AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੁਧਿਆਣਾ ‘ਚ ਅੰਤਰਰਾਸ਼ਟਰੀ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼, 132 ਮੁਲਜ਼ਮ ਗ੍ਰਿਫ਼ਤਾਰ; ਕਰੋੜਾਂ ਦੀ ਨਕਦੀ ਬਰਾਮਦ

ਲੁਧਿਆਣਾ ਵਿੱਚ ਪੁਲਿਸ ਨੇ ਇੱਕ ਬਹੁਤ ਹੀ ਵੱਡੇ ਅੰਤਰਰਾਸ਼ਟਰੀ ਸਾਈਬਰ ਠੱਗੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 132 ਹਾਈਟੈਕ ਠੱਗਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਇਸ ਪੂਰੇ ਗਿਰੋਹ ਦੇ ਮੁੱਖ ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ।

ਲੁਧਿਆਣਾ 'ਚ ਅੰਤਰਰਾਸ਼ਟਰੀ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼, 132 ਮੁਲਜ਼ਮ ਗ੍ਰਿਫ਼ਤਾਰ; ਕਰੋੜਾਂ ਦੀ ਨਕਦੀ ਬਰਾਮਦ
rajinder-arora-ludhiana
| Updated On: 15 May 2026 19:23 PM IST
Share

ਲੁਧਿਆਣਾ ਵਿੱਚ ਪੁਲਿਸ ਨੇ ਇੱਕ ਬਹੁਤ ਹੀ ਵੱਡੇ ਅੰਤਰਰਾਸ਼ਟਰੀ ਸਾਈਬਰ ਠੱਗੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 132 ਹਾਈਟੈਕ ਠੱਗਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਇਸ ਪੂਰੇ ਗਿਰੋਹ ਦੇ ਮੁੱਖ ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ। ਛਾਪੇਮਾਰੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 1 ਕਰੋੜ 7 ਲੱਖ ਰੁਪਏ ਦੀ ਨਕਦੀ (ਕੈਸ਼), 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ, ਨੈੱਟਵਰਕ ਨਾਲ ਜੁੜੇ 300 ਤੋਂ ਵੱਧ ਬੈਂਕ ਖਾਤਿਆਂ ਨੂੰ ਤੁਰੰਤ ਫ੍ਰੀਜ਼ ਕਰ ਦਿੱਤਾ ਗਿਆ ਹੈ।

ਵਿਦੇਸ਼ੀ ਨਾਗਰਿਕ ਹੁੰਦੇ ਸਨ ਨਿਸ਼ਾਨਾ, ਇੰਝ ਹੁੰਦੀ ਸੀ ਠੱਗੀ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਖ਼ਾਸ ਤੌਰ ‘ਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਮੁਲਜ਼ਮ ਵਿਦੇਸ਼ੀ ਨਾਗਰਿਕਾਂ ਦੇ ਕੰਪਿਊਟਰ ਦੀ ਸਕ੍ਰੀਨ ‘ਤੇ ਮਾਈਕ੍ਰੋਸਾਫਟ ਕੰਪਨੀ ਦੇ ਨਾਮ ਦੀ ਵਰਤੋਂ ਕਰਕੇ ਫਰਜ਼ੀ ਵਾਇਰਸ ਅਤੇ ਸੁਰੱਖਿਆ ਅਲਰਟ ਭੇਜਦੇ ਸਨ। ਇਸ ਪੌਪ-ਅਪ ਦੇ ਨਾਲ ਸਕ੍ਰੀਨ ‘ਤੇ ਇੱਕ ਫਰਜ਼ੀ ਕਸਟਮਰ ਕੇਅਰ ਨੰਬਰ ਵੀ ਦਿਖਾਇਆ ਜਾਂਦਾ ਸੀ। ਜਿਵੇਂ ਹੀ ਕੋਈ ਡਰ ਕੇ ਉਸ ਨੰਬਰ ‘ਤੇ ਕਾਲ ਕਰਦਾ, ਤਾਂ ‘ਐਕਸ-ਲਾਈਟ’ ਸੌਫਟਵੇਅਰ ਰਾਹੀਂ ਉਹ ਕਾਲ ਸਿੱਧੀ ਇਨ੍ਹਾਂ ਠੱਗਾਂ ਦੇ ਕਾਲ ਸੈਂਟਰ ‘ਤੇ ਟ੍ਰਾਂਸਫਰ ਹੋ ਜਾਂਦੀ ਸੀ।

ਇਸ ਤੋਂ ਬਾਅਦ, ਮੁਲਜ਼ਮ ਖ਼ੁਦ ਨੂੰ ਮਾਈਕ੍ਰੋਸਾਫਟ ਦੇ ਟੈਕਨੀਕਲ ਸਪੋਰਟ ਕਰਮਚਾਰੀ ਦੱਸ ਕੇ ਪੀੜਤ ਵਿਅਕਤੀ ਨੂੰ ‘ਅਲਟਰਾਵਿਊਅਰ’ ਵਰਗੇ ਰਿਮੋਟ ਐਕਸੈਸ ਸੌਫਟਵੇਅਰ ਡਾਊਨਲੋਡ ਕਰਨ ਲਈ ਕਹਿੰਦੇ ਸਨ। ਇਸ ਸੌਫਟਵੇਅਰ ਦੇ ਜ਼ਰੀਏ ਉਹ ਪੀੜਤ ਦੇ ਪੂਰੇ ਕੰਪਿਊਟਰ ਅਤੇ ਸਿਸਟਮ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲੈਂਦੇ ਸਨ।

ਚਾਈਲਡ ਪੋਰਨੋਗ੍ਰਾਫੀ ਅਤੇ ਬੈਂਕ ਹੈਕਿੰਗ ਦਾ ਡਰ ਦਿਖਾ ਕੇ ਵਸੂਲੀ

ਸਿਸਟਮ ਦਾ ਕੰਟਰੋਲ ਮਿਲਣ ਤੋਂ ਬਾਅਦ ਮੁਲਜ਼ਮ ਕੰਪਿਊਟਰ ‘ਤੇ ਫਰਜ਼ੀ ਸਕੈਨਿੰਗ ਚਲਾਉਂਦੇ ਸਨ ਅਤੇ ਝੂਠੇ ਪੌਪ-ਅਪ ਦਿਖਾ ਕੇ ਯੂਜ਼ਰਸ ਨੂੰ ਡਰਾਉਂਦੇ ਸਨ। ਪੀੜਤਾਂ ਨੂੰ ਕਿਹਾ ਜਾਂਦਾ ਸੀ ਕਿ ਉਨ੍ਹਾਂ ਦਾ ਬੈਂਕ ਖਾਤਾ ਜਾਂ ਈਮੇਲ ਹੈਕ ਹੋ ਚੁੱਕੀ ਹੈ, ਜਾਂ ਫਿਰ ਉਨ੍ਹਾਂ ਦੇ ਕੰਪਿਊਟਰ ਵਿੱਚ ‘ਚਾਈਲਡ ਪੋਰਨੋਗ੍ਰਾਫੀ’ ਨਾਲ ਸਬੰਧਤ ਗ਼ੈਰ-ਕਾਨੂੰਨੀ ਸਮੱਗਰੀ ਮਿਲੀ ਹੈ। ਵਿਦੇਸ਼ੀ ਨਾਗਰਿਕ ਕਾਨੂੰਨੀ ਕਾਰਵਾਈ ਅਤੇ ਬਦਨਾਮੀ ਦੇ ਡਰੋਂ ਇਨ੍ਹਾਂ ਦੇ ਜਾਲ ਵਿੱਚ ਫਸ ਜਾਂਦੇ ਸਨ ਅਤੇ ਮੋਟੀ ਰਕਮ ਦੇਣ ਲਈ ਤਿਆਰ ਹੋ ਜਾਂਦੇ ਸਨ।

ਓਪਨਰ ਅਤੇ ਕਲੋਜ਼ਰ ਦੀਆਂ ਟੀਮਾਂ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹਰੇਕ ਕਾਲ ਸੈਂਟਰ ਦੇ ਅੰਦਰ 8 ਤੋਂ 10 ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ ਅਤੇ ਹਰ ਟੀਮ ਵਿੱਚ 6 ਤੋਂ 7 ਮੈਂਬਰ ਕੰਮ ਕਰਦੇ ਸਨ। ਇਸ ਵਿਵਸਥਾ ਵਿੱਚ ਦੋ ਤਰ੍ਹਾਂ ਦੇ ਆਪਰੇਟਰ ਸਨ:

ਓਪਨਰ : ਇਨ੍ਹਾਂ ਦਾ ਕੰਮ ਪੀੜਤ ਨੂੰ ਝਾਂਸੇ ਵਿੱਚ ਲੈ ਕੇ ਉਸ ਦੇ ਸਿਸਟਮ ਦਾ ਐਕਸੈਸ ਹਾਸਲ ਕਰਨਾ ਹੁੰਦਾ ਸੀ।

ਕਲੋਜ਼ਰ: ਇਹ ਆਪਰੇਟਰ ਖ਼ੁਦ ਨੂੰ ਉੱਚ ਬੈਂਕ ਅਧਿਕਾਰੀ ਜਾਂ ਸੁਰੱਖਿਆ ਮਾਹਰ ਦੱਸ ਕੇ ਪੀੜਤ ਕੋਲੋਂ ਪੈਸੇ ਟ੍ਰਾਂਸਫਰ ਕਰਵਾਉਂਦੇ ਸਨ।

ਇੱਥੇ ਕੰਮ ਕਰਦਾ ਹਰ ਆਪਰੇਟਰ ਰੋਜ਼ਾਨਾ ਔਸਤਨ 8 ਤੋਂ 10 ਕਾਲਾਂ ਅਟੈਂਡ ਕਰਦਾ ਸੀ। ਇਨ੍ਹਾਂ ਕਰਮਚਾਰੀਆਂ ਨੂੰ ਮਹੀਨਾਵਾਰ ਫਿਕਸ ਸੈਲਰੀ ਦੇ ਨਾਲ-ਨਾਲ ਵੱਡੇ ਇੰਸੈਂਟਿਵ (ਕਮਿਸ਼ਨ) ਵੀ ਦਿੱਤੇ ਜਾਂਦੇ ਸਨ। ਇਸ ਨੈੱਟਵਰਕ ਦੀ ਸਿਰਫ਼ ਇੱਕ ਟੀਮ ਹੀ ਰੋਜ਼ਾਨਾ ਕਰੀਬ 20 ਲੱਖ ਰੁਪਏ ਦੀ ਠੱਗੀ ਮਾਰ ਲੈਂਦੀ ਸੀ।

ਦੋ ਹਾਈਟੈਕ ਕਾਲ ਸੈਂਟਰਾਂ ‘ਤੇ ਇੱਕੋ ਵੇਲੇ ਛਾਪੇਮਾਰੀ

ਪੁਲਿਸ ਕਮਿਸ਼ਨਰ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਕੁਝ ਕਮਰਸ਼ੀਅਲ ਕੰਪਲੈਕਸਾਂ ਵਿੱਚੋਂ ਵਿਦੇਸ਼ੀ ਲੋਕਾਂ ਨਾਲ ਆਨਲਾਈਨ ਠੱਗੀ ਮਾਰਨ ਦਾ ਧੰਦਾ ਚੱਲ ਰਿਹਾ ਹੈ। ਇਸ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸੰਧੂ ਟਾਵਰ ਅਤੇ ਸਿਲਵਰ ਓਕ ਦੇ ਨੇੜੇ ਸਥਿਤ ਵਪਾਰਕ ਇਮਾਰਤਾਂ ਵਿੱਚ ਇੱਕੋ ਵੇਲੇ ਤਾਬੜਤੋੜ ਛਾਪੇਮਾਰੀ ਕੀਤੀ ਅਤੇ ਦੋ ਵੱਡੇ ਸਾਈਬਰ ਫਰਾਡ ਸੈਂਟਰਾਂ ਦਾ ਪਰਦਾਫਾਸ਼ ਕੀਤਾ। ਮੁਲਜ਼ਮਾਂ ਕੋਲੋਂ ਬਰਾਮਦ ਹੋਈ ਵੱਡੀ ਨਕਦੀ ਦੇ ਮੱਦੇਨਜ਼ਰ ਹੁਣ ਇਸ ਜਾਂਚ ਵਿੱਚ ਇਨਕਮ ਟੈਕਸ ਵਿਭਾਗ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।

ਪੁਲਿਸ ਨੇ 13 ਮਈ 2026 ਨੂੰ ਥਾਣਾ ਸਾਈਬਰ ਕਰਾਈਮ ਵਿਖੇ 132 ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 318(4), 319(2), 336(3), 61(2) ਅਤੇ ਆਈਟੀ ਐਕਟ (IT Act) ਦੀਆਂ ਧਾਰਾਵਾਂ 66-C, 66-D, 75 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਹਵਾਲਾ ਅਤੇ ਕ੍ਰਿਪਟੋਕਰੰਸੀ ਰਾਹੀਂ ਭਾਰਤ ਆਉਂਦਾ ਸੀ ਪੈਸਾ

ਪੁਲਿਸ ਜਾਂਚ ਵਿੱਚ ਇਹ ਬੇਹੱਦ ਅਹਿਮ ਖ਼ੁਲਾਸਾ ਹੋਇਆ ਹੈ ਕਿ ਵਿਦੇਸ਼ਾਂ ਵਿੱਚ ਮਾਰੀ ਗਈ ਠੱਗੀ ਦੀ ਰਕਮ ਸਿੱਧੀ ਭਾਰਤ ਨਹੀਂ ਸੀ ਆਉਂਦੀ। ਮੁਲਜ਼ਮ ਪੀੜਤਾਂ ਕੋਲੋਂ ਘਰ ਬੈਠੇ ਹੀ ਕੈਸ਼ ਪਿਕਅੱਪ ਕਰਵਾਉਂਦੇ ਸਨ, ਸੋਨਾ ਖਰੀਦਵਾ ਕੇ ਡੋਰਸਟੈੱਪ ਤੋਂ ਚੁੱਕਵਾਉਂਦੇ ਸਨ, ਜਾਂ ਫਿਰ ਐਮਾਜ਼ਾਨ ਅਤੇ ਐਪਲ ਦੇ ਗਿਫਟ ਕਾਰਡ ਖਰੀਦਵਾਉਂਦੇ ਸਨ। ਇਸ ਤੋਂ ਇਲਾਵਾ, ਫਰਜ਼ੀ ਵਿਦੇਸ਼ੀ ਬੈਂਕ ਖਾਤਿਆਂ ਵਿੱਚ ਵਾਇਰ ਟ੍ਰਾਂਸਫਰ, ਹਵਾਲਾ ਨੈੱਟਵਰਕ ਅਤੇ ਕ੍ਰਿਪਟੋਕਰੰਸੀ ਵਰਗੇ ਗ਼ੈਰ-ਕਾਨੂੰਨੀ ਚੈਨਲਾਂ ਰਾਹੀਂ ਪੈਸਾ ਘੁੰਮਾ ਕੇ ਭਾਰਤ ਪਹੁੰਚਾਇਆ ਜਾਂਦਾ ਸੀ। ਪੁਲਿਸ ਹੁਣ ਡਿਜੀਟਲ ਸਬੂਤਾਂ, ਕ੍ਰਿਪਟੋ ਟ੍ਰਾਂਜੈਕਸ਼ਨਾਂ ਅਤੇ ਇਸ ਇਮਾਰਤ ਦੇ ਮਾਲਕਾਂ ਦੀ ਭੂਮਿਕਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਬਣਾਇਆ ਮੋਹਰਾ

ਸੂਤਰਾਂ ਅਨੁਸਾਰ, ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਉੱਥੋਂ ਕਈ ਨੌਜਵਾਨ ਲੜਕੇ ਅਤੇ ਲੜਕੀਆਂ ਕੰਪਿਊਟਰਾਂ ‘ਤੇ ਕੰਮ ਕਰਦੇ ਹੋਏ ਫੜੇ ਗਏ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਨੈੱਟਵਰਕ ਦੇ ਮੁੱਖ ਮਾਸਟਰਮਾਈਂਡ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਨਾਲ ਸਬੰਧਤ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਨੂੰ ਰਾਤੋ-ਰਾਤ ਅਮੀਰ ਬਣਨ ਅਤੇ ਮੋਟੀਆਂ ਸੈਲਰੀਆਂ ਦੇ ਸਬਜ਼ਬਾਗ ਦਿਖਾ ਕੇ ਇਸ ਅੰਤਰਰਾਸ਼ਟਰੀ ਸਾਈਬਰ ਅਪਰਾਧ ਦੇ ਕਾਲੇ ਧੰਦੇ ਵਿੱਚ ਧੱਕਿਆ ਜਾਂਦਾ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਬਹੁਤ ਸਰਗਰਮੀ ਨਾਲ ਕੀਤੀ ਜਾ ਰਹੀ ਹੈ।

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......