Nagar Nigam: 12 ਦਿਨ ਬਾਅਦ ਵੀ ਮੇਅਰ ਦੀ ਉਡੀਕ ਕਰ ਰਿਹਾ ਨਗਰ ਨਿਗਮ, ਲੁਧਿਆਣਾ ਵਿੱਚ ਸਿਆਸੀ ਜੋੜ ਤੋੜ ਤੇ ਲੱਗੀਆ ਪਾਰਟੀਆਂ
ਸਿਆਸੀ ਮਾਹਿਰਾਂ ਅਨੁਸਾਰ ਦਿੱਲੀ ਚੋਣਾਂ ਵਿੱਚ ਤਿੰਨੋਂ ਪਾਰਟੀਆਂ ਭਾਜਪਾ, ਆਪ ਅਤੇ ਕਾਂਗਰਸ ਅਲੱਗ-ਅਲੱਗ ਲੜ ਰਹੀਆਂ ਹਨ। ਇਸ ਕਾਰਨ ਜੇਕਰ ਲੁਧਿਆਣਾ ਵਿੱਚ ਕੋਈ ਦੋ ਪਾਰਟੀਆਂ ਹੱਥ ਮਿਲਾਉਂਦੀਆਂ ਹਨ ਤਾਂ ਇਸ ਦਾ ਦਿੱਲੀ ਚੋਣਾਂ ਤੇ ਮਾੜਾ ਅਸਰ ਪਵੇਗਾ। ਮਾਹਿਰਾਂ ਅਨੁਸਾਰ ਜੇਕਰ ਸੱਤਾਧਾਰੀ ਪਾਰਟੀ ਨਿਗਮ ਚੋਣਾਂ ਦੋ ਸਾਲ ਲਈ ਮੁਲਤਵੀ ਕਰ ਸਕਦੀ ਹੈ ਤਾਂ ਉਹ 6 ਮਹੀਨੇ ਲਈ ਮੇਅਰ ਤੋਂ ਬਿਨਾਂ ਹੀ ਨਿਗਮ ਨੂੰ ਚਲਾ ਸਕਦੀ ਹੈ।
ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਨੂੰ 12 ਦਿਨ ਹੋ ਗਏ ਹਨ। ਪਰ ਹੁਣ ਤੱਕ ਸ਼ਹਿਰ ਨੂੰ ਮੇਅਰ ਨਹੀਂ ਮਿਲ ਸਕਿਆ ਹੈ। ਭਾਜਪਾ ਦੇ ਜ਼ਿਲ੍ਹਾ ਆਗੂਆਂ ਨੇ ਵੀ ਕਿਸੇ ਪਾਰਟੀ ਨੂੰ ਸਮਰਥਨ ਦੇਣ ਦੇ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਪੱਸ਼ਟ ਕੀਤਾ ਸੀ ਕਿ ਭਾਜਪਾ ਕਾਂਗਰਸ ਮੁਕਤ ਭਾਰਤ ਮੁਹਿੰਮ ਚਲਾ ਰਹੀ ਹੈ।
ਇਸ ਕਾਰਨ ਭਾਜਪਾ ਅਤੇ ਕਾਂਗਰਸ ਵਿਚਾਲੇ ਕਿਸੇ ਵੀ ਹਾਲਤ ‘ਚ ਗਠਜੋੜ ਨਹੀਂ ਹੋ ਸਕਦਾ। ਪਰ ਹੁਣ ਕਾਂਗਰਸ ਸ਼ਹਿਰ ਨੂੰ ਮੇਅਰ ਦੇਣ ਲਈ ਤੀਜੇ ਵਿਕਲਪ ਦਾ ਫਾਰਮੂਲਾ ਜ਼ਰੂਰ ਅਜ਼ਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਆਜ਼ਾਦ ਉਮੀਦਵਾਰ ਜਾਂ ਕਿਸੇ ਹੋਰ ਨੂੰ ਸਮਰਥਨ ਦੇ ਕੇ ਸ਼ਹਿਰ ਦਾ ਮੇਅਰ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਦੱਸ ਦੇਈਏ ਕਿ ਲੁਧਿਆਣਾ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ।
AAP ਵੀ ਕਰ ਰਹੀ ਹੈ ਕੋਸ਼ਿਸ
ਦੂਜੇ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੇਅਰ ਦੀ ਚੋਣ ਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਤਿੰਨੋਂ ਪਾਰਟੀਆਂ ਮੇਅਰ ਦੀ ਚੋਣ ਦਾ ਮੁੱਦਾ ਫਿਲਹਾਲ ਲਟਕਾਉਣਾ ਚਾਹੁੰਦੀਆਂ ਹਨ ਕਿਉਂਕਿ ਦੋ ਪਾਰਟੀਆਂ ਦੇ ਇਕੱਠੇ ਆਉਣ ਤੋਂ ਬਿਨਾਂ ਕਿਸੇ ਇੱਕ ਪਾਰਟੀ ਲਈ ਬਹੁਮਤ ਹਾਸਲ ਕਰਨਾ ਮੁਸ਼ਕਲ ਹੈ।
ਸਿਆਸੀ ਮਾਹਿਰਾਂ ਅਨੁਸਾਰ ਦਿੱਲੀ ਚੋਣਾਂ ਵਿੱਚ ਤਿੰਨੋਂ ਪਾਰਟੀਆਂ ਭਾਜਪਾ, ਆਪ ਅਤੇ ਕਾਂਗਰਸ ਅਲੱਗ-ਅਲੱਗ ਲੜ ਰਹੀਆਂ ਹਨ। ਇਸ ਕਾਰਨ ਜੇਕਰ ਲੁਧਿਆਣਾ ਵਿੱਚ ਕੋਈ ਦੋ ਪਾਰਟੀਆਂ ਹੱਥ ਮਿਲਾਉਂਦੀਆਂ ਹਨ ਤਾਂ ਇਸ ਦਾ ਦਿੱਲੀ ਚੋਣਾਂ ਤੇ ਮਾੜਾ ਅਸਰ ਪਵੇਗਾ।
ਸਿਆਸੀ ਮਾਮਲਿਆਂ ਦੇ ਵਿਸ਼ਲੇਸਕਾਂ ਅਨੁਸਾਰ ਜੇਕਰ ਸੱਤਾਧਾਰੀ ਪਾਰਟੀ ਨਿਗਮ ਚੋਣਾਂ ਦੋ ਸਾਲ ਲਈ ਮੁਲਤਵੀ ਕਰ ਸਕਦੀ ਹੈ ਤਾਂ ਉਹ 6 ਮਹੀਨੇ ਲਈ ਮੇਅਰ ਤੋਂ ਬਿਨਾਂ ਹੀ ਨਿਗਮ ਨੂੰ ਚਲਾ ਸਕਦੀ ਹੈ।
ਇਹ ਵੀ ਪੜ੍ਹੋ
ਕਾਂਗਰਸ ਵੀ ਲਗਾ ਰਹੀ ਹੈ ਦਾਅ ਪੇਚ
ਓਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਉਹ ਤੀਜੇ ਵਿਕਲਪ ‘ਤੇ ਵੀ ਕੰਮ ਕਰ ਰਹੇ ਹਨ। ਜਿਸ ਵਿੱਚ ਕਾਂਗਰਸ ਕਿਸੇ ਆਜ਼ਾਦ ਜਾਂ ਹੋਰਾਂ ਦਾ ਸਮਰਥਨ ਕਰੇਗੀ ਅਤੇ ਭਾਜਪਾ ਤੋਂ ਵੀ ਸਮਰਥਨ ਲੈਣ ਦੀ ਕੋਸ਼ਿਸ਼ ਕਰੇਗੀ। ਤਾਂ ਜੋ AAP ਨੂੰ ਰੋਕਿਆ ਜਾ ਸਕੇ। ਤਲਵਾੜ ਦਾ ਕਹਿਣਾ ਹੈ ਕਿ ਭਾਜਪਾ ਵੀ ਚਾਹੁੰਦੀ ਹੈ ਕਿ ਸ਼ਹਿਰ ਦੇ ਵਿਕਾਸ ਲਈ ਆਪ ਨੂੰ ਰੋਕਣਾ ਜ਼ਰੂਰੀ ਹੈ।