ਲੁਧਿਆਣਾ ‘ਚ ਨੂੰਹਾਂ ਨੇ ਮੋਢਿਆਂ ‘ਤੇ ਚੁੱਕੀ ਸੱਸ ਦੀ ਅਰਥੀ, ਮਰਨ ਉਪਰੰਤ ਨੇਤਰ ਕੀਤੇ ਦਾਨ ਤੇ ਮੈਡੀਕਲ ਕਾਲਜ ਨੂੰ ਸੌਂਪੀ ਦੇਹ

Updated On: 

04 Sep 2026 13:43 PM IST

ਲੁਧਿਆਣਾ ਵਿਖੇ ਇੱਕ ਬਜ਼ੁਰਗ ਮਹਿਲਾ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਉਨ੍ਹਾਂ ਦੇ ਘਰੋਂ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਨੂੰਹਾਂ ਨੇ ਸਮਾਜ ਦੀਆਂ ਪੁਰਾਣੀਆਂ ਰੂੜ੍ਹੀਵਾਦੀ ਰਵਾਇਤਾਂ ਨੂੰ ਤੋੜਦਿਆਂ ਇੱਕ ਵੱਡੀ ਮਿਸਾਲ ਕਾਇਮ ਕੀਤੀ। ਦੋਵਾਂ ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਅੱਗੇ ਤੋਂ ਆਪਣੇ ਮੋਢਿਆਂ 'ਤੇ ਚੁੱਕਿਆ, ਜਦਕਿ ਦੋਵਾਂ ਪੁੱਤਰਾਂ ਨੇ ਪਿੱਛੇ ਤੋਂ ਮੋਢਾ ਲਾ ਕੇ ਆਪਣੀ ਮਾਂ ਨੂੰ ਸਨਮਾਨ ਸਹਿਤ ਅੰਤਿਮ ਵਿਦਾਈ ਦਿੱਤੀ।

ਲੁਧਿਆਣਾ ਚ ਨੂੰਹਾਂ ਨੇ ਮੋਢਿਆਂ ਤੇ ਚੁੱਕੀ ਸੱਸ ਦੀ ਅਰਥੀ, ਮਰਨ ਉਪਰੰਤ ਨੇਤਰ ਕੀਤੇ ਦਾਨ ਤੇ ਮੈਡੀਕਲ ਕਾਲਜ ਨੂੰ ਸੌਂਪੀ ਦੇਹ

ਲੁਧਿਆਣਾ ਵਿਖੇ ਇੱਕ ਬਜ਼ੁਰਗ ਮਹਿਲਾ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਉਨ੍ਹਾਂ ਦੇ ਘਰੋਂ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਨੂੰਹਾਂ ਨੇ ਸਮਾਜ ਦੀਆਂ ਪੁਰਾਣੀਆਂ ਰੂੜ੍ਹੀਵਾਦੀ ਰਵਾਇਤਾਂ ਨੂੰ ਤੋੜਦਿਆਂ ਇੱਕ ਵੱਡੀ ਮਿਸਾਲ ਕਾਇਮ ਕੀਤੀ। ਦੋਵਾਂ ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਅੱਗੇ ਤੋਂ ਆਪਣੇ ਮੋਢਿਆਂ ‘ਤੇ ਚੁੱਕਿਆ, ਜਦਕਿ ਦੋਵਾਂ ਪੁੱਤਰਾਂ ਨੇ ਪਿੱਛੇ ਤੋਂ ਮੋਢਾ ਲਾ ਕੇ ਆਪਣੀ ਮਾਂ ਨੂੰ ਸਨਮਾਨ ਸਹਿਤ ਅੰਤਿਮ ਵਿਦਾਈ ਦਿੱਤੀ।

ਘਰ ਤੋਂ ਕੁਝ ਦੂਰੀ ਤੱਕ ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਮੋਢਾ ਦਿੱਤਾ, ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ‘ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਫ਼ਿਰੋਜ਼ਪੁਰ’ ਦੀ ਪ੍ਰਬੰਧਕੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਬੰਧਕੀ ਟੀਮ ਮ੍ਰਿਤਕ ਦੇਹ ਨੂੰ ਲੈ ਕੇ ਫ਼ਿਰੋਜ਼ਪੁਰ ਲਈ ਰਵਾਨਾ ਹੋਈ। ਮੈਡੀਕਲ ਕਾਲਜ ਵਿੱਚ ਹੁਣ ਭਵਿੱਖ ਦੇ ਡਾਕਟਰ ਤੇ ਵਿਦਿਆਰਥੀ ਇਸ ਮ੍ਰਿਤਕ ਦੇਹ ‘ਤੇ ਪ੍ਰੈਕਟੀਕਲ ਸਿੱਖਿਆ ਹਾਸਲ ਕਰਨਗੇ ਅਤੇ ਖੋਜ ਕਾਰਜ ਕਰਨਗੇ।

ਅੱਖਾਂ ਵੀ ਕੀਤੀਆਂ ਦਾਨ

ਅੰਤਿਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਰਹੂਮ ਸੁਖਦੇਵ ਕੌਰ ਦੀਆਂ ਅੱਖਾਂ ਵੀ ਨੇਤਰਦਾਨ ਅਧੀਨ ਦਾਨ ਕੀਤੀਆਂ ਗਈਆਂ। ਉਨ੍ਹਾਂ ਦੀਆਂ ਅੱਖਾਂ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਸੌਂਪੀਆਂ ਗਈਆਂ। ਉਨ੍ਹਾਂ ਦੀਆਂ ਇਹ ਅੱਖਾਂ ਹੁਣ ਕਿਸੇ ਨੇਤਰਹੀਣ ਵਿਅਕਤੀ ਨੂੰ ਨਵੀਂ ਰੌਸ਼ਨੀ ਦੇਣਗੀਆਂ, ਜਿਸ ਨਾਲ ਉਹ ਵੀ ਇਸ ਖੂਬਸੂਰਤ ਦੁਨੀਆ ਨੂੰ ਦੇਖਣ ਦੇ ਯੋਗ ਹੋ ਸਕੇਗਾ।

ਸੁਖਦੇਵ ਕੌਰ ਆਪਣੇ ਦੋ ਪੁੱਤਰਾਂ ਅਤੇ ਨੂੰਹਾਂ ਨਾਲ ਲੁਧਿਆਣਾ ਦੇ ਇਲਾਕੇ ਪ੍ਰਤਾਪ ਸਿੰਘ ਵਾਲਾ ਵਿਖੇ ਰਹਿੰਦੇ ਸਨ। ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਹੀ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜ ਲਈ ਦਾਨ ਕਰਨ ਦਾ ਵੱਡਾ ਫੈਸਲਾ ਲਿਆ ਸੀ। ਇਸ ਮਹਾਨ ਕਾਰਜ ਲਈ ਉਨ੍ਹਾਂ ਨੇ ਬਕਾਇਦਾ ਨਿਰਧਾਰਤ ਫਾਰਮ ਭਰਿਆ ਹੋਇਆ ਸੀ। ਪਰਿਵਾਰ ਨੇ ਵੀ ਆਪਣੀ ਪੂਰੀ ਸਹਿਮਤੀ ਜਤਾਉਂਦਿਆਂ ਹਲਫ਼ਨਾਮਾ (ਐਫੀਡੇਵਿਟ) ਦਿੱਤਾ ਸੀ ਕਿ ਉਨ੍ਹਾਂ ਨੂੰ ਇਸ ਫੈਸਲੇ ‘ਤੇ ਕੋਈ ਇਤਰਾਜ਼ ਨਹੀਂ ਹੈ।

ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਵਿੱਚ ਆਵੇਗੀ ਕੰਮ

ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਨੁੱਖੀ ਸਰੀਰ ਮੌਤ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦਾ ਹੈ, ਪਰ ਮਾਤਾ ਸੁਖਦੇਵ ਕੌਰ ਦੀ ਇਹ ਦੇਹ ਅਜਿਹੇ ਉੱਤਮ ਕਾਰਜ ਸਦਕਾ ਹਮੇਸ਼ਾ ਲਈ ਅਮਰ ਹੋ ਗਈ ਹੈ। ਉਹ ਬਹੁਤ ਹੀ ਮਿਲਣਸਾਰ, ਨੇਕਦਿਲ ਅਤੇ ਮਿੱਠੇ ਸੁਭਾਅ ਵਾਲੀ ਸ਼ਖ਼ਸੀਅਤ ਸਨ, ਜੋ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਪਿੰਡ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਨ੍ਹਾਂ ਦੇ ਪਰਿਵਾਰ ਨੇ ਦੇਹਦਾਨ ਦੀ ਪਰੰਪਰਾ ਨਿਭਾ ਕੇ ਪੂਰੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਮਾਜ ਅੰਦਰ ਸਰੀਰਦਾਨ ਦੀ ਮੁਹਿੰਮ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸ ਪਵਿੱਤਰ ਮ੍ਰਿਤਕ ਦੇਹ ‘ਤੇ ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਫ਼ਿਰੋਜ਼ਪੁਰ ਦੇ ਵਿਦਿਆਰਥੀ ਆਪਣਾ ਪ੍ਰੈਕਟੀਕਲ ਕਰਨਗੇ ਅਤੇ ਵੱਖ-ਵੱਖ ਬਿਮਾਰੀਆਂ ‘ਤੇ ਗੰਭੀਰ ਖੋਜ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਸਮੁੱਚੀ ਮਨੁੱਖਤਾ ਦੇ ਇਲਾਜ ਅਤੇ ਭਲਾਈ ਲਈ ਕਾਰਗਰ ਸਾਬਤ ਹੋਵੇਗੀ।

Loading...
Unable to load recommendations.
Follow Us