ਕਾਂਗਰਸੀ ਆਗੂ ਪਰਮਿੰਦਰ ਤਿਵਾਰੀ ਕਤਲ ਕਾਂਡ ਸੁਲਝਿਆ, ਲੁਧਿਆਣਾ ਪੁਲਿਸ ਨੇ ਬਿਹਾਰ ਤੋਂ ਦਬੋਚੇ ਮੁੱਖ ਮੁਲਜ਼ਮ

Published: 

04 Apr 2026 21:24 PM IST

ਲੁਧਿਆਣਾ ਪੁਲਿਸ ਨੇ 29 ਮਾਰਚ ਨੂੰ ਕਾਂਗਰਸੀ ਆਗੂ ਪਰਮਿੰਦਰ ਤਿਵਾਰੀ ਦੇ ਹੋਏ ਬੇਰਹਿਮੀ ਨਾਲ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਅਧਿਕਾਰਤ ਦਾਅਵਾ ਕੀਤਾ ਹੈ। ਪੁਲਿਸ ਲਾਈਨ ਵਿਖੇ ਅੱਜ ਦੁਪਹਿਰ 3:30 ਵਜੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਖੁਲਾਸਾ ਕੀਤਾ ਕਿ ਕਤਲ ਵਿੱਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕਾਂਗਰਸੀ ਆਗੂ ਪਰਮਿੰਦਰ ਤਿਵਾਰੀ ਕਤਲ ਕਾਂਡ ਸੁਲਝਿਆ, ਲੁਧਿਆਣਾ ਪੁਲਿਸ ਨੇ ਬਿਹਾਰ ਤੋਂ ਦਬੋਚੇ ਮੁੱਖ ਮੁਲਜ਼ਮ

ਕਾਂਗਰਸੀ ਆਗੂ ਪਰਮਿੰਦਰ ਤਿਵਾਰੀ ਕਤਲ ਕਾਂਡ ਸੁਲਝਿਆ, ਬਿਹਾਰ ਤੋਂ ਮੁੱਖ ਮੁਲਜ਼ਮ ਕਾਬੂ

ਲੁਧਿਆਣਾ ਪੁਲਿਸ ਨੇ 29 ਮਾਰਚ ਨੂੰ ਕਾਂਗਰਸੀ ਆਗੂ ਪਰਮਿੰਦਰ ਤਿਵਾਰੀ ਦੇ ਹੋਏ ਬੇਰਹਿਮੀ ਨਾਲ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਅਧਿਕਾਰਤ ਦਾਅਵਾ ਕੀਤਾ ਹੈ। ਪੁਲਿਸ ਲਾਈਨ ਵਿਖੇ ਅੱਜ ਦੁਪਹਿਰ 3:30 ਵਜੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਖੁਲਾਸਾ ਕੀਤਾ ਕਿ ਕਤਲ ਵਿੱਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਮੁੱਖ ਮੁਲਜ਼ਮ ਵਿਜੇ ਕੁਮਾਰ ਉਰਫ਼ ਅਜੇ (22) ਅਤੇ ਉਸ ਦੇ ਸਾਥੀ ਲੱਕੀ (27) ਨੂੰ ਬਿਹਾਰ ਵਿੱਚ ਛਾਪੇਮਾਰੀ ਕਰਕੇ ਦਬੋਚ ਲਿਆ ਹੈ। ਇਹ ਦੋਵੇਂ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਹਨ। ਇਨ੍ਹਾਂ ਤੋਂ ਇਲਾਵਾ ਪੁਲਿਸ ਚਾਰ ਹੋਰ ਵਿਅਕਤੀਆਂ (ਵਿਜੇ ਦੇ ਪਿਤਾ ਜੈ ਸਿੰਘ, ਭਰਾ ਰਵੀ ਤੇ ਅਮਰੀਸ਼, ਅਤੇ ਚਾਚਾ ਸੁਨੀਲ ਕੁਮਾਰ) ਨੂੰ ਪਹਿਲਾਂ ਹੀ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ।

ਕਤਲ ਦਾ ਕੀ ਸੀ ਕਾਰਨ?

ਪੁਲਿਸ ਜਾਂਚ ਮੁਤਾਬਕ ਇਹ ਕਤਲ ਕੋਈ ਸਿਆਸੀ ਸਾਜ਼ਿਸ਼ ਨਹੀਂ ਬਲਕਿ ਨਿੱਜੀ ਰੰਜਿਸ਼ ਦਾ ਸਿੱਟਾ ਸੀ। ਮੁਲਜ਼ਮ ਵਿਜੇ ਕੁਮਾਰ ਦਾ ਪਰਿਵਾਰ ਪਿਛਲੇ 25-30 ਸਾਲਾਂ ਤੋਂ ਪਿੰਡ ਖੋਖਰ (ਮਾਛੀਵਾੜਾ) ਵਿੱਚ 5 ਮਰਲੇ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ ‘ਤੇ ਘਰ ਬਣਾ ਕੇ ਰਹਿ ਰਿਹਾ ਸੀ। ਪਿੰਡ ਦੇ ਸਤਿਕਾਰਤ ਵਿਅਕਤੀ ਹੋਣ ਦੇ ਨਾਤੇ ਪਰਮਿੰਦਰ ਤਿਵਾਰੀ ਲਗਾਤਾਰ ਉਨ੍ਹਾਂ ਨੂੰ ਇਹ ਨਾਜਾਇਜ਼ ਕਬਜ਼ਾ ਛੱਡਣ ਲਈ ਕਹਿ ਰਹੇ ਸਨ। ਜ਼ਮੀਨ ‘ਤੇ ਬਣਾਏ ਜਾ ਰਹੇ ਇੱਕ ਛੋਟੇ ਢਾਂਚੇ ਨੂੰ ਡੇਗਣ ਅਤੇ ਜ਼ਮੀਨ ਖਾਲੀ ਕਰਨ ਦੇ ਦਬਾਅ ਕਾਰਨ ਵਿਜੇ ਦੇ ਮਨ ਵਿੱਚ ਤਿਵਾਰੀ ਪ੍ਰਤੀ ਗਹਿਰੀ ਨਫ਼ਰਤ ਪੈਦਾ ਹੋ ਗਈ ਸੀ।

ਵਾਰਦਾਤ ਤੋਂ ਬਾਅਦ ਟ੍ਰੇਨ ਰਾਹੀਂ ਬਿਹਾਰ ਹੋਏ ਫ਼ਰਾਰ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੱਸ ਰਾਹੀਂ ਦਿੱਲੀ ਪਹੁੰਚੇ ਅਤੇ ਉਥੋਂ ਟ੍ਰੇਨ ਰਾਹੀਂ ਬਿਹਾਰ ਦੇ ਮੁੰਗੇਰ ਇਲਾਕੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਜਾ ਕੇ ਲੁਕ ਗਏ। ਡੀਸੀਪੀ ਤੇਜਾ ਨੇ ਦੱਸਿਆ ਕਿ ਬਿਹਾਰ ਐਸਟੀਐਫ (STF) ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਸਾਫ ਕੀਤਾ ਕਿ ਪਰਿਵਾਰ ਵੱਲੋਂ ਲਗਾਏ ਗਏ ‘ਸੁਪਾਰੀ ਕਿਲਿੰਗ’ (Contract Killing) ਦੇ ਦੋਸ਼ ਸਹੀ ਨਹੀਂ ਪਾਏ ਗਏ ਹਨ। ਦੱਸਣਯੋਗ ਹੈ ਕਿ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਰਿਵਾਰ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਹੈ।

ਕਤਲ ਤੋਂ ਪਹਿਲਾਂ ਕੁਹਾੜੀ ਨਾਲ ਘੁੰਮਣ ਦੀ ਵੀਡੀਓ ਆਈ ਸਾਹਮਣੇ

ਕਤਲ ਤੋਂ ਠੀਕ ਇੱਕ ਘੰਟਾ ਪਹਿਲਾਂ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਮੋਢੇ ‘ਤੇ ਕੁਹਾੜੀ ਰੱਖ ਕੇ ਪਿੰਡ ਵਿੱਚ ਪੈਦਲ ਘੁੰਮਦਾ ਦਿਖਾਈ ਦੇ ਰਿਹਾ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਪਿਛਲੇ 15 ਦਿਨਾਂ ਤੋਂ ਪਰਮਿੰਦਰ ਤਿਵਾਰੀ ਦੀ ਰੇਕੀ ਕਰ ਰਿਹਾ ਸੀ। ਕਤਲ ਵੇਲੇ ਲੱਕੀ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਅਜੇ ਨੇ ਕੁਹਾੜੀ ਨਾਲ ਵਾਰ ਕੀਤੇ।

ਸਿਰ ‘ਤੇ ਕੀਤੇ 6 ਵਾਰ

ਪੋਸਟਮਾਰਟਮ ਰਿਪੋਰਟ ਵਿੱਚ ਬੇਹੱਦ ਖ਼ੌਫ਼ਨਾਕ ਖੁਲਾਸੇ ਹੋਏ ਹਨ। ਹਮਲਾਵਰਾਂ ਨੇ ਪਰਮਿੰਦਰ ਤਿਵਾਰੀ ਦੇ ਸਿਰ ‘ਤੇ ਕੁਹਾੜੀ ਨਾਲ ਇੱਕ ਤੋਂ ਬਾਅਦ ਇੱਕ ਲਗਾਤਾਰ 6 ਵਾਰ ਕੀਤੇ। ਇਸ ਹਮਲੇ ਵਿੱਚ ਉਨ੍ਹਾਂ ਦੀ ਖੋਪੜੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਅਤੇ ਦਿਮਾਗ ਦਾ ਹਿੱਸਾ ਬਾਹਰ ਆ ਗਿਆ। ਚਸ਼ਮਦੀਦਾਂ ਮੁਤਾਬਕ ਵਾਰ ਇੰਨਾ ਜ਼ੋਰਦਾਰ ਸੀ ਕਿ ਪਹਿਲੇ ਵਾਰ ਵਿੱਚ ਹੀ ਉਹ ਡਿੱਗ ਗਏ ਸਨ ਅਤੇ ਉਨ੍ਹਾਂ ਦੀ ਆਵਾਜ਼ ਤੱਕ ਨਹੀਂ ਨਿਕਲੀ, ਪਰ ਡਿੱਗਣ ਤੋਂ ਬਾਅਦ ਵੀ ਮੁਲਜ਼ਮ ਲਗਾਤਾਰ ਵਾਰ ਕਰਦੇ ਰਹੇ।

Follow Us
Related Stories
ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਡਿਊਲ ਵਿੱਚ ਤਬਦੀਲੀ, ਹੁਣ 10 ਅਪ੍ਰੈਲ ਨੂੰ ਰਵਾਨਾ ਹੋਣਗੇ ਸ਼ਰਧਾਲੂ
ਲੁਧਿਆਣਾ ‘ਚ ਵਿਜੀਲੈਂਸ ਦੀ ਵੱਡੀ ਕਾਰਵਾਈ, ਰਿਸ਼ਵਤ ‘ਚ ਨਕਦੀ ਤੇ ‘ਸਕੈਚਰਜ਼’ ਦੇ ਜੁੱਤੇ ਲੈਂਦਾ ASI ਰੰਗੇ ਹੱਥੀਂ ਕਾਬੂ
ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ ਟਰਾਂਸਪੋਰਟ ਕਰਮਚਾਰੀ, ਹੁਣ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ
ਰਾਘਵ ਚੱਢਾ ਵਿਵਾਦ ‘ਤੇ ਮੰਤਰੀ ਕਟਾਰੂਚੱਕ ਦਾ ਬਿਆਨ, ‘ਪਾਰਟੀ ਨੇ ਬਹੁਤ ਮਾਣ ਦਿੱਤਾ, ਵਿਰੋਧ ‘ਚ ਜਾਣਾ ਗਲਤ’; ਜਲੰਧਰ ‘ਚ ਕਣਕ ਖਰੀਦ ਨੂੰ ਲੈ ਕੇ ਕੀਤੀ ਮੀਟਿੰਗ
CM ਮਾਨ ਦਾ ਮੋਗਾ ‘ਚ ਵੱਡਾ ਐਲਾਨ, 83 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਕਿਸਾਨਾਂ ਲਈ ਨਵੀਂ ਸਕੀਮ ਦਾ ਆਗਾਜ਼
ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ- ਵਿੱਤ ਮੰਤਰੀ ਹਰਪਾਲ ਚੀਮਾ, ਬੋਲੇ- ਰਾਜਸਭਾ ‘ਚ ਪੰਜਾਬ ਦਾ ਕੋਈ ਮੁੱਦਾ ਨਹੀਂ ਚੁੱਕਿਆ