ਲੈਪਟੌਪ, ਕਪੜੇ ਤੇ ਬੂਟ… ਕੁਝ ਨਹੀਂ ਛੱਡਿਆ, LPU ਪ੍ਰਦਰਸ਼ਨ ਦੀ ਵਾਇਰਲ ਵੀਡੀਓ

Published: 

29 Sep 2026 12:27 PM IST

PS-5 ਤੋਂ ਲੈ ਕੇ ਮਹਿੰਗੇ ਲੈਪਟਾਪ ਤੇ ਇਲੈਕਟ੍ਰਾਨਿਕ ਗੈਜੇਟਸ ਤੇ ਵੀ ਪ੍ਰਦਰਸ਼ਨਕਾਰੀਆਂ ਨੇ ਹੱਥ ਸਾਫ਼ ਕੀਤਾ। ਸੋਸ਼ਲ ਮੀਡੀਆ ਤੇ ਵਾਇਰਲ ਇਨ੍ਹਾਂ ਵੀਡੀਓਜ਼ ਦੇ ਸ਼ੋਰ 'ਚ ਆਵਾਜ਼ਾਂ ਆ ਰਹੀਆਂ ਹਨ ਫ੍ਰੀ 'ਚ ਸ਼ਾਪਿੰਗ ਡਨ... ਸ਼ਾਪਿੰਗ ਡਨ, ਕੀ ਚਾਹੀਦਾ ਫਟਾਫਟ ਆਰਡਰ ਕਰੋ, ਹੁਣੇ ਮਿਲੇਗਾ। ਇਸ ਦੌਰਾਨ ਵੀਡੀਓ 'ਚ ਕੁਝ ਲੋਕ ਬੇਫਿਕਰੀ ਨਾਲ ਜੁੱਤਿਆਂ ਦੀਆਂ ਦੁਕਾਨਾਂ 'ਚ ਆਪਣੇ ਸਾਈਜ਼ ਦਾ ਜੁੱਤਾ ਤੱਕ ਲੱਭਦੇ ਨਜ਼ਰ ਆਏ।

ਲੈਪਟੌਪ, ਕਪੜੇ ਤੇ ਬੂਟ... ਕੁਝ ਨਹੀਂ ਛੱਡਿਆ, LPU ਪ੍ਰਦਰਸ਼ਨ ਦੀ ਵਾਇਰਲ ਵੀਡੀਓ

ਲੈਪਟੌਪ, ਕਪੜੇ ਤੇ ਬੂਟ... ਕੁਝ ਨਹੀਂ ਛੱਡਿਆ, LPU ਪ੍ਰਦਰਸ਼ਨ ਦੀ ਵਾਇਰਲ ਵੀਡੀਓ

ਫਗਵਾੜਾ ‘ਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ ਬੀਤੇ 2-3 ਦਿਨ ਦੇ ਹੰਗਾਮੇ ਤੋਂ ਬਾਅਦ ਹੁਣ ਮਾਮਲਾ ਸ਼ਾਂਤ ਹੋ ਗਿਆ ਹੈ। ਐਲਪੀਯੂ ‘ਚ ਵਾਇਰਲ ਮੈਸੇਜ ਤੋਂ ਬਾਅਦ ਵਿਦਿਆਰਥੀਆਂ ‘ਚ ਭਾਰੀ ਰੋਸ ਕਾਰਨ , ਭੰਨ-ਤੋੜ, ਅੱਗਜ਼ਨੀ ਤੇ ਦੁਕਾਨਾਂ ‘ਚ ਲੁੱਟ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਜਿੱਥੇ ਉਪਦਰਵੀਆਂ ਨੇ ਨਾ ਸਿਰਫ਼ ਅੱਗਜ਼ਨੀ ਤੇ ਭੰਨਤੋੜ ਨੂੰ ਅੰਜਾਮ ਦਿੱਤਾ, ਸਗੋਂ ਇਸ ਦੌਰਾਨ ਉਨ੍ਹਾਂ ਨੇ ਐਲਪੀਯੂ ‘ਚ ਬਣੇ ਮਾਲ ਤੇ ਦੁਕਾਨਾਂ ‘ਚ ਲੁੱਟਪਾਟ ਵੀ ਕੀਤੀ। ਸੋਸ਼ਲ ਮੀਡੀਆ ਤੇ ਲੁੱਟਪਾਟ ਨਾਲ ਜੁੜੀਆਂ ਘਟਨਾਵਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਇੰਟਰਨੈੱਟ ਮੀਡੀਆ ਤੇ ਬਹਿਸ ਛਿੜ ਗਈ ਹੈ ਕਿ ਪ੍ਰਦਰਸ਼ਨ ਦੀ ਆੜ ‘ਚ ਲੁੱਟ ਕਰਨਾ ਕੀ ਵਿਦਿਆਰਥੀਆਂ ਦਾ ਕੰਮ ਹੈ?

ਇੱਕ ਪਾਸੇ ਕੁਝ ਯੂਜ਼ਰ ਵਿਦਿਆਰਥੀਆਂ ‘ਤੇ ਦੋਸ਼ ਇਲਜ਼ਾਮ ਰਹੇ ਹਨ। ਉੱਥੇ ਹੀ ਕੁਝ ਯੂਜ਼ਰਾਂ ਨੇ ਇਸ ਕੰਮ ਨੂੰ ਆਊਟਸਾਈਡਰਜ਼ ਦਾ ਦੱਸਿਆ ਹੈ। ਇਨ੍ਹਾਂ ਵੀਡੀਓਜ਼ ‘ਚ ਉਪਦਰਵੀ ਤੇ ਵਿਦਿਆਰਥੀ ਕੈਂਪਸ ਦੇ ਅੰਦਰ ਬਣੇ ਯੂਨੀ-ਮਾਲ ਦੀਆਂ ਦੁਕਾਨਾਂ ‘ਚ ਦਾਖਲ ਹੋ ਕੇ ਇਲੈਕਟ੍ਰਾਨਿਕਸ ਆਈਟਮ, ਜੁੱਤੇ ਤੇ ਖਾਣ-ਪੀਣ ਦਾ ਸਮਾਨ ਚੋਰੀ ਕਰਦੇ ਨਜ਼ਰ ਆ ਰਹੇ ਹਨ।

PS-5 ਤੋਂ ਲੈ ਕੇ ਮਹਿੰਗੇ ਲੈਪਟਾਪ ਤੇ ਇਲੈਕਟ੍ਰਾਨਿਕ ਗੈਜੇਟਸ ਤੇ ਵੀ ਪ੍ਰਦਰਸ਼ਨਕਾਰੀਆਂ ਨੇ ਹੱਥ ਸਾਫ਼ ਕੀਤਾ। ਸੋਸ਼ਲ ਮੀਡੀਆ ਤੇ ਵਾਇਰਲ ਇਨ੍ਹਾਂ ਵੀਡੀਓਜ਼ ਦੇ ਸ਼ੋਰ ‘ਚ ਆਵਾਜ਼ਾਂ ਆ ਰਹੀਆਂ ਹਨ ਫ੍ਰੀ ‘ਚ ਸ਼ਾਪਿੰਗ ਡਨ… ਸ਼ਾਪਿੰਗ ਡਨ, ਕੀ ਚਾਹੀਦਾ ਫਟਾਫਟ ਆਰਡਰ ਕਰੋ, ਹੁਣੇ ਮਿਲੇਗਾ। ਇਸ ਦੌਰਾਨ ਵੀਡੀਓ ‘ਚ ਕੁਝ ਲੋਕ ਬੇਫਿਕਰੀ ਨਾਲ ਜੁੱਤਿਆਂ ਦੀਆਂ ਦੁਕਾਨਾਂ ‘ਚ ਆਪਣੇ ਸਾਈਜ਼ ਦਾ ਜੁੱਤਾ ਤੱਕ ਲੱਭਦੇ ਨਜ਼ਰ ਆਏ। ਇੱਕ ਇਲੈਕਟ੍ਰਾਨਿਕ ਦੁਕਾਨ ‘ਚ ਪ੍ਰਦਰਸ਼ਨਕਾਰਾ ਕਹਿੰਦਾ ਨਜ਼ਰ ਆਇਆ ਕਿ ਭਇਆ ਜੀ, ਤੁਸੀਂ ਆਈ-ਫੋਨ 14 ਦੇਖਿਆ ਹੈ?

ਉੱਥੇ ਹੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਘਟਨਾ ਦੌਰਾਨ ਪੁਲਿਸ ਕਰਮਚਾਰੀ ਜ਼ਖਮੀ ਹੋਏ ਤੇ ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਵਿਰਕ ਨੇ ਕਿਹਾ ਕਿ ਕਈ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ। ਪੁਲਿਸ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਮੁਤਾਬਕ, ਘਟਨਾ ਦੀ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਯੂਨੀਵਰਸਿਟੀ ਕੈਂਪਸ ਦੇ ਅੰਦਰ ਕਿਸੇ ਵਿਦਿਆਰਥਣ ਨਾਲ ਜਬਰ-ਜਨਾਹ ਹੋਇਆ ਸੀ ਜਾਂ ਨਹੀਂ। ਮੁਲਜ਼ਮ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਫਿਲਹਾਲ ਕਈ ਅਣਪਛਾਤੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਤੇ ਐਸਆਈਟੀ ਗਠਿਤ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸ਼ਨੀਵਾਰ ਦੇਰ ਰਾਤ ਤੋਂ ਸ਼ੁਰੂ ਹੋਇਆ ਪੂਰਾ ਵਿਵਾਦ

ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਅੰਦਰ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ‘ਤੇ ਮੈਸੇਜ ਆਇਆ, ਜਿਸ ਮੁਤਾਬਕ ਗਰਲਜ਼ ਹੋਸਟਲ ਚ ਇੱਕ ਕਥਿਤ ਘਟਨਾ ਹੋਈ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ ਚ ਇੱਕ ਵਿਦਿਆਰਥਣ ਨਾਲ ਕਥਿਤ ਨਾਲ ਜਬਰ-ਜਨਾਹ ਤੇ ਇਸ ਤੋਂ ਬਾਅਦ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਕਹੀ ਗਈ। ਕੁਝ ਸੋਸ਼ਲ ਮੀਡੀਆ ਪੋਸਟਾਂ ਚ ਇਸ ਮਾਮਲੇ ਸਬੰਧੀ ਇੱਕ ਵਰਕਰ ਤੇ ਵੀ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਇਸ ਸਮੇਂ ਤੱਕ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਪੂਰੀ ਘਟਨਾ ਨੂੰ ਪੂਰੀ ਤਰ੍ਹਾਂ ਅਫਵਾਹ ਦੱਸਿਆ ਹੈ।

Loading...
Unable to load recommendations.
Follow Us