ਲੁਧਿਆਣਾ ‘ਚ ਗੁਰਦੁਆਰੇ ਦੇ ਗੇਟ ‘ਤੇ ਫਾਇਰਿੰਗ, ਬਦਮਾਸ਼ ਨੇ ਸੁੱਟੀ ਧਮਕੀ ਭਰੀ ਚਿੱਠੀ; CCTV ‘ਚ ਕੈਦ ਹੋਈ ਘਟਨਾ

Updated On: 

27 Oct 2026 16:22 PM IST

ਲੁਧਿਆਣਾ ਦੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਗੇਟ ਤੇ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਨਕਾਬਪੋਸ਼ ਵਿਅਕਤੀ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ। ਉਸ ਵਿਅਕਤੀ ਦੇ ਮੂੰਹ ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਗੋਲੀਬਾਰੀ ਕਰਨ ਤੋਂ ਬਾਅਦ ਉਸਨੇ ਗੇਟ ਤੇ ਧਮਕੀ ਭਰਿਆ ਪੱਤਰ ਸੁੱਟ ਦਿੱਤਾ।

ਲੁਧਿਆਣਾ ਚ ਗੁਰਦੁਆਰੇ ਦੇ ਗੇਟ ਤੇ ਫਾਇਰਿੰਗ, ਬਦਮਾਸ਼ ਨੇ ਸੁੱਟੀ ਧਮਕੀ ਭਰੀ ਚਿੱਠੀ; CCTV ਚ ਕੈਦ ਹੋਈ ਘਟਨਾ

ਲੁਧਿਆਣਾ 'ਚ ਗੁਰਦੁਆਰੇ ਦੇ ਗੇਟ 'ਤੇ ਫਾਇਰਿੰਗ, CCTV 'ਚ ਕੈਦ ਹੋਈ ਘਟਨਾ

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਅਧੀਨ ਆਉਂਦੇ ਪਿੰਡ ਗਗੜਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਅਣਪਛਾਤੇ ਬਦਮਾਸ਼ ਨੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਮੁੱਖ ਗੇਟ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੇ ਇੱਕ ਧਮਕੀ ਭਰੀ ਚਿੱਠੀ ਸੁੱਟ ਕੇ ਫਰਾਰ ਹੋ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਲੁਧਿਆਣਾ ਦਿਹਾਤੀ ਪੁਲਿਸ ਤੁਰੰਤ ਹਰਕਤ ਚ ਆ ਗਈ ਅਤੇ ਮੌਕੇ ‘ਤੇ ਪਹੁੰਚੀ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਪਿੰਡ ਵਿੱਚ ਲੱਗੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀ ਦੇ ਰਸਤੇ ਅਤੇ ਅਪਰਾਧ ਤੋਂ ਬਾਅਦ ਭੱਜਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ।

CCTV ‘ਚ ਗੋਲੀਆਂ ਚਲਾਉਂਦੇ ਦਿੱਖੇ ਹਮਲਾਵਰ

ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੋਮਵਾਰ ਦੇਰ ਰਾਤ ਇੱਕ ਮੂੰਹ ਉੱਤੇ ਕੱਪੜਾ ਬੰਨੇ ਹੋਏ ਬਦਮਾਸ਼ ਗੁਰਦੁਆਰਾ ਸਾਹਿਬ ਪਹੁੰਚਦਾ ਹੈ।

ਉਹ ਸਭ ਤੋਂ ਪਹਿਲਾਂ ਗੇਟ ਦੇ ਅੰਦਰ ਇੱਕ ਚਿੱਠੀ ਸੁੱਟਦਾ ਹੈ ਅਤੇ ਇਸ ਤੋਂ ਬਾਅਦ ਇੱਧਰ-ਉੱਧਰ ਦੇਖ ਕੇ ਆਪਣੀ ਪਿਸਤੌਲ ਕੱਢ ਲੈਂਦਾ ਹੈ। ਵੀਡੀਓ ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਗੋਲੀ ਚਲਾਉਂਦੇ ਸਮੇਂ ਉਸ ਦੀ ਪਿਸਤੌਲ ਹੇਠਾਂ ਡਿੱਗ ਜਾਂਦੀ ਹੈ, ਜਿਸ ਨੂੰ ਉਹ ਚੁੱਕ ਕੇ ਦੁਬਾਰਾ ਚੈੱਕ ਕਰਦਾ ਹੈ ਅਤੇ ਗੇਟ ਉੱਤੇ ਦੋ ਰਾਊਂਡ ਫਾਇਰ ਕਰਕੇ ਉੱਥੋਂ ਭੱਜ ਜਾਂਦਾ ਹੈ।

ਗੁਰਦੁਆਰਾ ਬਾਹਰ ਲਿਖੇ ਅਪਸ਼ਬਦ

ਅਕਾਲੀ ਦਲ ਬਾਦਲ ਦੇ ਵਰਕਰ ਗੁਰਿੰਦਰ ਸਿੰਘ ਰੂਮੀ ਨੇ ਸੋਮਵਾਰ ਅੱਧੀ ਰਾਤ ਦੇ ਕਰੀਬ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੱਤਰ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਅਮਰਜੀਤ ਸਿੰਘ, ਖੁਦ, ਗੁਰਿੰਦਰ ਸਿੰਘ ਰੂਮੀ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਰੁੱਧ ਬਹੁਤ ਹੀ ਅਪਮਾਨਜਨਕ ਭਾਸ਼ਾ ਲਿਖੀ ਗਈ ਹੈ।

Loading...
Unable to load recommendations.
Follow Us
Related Stories
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 20 ਕਿਲੋ ਤੋਂ ਵੱਧ ਹੈਰੋਇਨ ਤੇ 14 ਆਧੁਨਿਕ ਪਿਸਤੌਲ ਬਰਾਮਦ, ਕਈ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਭੂਚਾਲ, ਅਕਾਲੀ ਦਲ (WPD) ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਨੇ ਦਿੱਤਾ ਅਸਤੀਫ਼ਾ
ਪਾਣੀਆਂ ਦੇ ਮੁੱਦੇ ਤੇ ਵਿਸ਼ੇਸ਼ ਚਰਚਾ, CM ਮਾਨ ਬੋਲੇ- ਇੱਕ-ਇੱਕ ਬੂੰਦ ਲਈ ਸੜਕਾਂ ਤੋਂ ਲੈ ਕੇ ਅਦਾਲਤਾਂ ਤੱਕ ਲੜਾਂਗੇ
ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਪ੍ਰਬੰਧਕਾਂ ਦਾ ਕੀਤਾ ਧੰਨਵਾਦ
ਪੰਜਾਬ ਦੀ ਧੀ ਜੈਸਮੀਨ ਕੌਰ ਨੇ ਵਧਾਇਆ ਮਾਣ, ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਭਿੜੇ AAP ਅਤੇ ਕਾਂਗਰਸ ਵਿਧਾਇਕ, ਪਰਗਟ ਸਿੰਘ ਨੇ ਮੰਗੀ ਮੁਆਫੀ, ਮੰਤਰੀ ਨੇ ਚੁੱਕਿਆਂ ਪਾਣੀਆਂ ਦਾ ਮੁੱਦਾ