ਲੁਧਿਆਣਾ ‘ਚ ਕਸ਼ਮੀਰੀ ਵਿਦਿਆਰਥੀ ਦੀ ਮੌਤ: ਦੋ ਗੰਭੀਰ ਜ਼ਖਮੀ, ਸਵਿਫਟ ਕਾਰ ਨੇ ਮਾਰੀ ਸੀ ਟੱਕਰ

Updated On: 

30 Jul 2025 10:44 AM IST

Ludhiana BSC Student Road Accident: ਮੁਦਰਿਸ ਦੇ ਇੱਕ ਸਾਥੀ ਵਿਦਿਆਰਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਰਸਵਤੀ ਕਾਲਜ ਵਿੱਚ ਬੀਐਸਸੀ ਨਰਸਿੰਗ-4 ਦਾ ਵਿਦਿਆਰਥੀ ਸੀ। ਤਿੰਨ ਵਿਦਿਆਰਥੀਆਂ ਦੀ ਪਛਾਣ ਮੁਦਸਿਰ ਅਹਿਮਦ, ਵਾਸੀ ਪੱਟਨ, ਬਾਰਾਮੂਲਾ, ਜ਼ਾਹਿਦ ਅਹਿਮਦ ਬਾਂਦੀਪੋਰਾ ਅਤੇ ਮੋਮਿਨ ਅਹਿਮਦ, ਵਾਸੀ ਬਾਟਿੰਗੂ, ਸੋਪੋਰ ਵਜੋਂ ਹੋਈ ਹੈ।

ਲੁਧਿਆਣਾ ਚ ਕਸ਼ਮੀਰੀ ਵਿਦਿਆਰਥੀ ਦੀ ਮੌਤ: ਦੋ ਗੰਭੀਰ ਜ਼ਖਮੀ, ਸਵਿਫਟ ਕਾਰ ਨੇ ਮਾਰੀ ਸੀ ਟੱਕਰ
Follow Us On

ਲੁਧਿਆਣਾ ਦੇ ਹੰਬਰਾ ਰੋਡ ‘ਤੇ ਮੰਗਲਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਕਸ਼ਮੀਰੀ ਨੌਜਵਾਨ ਜ਼ਖਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਤਿੰਨਾਂ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਵਿਦਿਆਰਥੀ ਮੁਦਰਿਸ ਅਹਿਮਦ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਖਮੀ ਜ਼ਾਹਿਦ ਅਹਿਮਦ ਅਤੇ ਮੋਮਿਨ ਅਹਿਮਦ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨੋਂ ਨੌਜਵਾਨ ਇੱਕ ਬਾਈਕ ‘ਤੇ ਜਾ ਰਹੇ ਸਨ ਅਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਗਏ।

ਬੀਐਸਸੀ ਨਰਸਿੰਗ-4 ਦਾ ਸੀ ਵਿਦਿਆਰਥੀ

ਜਾਣਕਾਰੀ ਦਿੰਦੇ ਹੋਏ ਮੁਦਰਿਸ ਦੇ ਇੱਕ ਸਾਥੀ ਵਿਦਿਆਰਥੀ ਨੇ ਦੱਸਿਆ ਕਿ ਉਹ ਸਰਸਵਤੀ ਕਾਲਜ ਵਿੱਚ ਬੀਐਸਸੀ ਨਰਸਿੰਗ-4 ਦਾ ਵਿਦਿਆਰਥੀ ਸੀ। ਤਿੰਨ ਵਿਦਿਆਰਥੀਆਂ ਦੀ ਪਛਾਣ ਮੁਦਸਿਰ ਅਹਿਮਦ, ਵਾਸੀ ਪੱਟਨ, ਬਾਰਾਮੂਲਾ, ਜ਼ਾਹਿਦ ਅਹਿਮਦ ਬਾਂਦੀਪੋਰਾ ਅਤੇ ਮੋਮਿਨ ਅਹਿਮਦ, ਵਾਸੀ ਬਾਟਿੰਗੂ, ਸੋਪੋਰ ਵਜੋਂ ਹੋਈ ਹੈ।

ਪਰਿਵਾਰ ਨੇ CM ਨੂੰ ਲਾਸ਼ ਸ੍ਰੀਨਗਰ ਪਹੁੰਚਾਉਣ ਦੀ ਕੀਤੀ ਅਪੀਲ

ਮੁਦਾਸਿਰ ਦੀ ਲਾਸ਼ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਜਲਦੀ ਹੀ ਉਸ ਦੇ ਜੱਦੀ ਸ਼ਹਿਰ ਭੇਜਿਆ ਜਾਵੇ। ਇਸ ਮਾਮਲੇ ਵਿੱਚ, ਸਬੰਧਤ ਪੁਲਿਸ ਸਟੇਸ਼ਨ ਨੇ ਕਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੀ ਮੰਗ ਹੈ ਕਿ ਪੁਲਿਸ ਸਵਿਫਟ ਕਾਰ ਡਰਾਈਵਰ ਨੂੰ ਜਲਦੀ ਗ੍ਰਿਫ਼ਤਾਰ ਕਰੇ।