ਲੁਧਿਆਣਾ: ਕਾਰਾਂ ਦੇ ਲਗਜ਼ਰੀ ਸ਼ੋਰੂਮ ‘ਤੇ ਫਾਈਰਿੰਗ, ਗੈਂਗਸਟਰਾਂ ਦੇ ਨਾਮ ਦੀ ਸੁੱਟ ਗਈ ਪਰਚੀ

Updated On: 

10 Jan 2026 23:01 PM IST

ਬਦਮਾਸ਼ਾਂ ਦੇ ਜਾਣ ਤੋਂ ਬਾਅਦ ਜਦੋਂ ਸ਼ੋਰੂਮ ਕਰਮਚਾਰੀ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਦੋ ਪਰਚੀਆਂ ਸੁੱਟੀਆਂ ਹੋਈਆਂ ਮਿਲੀਆਂ। ਇਨ੍ਹਾਂ 'ਤੇ ਗੈਂਗਸਟਰ ਪਵਨ ਸ਼ੌਕੀਨ ਤੇ ਮੁਹੱਬਤ ਰੰਧਾਵਾ ਦਾ ਨਾਮ ਲਿਖਿਆ ਹੋਇਆ ਸੀ। ਪੁਲਿਸ ਨੇ ਇਨ੍ਹਾਂ ਪਰਚੀਆਂ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਨਾਲ ਹੀ ਸ਼ੋਰੂਮ 'ਚ ਪਈਆਂ ਗੋਲੀਆਂ ਦੇ ਖੋਲ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।

ਲੁਧਿਆਣਾ: ਕਾਰਾਂ ਦੇ ਲਗਜ਼ਰੀ ਸ਼ੋਰੂਮ ਤੇ ਫਾਈਰਿੰਗ, ਗੈਂਗਸਟਰਾਂ ਦੇ ਨਾਮ ਦੀ ਸੁੱਟ ਗਈ ਪਰਚੀ

ਲੁਧਿਆਣਾ: ਕਾਰਾਂ ਦੇ ਲਗਜ਼ਰੀ ਸ਼ੋਰੂਮ 'ਤੇ ਫਾਈਰਿੰਗ, ਗੈਂਗਸਟਰਾਂ ਦੇ ਨਾਮ ਦੀ ਸੁੱਟ ਗਈ ਪਰਚੀ

Follow Us On

ਲੁਧਿਆਣਾ ਦੇ ਥਾਣਾ ਮੁੱਲਾਪੁਰ ਅਧੀਨ ਪੈਂਦੇ ਬੱਦੋਵਾਲ ਤੋਂ ਇੱਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਲਗਜ਼ਰੀ ਕਾਰਾਂ ਦੇ ਸ਼ੋਰੂਮ ਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸ ਦੇਈਏ ਕਿ ਬਾਈਕ ਤੇ ਆਏ ਦੋ ਨਕਾਬਪੋਸ਼ ਬਦਮਾਸ਼ਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਵੱਲੋਂ ਪੰਜ ਤੋਂ ਛੇ ਦੇ ਕਰੀਬ ਫਾਇਰ ਕੀਤੇ ਗਏ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ, ਧਮਕੀ ਦੀ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ।

ਬਦਮਾਸ਼ਾਂ ਦੇ ਜਾਣ ਤੋਂ ਬਾਅਦ ਜਦੋਂ ਸ਼ੋਰੂਮ ਕਰਮਚਾਰੀ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਦੋ ਪਰਚੀਆਂ ਸੁੱਟੀਆਂ ਹੋਈਆਂ ਮਿਲੀਆਂ। ਇਨ੍ਹਾਂ ਤੇ ਗੈਂਗਸਟਰ ਪਵਨ ਸ਼ੌਕੀਨ ਤੇ ਮੁਹੱਬਤ ਰੰਧਾਵਾ ਦਾ ਨਾਮ ਲਿਖਿਆ ਹੋਇਆ ਸੀ। ਪੁਲਿਸ ਨੇ ਇਨ੍ਹਾਂ ਪਰਚੀਆਂ ਨੂੰ ਕਬਜ਼ੇ ਚ ਲੈ ਲਿਆ ਹੈ ਤੇ ਨਾਲ ਹੀ ਸ਼ੋਰੂਮ ਚ ਪਈਆਂ ਗੋਲੀਆਂ ਦੇ ਖੋਲ ਨੂੰ ਵੀ ਕਬਜ਼ੇ ਚ ਲੈ ਲਿਆ ਹੈ।

ਫਿਲਹਾਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ 10 ਵਜੇ ਦੇ ਕਰੀਬ ਮਿਲੀ ਹੈ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋ ਗੋਲੀਆਂ ਸ਼ੋਰੂਮ ਦੇ ਸ਼ੀਸ਼ੇ ਤੇ ਲੱਗੀਆਂ ਹਨ, ਜਦਕਿ ਦੋ ਤੋਂ ਤਿੰਨ ਫਾਇਰ ਗੱਡੀਆਂ ਤੇ ਲੱਗੇ ਹਨ।

ਡੀਐਸਪੀ ਖੋਸਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਦਮਾਸ਼ਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਹੈ ਤੇ ਦੋਸ਼ੀਆਂ ਨੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ।