼ਰ ਰੱਖ ਰਹੇ ਹਨ ਅਤੇ ਕੌਂਸਲਰ ਵੀ ਤਾਲਮੇਲ ਕਰ ਰਹੇ ਹਨ।

ਰਿਪੋਰਟ ਮੁਤਾਬਕ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀ ਕਿਹਾ ਕਿ ਅਰੋੜਾ ਦੀ ਥਾਂ ਕਿਸੇ ਹੋਰ ਚਿਹਰੇ ਨੂੰ ਲਿਆਉਣ ਬਾਰੇ ਫਿਲਹਾਲ ਵਿਚਾਰ ਨਹੀਂ ਹੈ। ਉਨ੍ਹਾਂ ਮੁਤਾਬਕ ਚੋਣ ਲੜਨ ਬਾਰੇ ਫੈਸਲਾ ਸੰਜੀਵ ਅਰੋੜਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਹੋਵੇਗਾ ਤੇ ਪਾਰਟੀ ਉਨ੍ਹਾਂ ਦੀ ਉਮੀਦਵਾਰੀ ਦਾ ਸਮਰਥਨ ਕਰੇਗੀ।

ਮਈ ਤੋਂ ਜੇਲ੍ਹ ‘ਚ ਹਨ ਸੰਜੀਵ ਅਰੋੜਾ

ਸੰਜੀਵ ਅਰੋੜਾ ਨੂੰ ਮਈ 2026 ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਉਹ ਇਸ ਸਮੇਂ ਭੋਂਡਸੀ ਜੇਲ੍ਹ, ਗੁਰੂਗ੍ਰਾਮ ‘ਚ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ, ਜਦਕਿ ਈਡੀ ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਨਾਲ ਸਬੰਧਤ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

Loading...
Unable to load recommendations.
Follow Us