AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲੁਧਿਆਣਾ: ਖੰਨਾ ‘ਚ ਬੇਅਦਬੀ ਦੀ ਘਟਨਾ, ਬੱਚੇ ਨੇ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਖਿਲਾਰੇ

ਸੀਸੀਟੀਵੀ ਫੂਟੇਜ 'ਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਗਲੀ 'ਚ ਖਿਲਾਰਦੇ ਹੋਏ ਦੇਖਿਆ ਗਿਆ ਹੈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਮਾਮਲੇ ਦੀ ਗਹਿਰਾਈ ਤੱਕ ਜਾਂਚ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਇਲਾਕੇ 'ਚ ਰਹਿ ਰਹੇ ਪ੍ਰਵਾਸੀਆਂ 'ਤੇ ਸ਼ੱਕ ਜਤਾਇਆ ਹੈ। ਲੋਕਾਂ ਦਾ ਕਹਿਣਾ ਹੈ ਪ੍ਰਵਾਸੀ ਲੋਕਾਂ ਦੀ ਦਸਤਾਵੇਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਦਾ ਇਸਤੇਮਾਲ ਕਰਕੇ ਮਾਹੌਲ ਨੂੰ ਵਿਗਾੜਨ ਦਾ ਯਤਨ ਕੀਤਾ ਗਿਆ ਹੈ।

ਲੁਧਿਆਣਾ: ਖੰਨਾ 'ਚ ਬੇਅਦਬੀ ਦੀ ਘਟਨਾ, ਬੱਚੇ ਨੇ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਖਿਲਾਰੇ
ਲੁਧਿਆਣਾ: ਖੰਨਾ ‘ਚ ਬੇਅਦਬੀ ਦੀ ਘਟਨਾ
rajinder-arora-ludhiana
| Published: 23 Mar 2026 10:25 AM IST

ਲੁਧਿਆਣਾ ਤੋਂ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਖੰਨਾ ਦੇ ਸਿੰਘ ਐਵਨਿਊ ਦੀ ਗਲੀ ਨੰਬਰ-2 ਦੀ ਦੱਸੀ ਜਾ ਰਹੀ ਹੈ। ਇੱਥੇ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਗਲੀ ‘ਚ ਖਿਲਾਰੇ ਗਏ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿੱਖ ਪੰਥ ਦੇ ਲੋਕਾਂ ਤੇ ਸਥਾਨਕ ਲੋਕਾਂ ‘ਚ ਭਾਰੀ ਰੋਸ ਦੇਖਿਆ ਗਿਆ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ। ਪੁਲਿਸ ਨੇ ਇਲਾਕੇ ਦੀ ਸੀਸੀਟਵੀ ਫੂਟੇਜ ਦੀ ਜਾਂਚ ਕੀਤੀ, ਇੱਕ ਸੀਸੀਟੀਵੀ ‘ਚ ਬੇਅਦਬੀ ਕਰਨ ਵਾਲਾ ਕੈਦ ਹੋਇਆ ਹੈ।

ਸੀਸੀਟੀਵੀ ਫੂਟੇਜ ‘ਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਗਲੀ ‘ਚ ਖਿਲਾਰਦੇ ਹੋਏ ਦੇਖਿਆ ਗਿਆ ਹੈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਮਾਮਲੇ ਦੀ ਗਹਿਰਾਈ ਤੱਕ ਜਾਂਚ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਇਲਾਕੇ ‘ਚ ਰਹਿ ਰਹੇ ਪ੍ਰਵਾਸੀਆਂ ‘ਤੇ ਸ਼ੱਕ ਜਤਾਇਆ ਹੈ। ਲੋਕਾਂ ਦਾ ਕਹਿਣਾ ਹੈ ਪ੍ਰਵਾਸੀ ਲੋਕਾਂ ਦੀ ਦਸਤਾਵੇਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਦਾ ਇਸਤੇਮਾਲ ਕਰਕੇ ਮਾਹੌਲ ਨੂੰ ਵਿਗਾੜਨ ਦਾ ਯਤਨ ਕੀਤਾ ਗਿਆ ਹੈ।

ਉੱਥੇ ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਹਲਕਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾਨ ਕੀਤਾ ਤੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ ਨਾ ਕੀਤਾ ਗਿਆ ਤਾਂ ਸੰਗਤਾਂ ਨੂੰ ਸੜਕਾਂ ‘ਤੇ ਉਤਰ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਣ ‘ਤੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਘਟਨਾ ਸਬੰਧੀ ਸਬੂਤ ਇਕੱਠੇ ਕੀਤੇ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਦਾ ਕਹਿਣਾ ਹੈ ਕਿ ਸੀਸੀਟੀਵੀ ਫੂਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਦੇ ਨਾਲ-ਨਾਲ ਘਟਨਾ ਦੇ ਪਿੱਛੇ ਸ਼ੱਕੀ ਲੋਕਾਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਮਾਮਲੇ ‘ਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Follow Us
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ...
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ...
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?...
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...