ਲੁਧਿਆਣਾ ‘ਚ ਇੱਕ ਚੱਲਦੀ ਕਾਰ ਨੂੰ ਲੱਗੀ ਅੱਗ, ਬੈਟਰੀ ਵਿੱਚ ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ, ਤਿੰਨ ਲੋਕ ਸਨ ਸਵਾਰ

Published: 

28 Dec 2025 10:59 AM IST

Car Catches Fire in Ludhiana: ਲੁਧਿਆਣਾ ਦੇ ਜਗਰਾਉਂ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਕਾਰ ਅੱਗ ਦੀਆਂ ਲਪਟਾਂ ਵਿੱਚ ਬਦਲ ਗਈ। ਖੁਸ਼ਕਿਸਮਤੀ ਨਾਲ, ਧੂੰਆਂ ਉੱਠਣ ਤੋਂ ਪਹਿਲਾਂ ਹੀ ਡਰਾਈਵਰ ਅਤੇ ਕਾਰ ਦੇ ਤਿੰਨੋਂ ਸਵਾਰ ਬਾਹਰ ਨਿਕਲ ਗਏ। ਕੁਝ ਹੀ ਪਲਾਂ ਵਿੱਚ, ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਥੋੜ੍ਹੇ ਸਮੇਂ ਵਿੱਚ, ਇਹ ਪੂਰੀ ਤਰ੍ਹਾਂ ਤਬਾਹ ਹੋ ਗਈ। ਇਹ ਘਟਨਾ ਸ਼ਨੀਵਾਰ ਦੇਰ ਰਾਤ ਜਗਰਾਉਂ ਦੇ ਅਗਵਾੜ ਲੋਪੋ ਡਾਲਾ ਇਲਾਕੇ ਵਿੱਚ ਵਾਪਰੀ।

ਲੁਧਿਆਣਾ ਚ ਇੱਕ ਚੱਲਦੀ ਕਾਰ ਨੂੰ ਲੱਗੀ ਅੱਗ, ਬੈਟਰੀ ਵਿੱਚ ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ, ਤਿੰਨ ਲੋਕ ਸਨ ਸਵਾਰ
Follow Us On

ਲੁਧਿਆਣਾ ਦੇ ਜਗਰਾਉਂ ਵਿੱਚ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਦੋਂ ਕਾਰ ਨੂੰ ਅੱਗ ਲੱਗੀ ਤਾਂ ਉਸ ਵੇਲੇ ਤਿੰਨ ਲੋਕ ਗੱਡੀ ਅੰਦਰ ਸਨ। ਡਰਾਈਵਰ ਨੇ ਤੁਰੰਤ ਕਾਰ ਰੋਕ ਦਿੱਤੀ ਅਤੇ ਤਿੰਨੋਂ ਸਵਾਰ ਬਾਹਰ ਨਿਕਲ ਆਏ। ਇਹ ਘਟਨਾ ਸ਼ਨੀਵਾਰ ਦੇਰ ਰਾਤ ਜਗਰਾਉਂ ਦੇ ਅਗਵਾੜ ਲੋਪੋ ਡਾਲਾ ਇਲਾਕੇ ਵਿੱਚ ਵਾਪਰੀ।

ਦੱਸ ਦਈਏ ਕਿ ਅੱਗ ਇੰਨੀ ਭਿਆਨਕ ਸੀ ਕਿ ਪੂਰੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ। ਕਾਰ ਨੂੰ ਅੱਗ ਲੱਗਣ ਤੋਂ ਬਾਅਦ, ਡਰਾਈਵਰ ਸਮੇਤ ਤਿੰਨ ਲੋਕ ਬਾਹਰ ਨਿਕਲੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ, ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਚੁੱਕੀ ਸੀ।

ਬੈਟਰੀ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਮੌਕੇ ‘ਤੇ ਮੌਜੂਦ ਲੋਕਾਂ ਦੇ ਮੁਤਾਬਕ, ਕਾਰ (ਨੰਬਰ PB-25-F-5119) ਨੂੰ ਬੈਟਰੀ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਵੇਂ ਹੀ ਅੱਗ ਦੀਆਂ ਲਪਟਾਂ ਉੱਠੀਆਂ ਤਾਂ ਡਰਾਈਵਰ ਨੇ ਤੁਰੰਤ ਗੱਡੀ ਰੋਕ ਲਈ ਅਤੇ ਕਾਰ ਸਵਾਰਾਂ ਨੇ ਆਪਣੀ ਜਾਨ ਬਚਾਉਣ ਲਈ ਬਾਹਰ ਛਾਲਾਂ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਜਗਰਾਉਂ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦੀ ਹੈ ਅਤੇ ਇਸ ਨੂੰ ਉਸ ਦਾ ਰਿਸ਼ਤੇਦਾਰ ਚਲਾ ਰਿਹਾ ਸੀ।

ਲੋਕਾਂ ਨੇ ਪਹਿਲਾਂ ਖੁਦ ਅੱਗ ਬੁਝਾਉਣ ਦੀ ਕੀਤੀ ਕੋਸ਼ਿਸ਼

ਘਟਨਾ ਦੀ ਸੂਚਨਾ ਮਿਲਣ ‘ਤੇ ਆਸ-ਪਾਸ ਦੇ ਲੋਕਾਂ ਨੇ ਪਾਣੀ ਦੀਆਂ ਪਾਈਪਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਤੀਬਰਤਾ ਜਿਆਦਾ ਹੋਣ ਕਾਰਨ ਉਹ ਅਸਫਲ ਰਹੇ। ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਰੜੀ ਮੁਸ਼ਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਕਾਰ ਸਵਾਰ ਸਮੇਂ ਸਿਰ ਬਾਹਰ ਨਾ ਨਿਕਲਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ।