LPU ਹਿੰਸਾ ਦਾ ਰਹੱਸ ਬਰਕਰਾਰ, ਵਿਦਿਆਰਥਣ ਨੇ ਕਿਹਾ ਉਹ ਸੁਰੱਖਿਅਤ ਹੈ, ਫਿਰ ਹੰਗਾਮਾ ਕਿਉਂ?

Updated On: 

01 Oct 2026 16:18 PM IST

ਫਗਵਾੜਾ ਦੀ LPU ਵਿੱਚ ਕਥਿਤ ਰੇਪ ਦੀਆਂ ਰਿਪੋਰਟਾਂ ਨੇ ਹਿੰਸਾ ਭੜਕਾਈ। ਇੱਕ ਵਿਦਿਆਰਥਣ ਦੇ ਵੀਡੀਓ ਨੇ ਘਟਨਾ ਤੋਂ ਇਨਕਾਰ ਕੀਤਾ। ਜਿਸ ਨਾਲ ਅਸਲ ਪੀੜਤਾ ਬਾਰੇ ਸਵਾਲ ਖੜ੍ਹੇ ਹੋ ਗਏ। ਪੁਲਿਸ ਨੇ ਸ਼ੁਰੂ ਵਿੱਚ ਰਿਪੋਰਟਾਂ ਨੂੰ ਖਾਰਜ ਕੀਤਾ ਪਰ ਬਾਅਦ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

LPU ਹਿੰਸਾ ਦਾ ਰਹੱਸ ਬਰਕਰਾਰ, ਵਿਦਿਆਰਥਣ ਨੇ ਕਿਹਾ ਉਹ ਸੁਰੱਖਿਅਤ ਹੈ, ਫਿਰ ਹੰਗਾਮਾ ਕਿਉਂ?

ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਥਿਤ ਰੇਪ ਦੀਆਂ ਰਿਪੋਰਟਾਂ ਤੋਂ ਬਾਅਦ ਭੜਕੀ ਹਿੰਸਾ ਦੇ ਵਿਚਕਾਰ ਇਸ ਮਾਮਲੇ ਵਿੱਚ ਇੱਕ ਨਵਾਂ ਸਵਾਲ ਉੱਠਿਆ ਹੈ। ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਉਸ ਵਿਦਿਆਰਥਣ ਦਾ ਇੱਕ ਵੀਡੀਓ ਸਾਹਮਣੇ ਆਇਆ। ਜਿਸ ਨੂੰ ਕਥਿਤ ਪੀੜਤ ਦੱਸਿਆ ਜਾ ਰਿਹਾ ਸੀ। ਵਿਦਿਆਰਥਣ ਨੇ ਆਪਣਾ ਰੋਲ ਨੰਬਰ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਨੂੰ ਕੋਈ ਅਣਸੁਖਾਵੀਂ ਘਟਨਾ ਨਹੀਂ ਝੱਲਣੀ ਪਈ। ਉਸ ਨੇ ਕਿਹਾ ਕਿ ਉਹ ਕੈਂਪਸ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਡਰ ਗਈ ਸੀ ਅਤੇ ਰਿਸ਼ਤੇਦਾਰਾਂ ਨਾਲ ਘਰ ਚਲੀ ਗਈ ਸੀ। ਹਾਲਾਂਕਿ, ਉਸ ਨੇ ਵੀਡੀਓ ਵਿੱਚ ਇਹ ਨਹੀਂ ਦੱਸਿਆ ਕਿ ਉਹ ਕਿਸ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ।

ਫਿਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਥਿਤ ਰੇਪ ਦੀ ਰਿਪੋਰਟ ਕਿਸ ਵਿਦਿਆਰਥਣ ਨੇ ਕੀਤੀ ਸੀ ਅਤੇ ਇਹ ਘਟਨਾ ਅਸਲ ਵਿੱਚ ਕਿਸ ਨਾਲ ਵਾਪਰੀ ਸੀ। ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜੇ ਤੱਕ ਕਥਿਤ ਪੀੜਤਾ ਦੀ ਪਛਾਣ ਜਾਰੀ ਨਹੀਂ ਕੀਤੀ ਹੈ।

ਵਿਦਿਆਰਥੀਆਂ ਦਾ ਦਾਅਵਾ

ਇਸ ਦੌਰਾਨ, ਕਥਿਤ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਹੈ। ਇਸ ਵਿੱਚ ਦੋ ਆਦਮੀ ਪੀਲੀਆਂ ਜੈਕਟਾਂ ਪਹਿਨੇ ਇੱਕ ਔਰਤ ਨਾਲ ਤੁਰਦੇ ਦਿਖਾਈ ਦੇ ਰਹੇ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਇਹ ਫੁਟੇਜ ਡਾਰਮਿਟਰੀ ਜੀ-3 ਦੀ ਹੈ ਅਤੇ ਦੋਵੇਂ ਆਦਮੀ ਵਾਰਡਨ ਨਾਲ ਕਮਰੇ ਵੱਲ ਜਾ ਰਹੇ ਹਨ। ਵਿਦਿਆਰਥੀਆਂ ਦਾ ਇਹ ਵੀ ਦਾਅਵਾ ਹੈ ਕਿ ਇਸ ਕਮਰੇ ਵਿੱਚ ਕਥਿਤ ਪੀੜਤਾ ਦੇ ਹੋਣ ਦੀ ਗੱਲ੍ਹ ਦੱਸੀ ਜਾ ਰਹੀ ਹੈ। ਹਾਲਾਂਕਿ, ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਫੁਟੇਜ ਦੀ ਸਥਿਤੀ, ਇਸ ਵਿੱਚ ਦੇਖੇ ਗਏ ਲੋਕਾਂ ਜਾਂ ਕਥਿਤ ਘਟਨਾ ਨਾਲ ਇਸ ਦੇ ਸਬੰਧ ਦੀ ਪੁਸ਼ਟੀ ਨਹੀਂ ਕੀਤੀ ਹੈ।

ਸ਼ੁਰੂਆਤ ਵਿੱਚ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਰੇਪ ਦੀਆਂ ਰਿਪੋਰਟਾਂ ਨੂੰ ਝੂਠਾ ਦੱਸ ਕੇ ਖਾਰਜ ਕਰ ਦਿੱਤਾ। ਬਾਅਦ ਵਿੱਚ, ਵਿਦਿਆਰਥੀਆਂ ਦੇ ਬਿਆਨਾਂ ਦੇ ਆਧਾਰ ‘ਤੇ, ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਅਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਪੁਲਿਸ ਹੁਣ ਸੀਸੀਟੀਵੀ ਫੁਟੇਜ, ਸੋਸ਼ਲ ਮੀਡੀਆ ਵੀਡੀਓਜ਼ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕਰ ਰਹੀ ਹੈ।

ਮਾਮਲਾ ਹੋਰ ਵੀ ਗੰਭੀਰ ਹੋ ਗਿਆ ਕਿਉਂਕਿ, ਕਥਿਤ ਘਟਨਾ ਦੀ ਖ਼ਬਰ ਫੈਲਣ ਤੋਂ ਬਾਅਦ, 26-27 ਸਤੰਬਰ ਨੂੰ ਐਲਪੀਯੂ ਕੈਂਪਸ ਵਿੱਚ ਹਿੰਸਾ, ਭੰਨਤੋੜ, ਅੱਗਜ਼ਨੀ ਅਤੇ ਰਾਸ਼ਟਰੀ ਰਾਜਮਾਰਗ ਜਾਮ ਦੀਆਂ ਘਟਨਾਵਾਂ ਵਾਪਰੀਆਂ। ਪੁਲਿਸ ਨੇ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ ਅਤੇ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Loading...
Unable to load recommendations.
Follow Us