ਲੁਧਿਆਣਾ ‘ਚ ਬੱਚਾ ਚੋਰੀ ਦੀ ਕੋਸ਼ਿਸ਼, ਕਾਰ ਦੀ ਖਿੜਕੀ ‘ਚੋਂ 5 ਸਾਲਾ ਮਾਸੂਮ ਨੂੰ ਖਿੱਚ ਰਹੀ ਸੀ ਔਰਤ; ਪਿਤਾ ਨੇ ਮੌਕੇ ‘ਤੇ ਦਬੋਚ ਕੀਤੀ ਪੁਲਿਸ ਹਵਾਲੇ

Published: 

05 Apr 2026 21:44 PM IST

ਲੁਧਿਆਣਾ ਦੇ ਸਮਰਾਲਾ ਚੌਕ ਸਥਿਤ ਨਰਿੰਦਰ ਨਗਰ ਇਲਾਕੇ ਵਿੱਚ ਐਤਵਾਰ ਨੂੰ ਬੱਚਾ ਚੋਰੀ ਦੀ ਕੋਸ਼ਿਸ਼ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਪਛਾਤੀ ਔਰਤ ਵੱਲੋਂ ਘਰ ਦੇ ਬਾਹਰ ਖੜ੍ਹੀ ਕਾਰ ਦੀ ਖਿੜਕੀ ਰਾਹੀਂ 5 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬੱਚੀ ਦੇ ਪਿਤਾ ਦੀ ਚੌਕਸੀ ਸਦਕਾ ਮੁਲਜ਼ਮ ਔਰਤ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ।

ਲੁਧਿਆਣਾ ਚ ਬੱਚਾ ਚੋਰੀ ਦੀ ਕੋਸ਼ਿਸ਼, ਕਾਰ ਦੀ ਖਿੜਕੀ ਚੋਂ 5 ਸਾਲਾ ਮਾਸੂਮ ਨੂੰ ਖਿੱਚ ਰਹੀ ਸੀ ਔਰਤ; ਪਿਤਾ ਨੇ ਮੌਕੇ ਤੇ ਦਬੋਚ ਕੀਤੀ ਪੁਲਿਸ ਹਵਾਲੇ

ਲੁਧਿਆਣਾ 'ਚ ਬੱਚਾ ਚੋਰੀ ਦੀ ਕੋਸ਼ਿਸ਼ ਨਾਕਾਮ, ਕਾਰ 'ਚੋਂ ਬੱਚੀ ਖਿੱਚ ਰਹੀ ਔਰਤ ਕਾਬੂ

ਲੁਧਿਆਣਾ ਦੇ ਸਮਰਾਲਾ ਚੌਕ ਸਥਿਤ ਨਰਿੰਦਰ ਨਗਰ ਇਲਾਕੇ ਵਿੱਚ ਐਤਵਾਰ ਨੂੰ ਬੱਚਾ ਚੋਰੀ ਦੀ ਕੋਸ਼ਿਸ਼ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਪਛਾਤੀ ਔਰਤ ਵੱਲੋਂ ਘਰ ਦੇ ਬਾਹਰ ਖੜ੍ਹੀ ਕਾਰ ਦੀ ਖਿੜਕੀ ਰਾਹੀਂ 5 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬੱਚੀ ਦੇ ਪਿਤਾ ਦੀ ਚੌਕਸੀ ਸਦਕਾ ਮੁਲਜ਼ਮ ਔਰਤ ਨੂੰ ਮੌਕੇ ‘ਤੇ ਹੀ ਦਬੋਚ ਲਿਆ ਗਿਆ।

ਕਾਰ ਬੈਕ ਕਰਦੇ ਸਮੇਂ ਖਿੜਕੀ ‘ਚ ਪਾਇਆ ਹੱਥ

ਇਲਾਕਾ ਨਿਵਾਸੀ ਮਨਮੀਤ ਸਿੰਘ ਨੇ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹ ਆਪਣੇ 5 ਸਾਲਾ ਜੁੜਵਾਂ ਬੱਚਿਆਂ (ਬੇਟਾ ਗੁਨਕੀਰਤ ਅਤੇ ਬੇਟੀ ਗੁਮਕੀਰਤ) ਨਾਲ ਗੁਰਦੁਆਰਾ ਸਾਹਿਬ ਜਾਣ ਲਈ ਕਾਰ ਵਿੱਚ ਸਵਾਰ ਹੋਏ ਸਨ। ਜਿਵੇਂ ਹੀ ਉਨ੍ਹਾਂ ਨੇ ਕਾਰ ਨੂੰ ਬੈਕ ਕਰਨਾ ਸ਼ੁਰੂ ਕੀਤਾ, ਉੱਥੇ ਖੜ੍ਹੀ ਇੱਕ ਅਣਪਛਾਤੀ ਔਰਤ ਨੇ ਕਾਰ ਦੀ ਪਿਛਲੀ ਖਿੜਕੀ (ਜਿਸ ਦਾ ਸ਼ੀਸ਼ਾ ਖੁੱਲ੍ਹਾ ਸੀ) ਰਾਹੀਂ ਅੰਦਰ ਹੱਥ ਪਾਇਆ ਅਤੇ ਉਨ੍ਹਾਂ ਦੀ ਬੇਟੀ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ। ਮਨਮੀਤ ਸਿੰਘ ਨੇ ਤੁਰੰਤ ਰੌਲਾ ਪਾਇਆ ਅਤੇ ਕਾਰ ‘ਚੋਂ ਬਾਹਰ ਨਿਕਲ ਕੇ ਔਰਤ ਨੂੰ ਮੌਕੇ ‘ਤੇ ਹੀ ਫੜ ਲਿਆ।

ਫੜੇ ਜਾਣ ‘ਤੇ ਦਿਮਾਗੀ ਪਰੇਸ਼ਾਨ ਹੋਣ ਦਾ ਕੀਤਾ ਨਾਟਕ

ਜਿਵੇਂ ਹੀ ਔਰਤ ਫੜੀ ਗਈ, ਮੁਹੱਲੇ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਲੋਕਾਂ ਦਾ ਦੋਸ਼ ਹੈ ਕਿ ਖੁਦ ਨੂੰ ਫਸਦਾ ਦੇਖ ਔਰਤ ਦਿਮਾਗੀ ਤੌਰ ‘ਤੇ ਪਰੇਸ਼ਾਨ ਹੋਣ ਦਾ ਨਾਟਕ ਕਰਨ ਲੱਗੀ। ਜਦੋਂ ਲੋਕਾਂ ਨੇ ਉਸ ਤੋਂ ਸਵਾਲ-ਜਵਾਬ ਕੀਤੇ ਤਾਂ ਉਹ ਗੋਲ-ਮੋਲ ਜਵਾਬ ਦੇਣ ਲੱਗੀ। ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਅਤੇ ਮੁਹੱਲੇ ਦੀਆਂ ਔਰਤਾਂ ਨੇ ਫੜੀ ਗਈ ਔਰਤ ਦੀ ਜੰਮ ਕੇ ਛਿੱਤਰ-ਪਰੇਡ ਵੀ ਕੀਤੀ।

ਮੁਲਜ਼ਮ ਔਰਤ ਦੀ ਸਫਾਈ

ਫੜੀ ਗਈ ਔਰਤ ਨੇ ਆਪਣੀ ਪਛਾਣ ਅਨੀਤਾ ਵਜੋਂ ਦੱਸੀ ਹੈ। ਪੁੱਛਗਿੱਛ ਦੌਰਾਨ ਉਸ ਨੇ ਅਗਵਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ “ਮੈਂ ਬੱਚਾ ਨਹੀਂ ਚੁੱਕਿਆ, ਉਹ ਖੁਦ ਮੇਰੇ ਕੋਲ ਆਈ ਸੀ।” ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਨੇ ਕੋਈ ਨਸ਼ਾ ਕੀਤਾ ਹੈ, ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਪੀੜਤ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਔਰਤ ਪੂਰੀ ਤਰ੍ਹਾਂ ਹੋਸ਼ ਵਿੱਚ ਹੈ ਅਤੇ ਉਸ ਦਾ ਮਕਸਦ ਬੱਚੀ ਨੂੰ ਅਗਵਾ ਕਰਕੇ ਅੱਗੇ ਵੇਚਣਾ ਸੀ।

ਪੁਲਿਸ ਜਾਂਚ ਅਤੇ ਸੁਰੱਖਿਆ ਦੀ ਮੰਗ

ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਧਰਮਪੁਰਾ (ਥਾਣਾ ਡਿਵੀਜ਼ਨ ਨੰਬਰ 3) ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਏਐਸਆਈ (ASI) ਰਾਮ ਮੂਰਤੀ ਨੇ ਦੱਸਿਆ ਕਿ “ਸਾਨੂੰ ਸੂਚਨਾ ਮਿਲੀ ਸੀ ਕਿ ਲੋਕਾਂ ਨੇ ਬੱਚਾ ਚੋਰੀ ਦੇ ਦੋਸ਼ ਵਿੱਚ ਇੱਕ ਔਰਤ ਨੂੰ ਫੜਿਆ ਹੈ। ਅਸੀਂ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਥਾਣੇ ਲਿਜਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।” ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਖੇਤਰਾਂ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।

Follow Us
Related Stories
ਕੈਨੇਡਾ ਭੇਜਣ ਦੇ ਨਾਮ ‘ਤੇ 6 ਲੱਖ ਦੀ ਠੱਗੀ, ਸੰਗਰੂਰ ਦੇ ਪਿਓ-ਪੁੱਤ ਨੇ ਆਪਣੇ ਹੀ ਪਿੰਡ ਦੇ ਨੌਜਵਾਨ ਨੂੰ ਲਾਇਆ ਚੂਨਾ
ਅੰਮ੍ਰਿਤਸਰ ‘ਚ ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਸਹੁਰਿਆਂ ਨੇ ਫਾਹਾ ਦੇ ਕੇ 9 ਮਹੀਨੇ ਦੇ ਬੱਚੇ ਦੀ ਮਾਂ ਲਈ ਜਾਨ
ਬਰਨਾਲਾ ‘ਚ 2 ਦਿਨਾਂ ਤੋਂ ਟੈਂਕੀ ‘ਤੇ ਚੜ੍ਹੀਆਂ ਮਾਂ-ਧੀ ਨੇ ਆਤਮ ਦਾਹ ਦੀ ਦਿੱਤੀ ਧਮਕੀ, ਮਹਿਲਾ ਕਮਿਸ਼ਨ ਦੇ ਨੋਟਿਸ ‘ਚ ਆਇਆ ਮਾਮਲਾ
ਜੈਤੋ ਰੈਲੀ ‘ਚ CM ਮਾਨ ਦਾ ਵੱਡਾ ਐਲਾਨ, ਬੇਅਦਬੀ ‘ਤੇ ਉਮਰ ਕੈਦ ਦਾ ਬਣੇਗਾ ਕਾਨੂੰਨ; 28.68 ਕਰੋੜ ਦੇ ਵਿਕਾਸ ਕਾਰਜਾਂ ਦਾ ਦਿੱਤਾ ਤੋਹਫ਼ਾ
ਚੰਡੀਗੜ੍ਹ BJP ਦਫ਼ਤਰ ਬਲਾਸਟ ਦੇ ਦੋ ਮੁੱਖ ਮੁਲਜ਼ਮ ਗਿਰਫ਼ਤਾਰ, DGP ਪੰਜਾਬ ਨੇ ਕੀਤੇ ਕਈ ਅਹਿਮ ਖੁਲਾਸੇ
ਅੰਮ੍ਰਿਤਸਰ ਪੁਲਿਸ ਨੇ 4.13 ਕਿਲੋਗ੍ਰਾਮ ਹੈਰੋਇਨ ਸਣੇ 2 ਮੁਲਜ਼ਮਾਂ ਨੂੰ ਕੀਤਾ ਕਾਬੂ, Pak ਤੋਂ ਡਰੋਨ ਰਾਹੀਂ ਮੰਗਵਾਈ ਜਾਂਦੀ ਸੀ ਖੇਪ