AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਭਗਵਾਨ ਸ਼ਿਵ ਨੂੰ ਬਹੁਤ ਪਸੰਦ ਹੈ ਬੇਲਪੱਤਰ, ਇਸ ਤਰਾਂ ਕਰੋ ਪੂਜਾ ਵਿੱਚ ਸ਼ਾਮਲ

ਭਗਵਾਨ ਸ਼ਿਵ ਨੂੰ ਬਹੁਤ ਪਸੰਦ ਹੈ ਬੇਲਪੱਤਰ, ਮਹਾਸ਼ਿਵਰਾਤਰੀ 'ਤੇ ਪੂਜਾ ਦੌਰਾਨ ਬੇਲਪੱਤਰ ਦੀ ਵਰਤੋਂ ਕਰਨ ਨਾਲ ਤੁਸੀਂ ਭਗਵਾਨ ਸ਼ਿਵ ਦਾ ਆਸ਼ੀਰਵਾਦ ਕਿਵੇਂ ਪ੍ਰਾਪਤ ਕਰ ਸਕਦੇ ਹੋ।

ਭਗਵਾਨ ਸ਼ਿਵ ਨੂੰ ਬਹੁਤ ਪਸੰਦ ਹੈ ਬੇਲਪੱਤਰ, ਇਸ ਤਰਾਂ ਕਰੋ ਪੂਜਾ ਵਿੱਚ ਸ਼ਾਮਲ
tv9-punjabi
| Updated On: 18 Feb 2023 13:01 PM IST
Share
ਹਿੰਦੂ ਧਰਮ ਵਿਚ ਮਹਾਸ਼ਿਵਰਾਤਰੀ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਹਰ ਸਾਲ ਇਹ ਤਿਉਹਾਰ ਭੋਲੇ ਦੇ ਸ਼ਰਧਾਲੂਆਂ ਵੱਲੋਂ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਮਹਾਸ਼ਿਵਰਾਤਰੀ ਦਾ ਤਿਉਹਾਰ ਇਸ ਸਾਲ ਅੱਜ ਯਾਨੀ 18 ਫਰਵਰੀ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ । ਮਹਾ-ਸ਼ਿਵਰਾਤਰੀ ਦੇ ਮੌਕੇ ‘ਤੇ ਸ਼ਿਵ ਭਗਤ ਪੂਰੀ ਤਰ੍ਹਾਂ ਸ਼ਿਵ ਦੇ ਰੰਗ ‘ਚ ਰੰਗੇ ਨਜ਼ਰ ਆ ਰਹੇ ਹਨ। ਹਿੰਦੂ ਧਰਮ ਦੇ ਅਨੁਸਾਰ, ਕ੍ਰਿਸ਼ਨ ਪੱਖ ਦਾ 14ਵਾਂ ਦਿਨ ਵਿਸ਼ੇਸ਼ ਤੌਰ ‘ਤੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਸ਼ਿਵ ਭਗਤ ਇਸ ਦਿਨ ਨੂੰ ਸ਼ਿਵ ਅਤੇ ਸ਼ਕਤੀ ਦੇ ਮਿਲਾਪ ਵਜੋਂ ਮਨਾਉਂਦੇ ਹਨ। ਦੂਜੇ ਪਾਸੇ ਸ਼ਿਵਪੁਰਾਣ ਅਨੁਸਾਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਮਹਾਸ਼ਿਵਰਾਤਰੀ ਦੇ ਦਿਨ ਹੋਇਆ ਸੀ। ਤਿੰਨਾਂ ਸੰਸਾਰਾਂ ਵਿੱਚ, ਭਗਵਾਨ ਸ਼ਿਵ ਨੂੰ ਮਹਾਦੇਵ, ਦੇਵਤਿਆਂ ਦੇ ਦੇਵਤਾ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਦੇ ਦਿਨ ਤੋਂ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਸੀ। ਸ਼ਿਵਰਾਤਰੀ ਦਾ ਵਰਣਨ ਗਰੁੜ ਪੁਰਾਣ, ਸਕੰਦ ਪੁਰਾਣ, ਪਦਮਪੁਰਾਣ ਅਤੇ ਅਗਨੀਪੁਰਾਣ ਆਦਿ ਵਿੱਚ ਮਿਲਦਾ ਹੈ। ਸ਼ਿਵ ਪੂਜਾ ਵਿੱਚ ਬੇਲਪੱਤਰ ਦਾ ਮਹੱਤਵ ਹਿੰਦੂ ਧਰਮ ਗ੍ਰੰਥਾਂ ਵਿੱਚ ਕਈ ਥਾਵਾਂ ਉੱਤੇ ਦੱਸਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਮਹਾਸ਼ਿਵਰਾਤਰੀ ‘ਤੇ ਪੂਜਾ ਦੌਰਾਨ ਬੇਲਪੱਤਰ ਦੀ ਵਰਤੋਂ ਕਰਨ ਨਾਲ ਤੁਸੀਂ ਭਗਵਾਨ ਸ਼ਿਵ ਦਾ ਆਸ਼ੀਰਵਾਦ ਕਿਵੇਂ ਪ੍ਰਾਪਤ ਕਰ ਸਕਦੇ ਹੋ।

ਬੇਲਪੱਤਰ ਨੂੰ ਚੰਗੀ ਤਰ੍ਹਾਂ ਧੋ ਲਓ

ਸ਼ਿਵਲਿੰਗ ‘ਤੇ ਬੇਲਪੱਤਰ ਚੜ੍ਹਾਉਣ ਤੋਂ ਪਹਿਲਾਂ, ਇਸ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਸ਼ਿਵਲਿੰਗ ‘ਤੇ ਸਿਰਫ ਪੱਤੇ ਦਾ ਮੁਲਾਇਮ ਹਿੱਸਾ ਚੜ੍ਹਾਓ। ਪੱਤੇ ਦੇ ਸੁੱਕੇ ਪਾਸੇ ਨੂੰ ਉੱਪਰ ਵੱਲ ਰੱਖੋ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਕੱਟਿਆ ਹੋਇਆ ਅਤੇ ਸੁੱਕਿਆ ਹੋਇਆ ਬੇਲਪੱਤਰ ਕਦੇ ਵੀ ਸ਼ਿਵਲਿੰਗ ‘ਤੇ ਨਹੀਂ ਚੜ੍ਹਾਉਣਾ ਚਾਹੀਦਾ। ਜੇਕਰ ਤੁਹਾਡੇ ਕੋਲ ਪੂਜਾ ਦੇ ਸਮੇਂ ਬੇਲਪੱਤਰ ਨਹੀਂ ਹੈ ਤਾਂ ਉੱਥੇ ਮੌਜੂਦ ਪੱਤਿਆਂ ਨੂੰ ਧੋ ਕੇ ਦੁਬਾਰਾ ਸ਼ਿਵਲਿੰਗ ‘ਤੇ ਚੜ੍ਹਾਓ। ਬੇਲਪੱਤਰ ਕਦੇ ਵੀ ਬਾਸੀ ਜਾਂ ਝੂਠਾ ਨਹੀਂ ਹੁੰਦਾ।

ਪੂਜਾ ਵਿੱਚ ਕਿੰਨੇ ਬੇਲਪੱਤਰ ਚੜ੍ਹਾਏ ਜਾਂਦੇ ਹਨ

ਸ਼ਿਵ ਭਗਤਾਂ ਦੇ ਮਨ ਵਿੱਚ ਅਕਸਰ ਇਹ ਸਵਾਲ ਹੁੰਦਾ ਹੈ ਕਿ ਸ਼ਿਵ ਪੂਜਾ ਦੌਰਾਨ ਸ਼ਿਵਲਿੰਗ ‘ਤੇ ਕਿੰਨੇ ਬੇਲ ਦੇ ਪੱਤੇ ਚੜ੍ਹਾਏ ਜਾਂਦੇ ਹਨ ਤਾਂ ਕਿ ਪੂਜਾ ਪੂਰੀ ਕੀਤੀ ਜਾ ਸਕੇ। ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹੀ ਕੋਈ ਗਿਣਤੀ ਨਹੀਂ ਹੈ। ਜੇਕਰ ਤੁਸੀਂ ਸੱਚੀ ਭਾਵਨਾ ਨਾਲ ਸ਼ਿਵਲਿੰਗ ਨੂੰ ਬੇਲ ਪੱਤਰ ਚੜ੍ਹਾਉਂਦੇ ਹੋ ਤਾਂ ਵੀ ਤੁਹਾਡੀ ਪੂਜਾ ਸੰਪੂਰਨ ਮੰਨੀ ਜਾਵੇਗੀ।

ਬੇਲਪੱਤਰ ਨੂੰ ਤੋੜਨ ਲਈ ਨਿਯਮ

ਬੇਲਪੱਤਰ ਤੋੜਨ ਤੋਂ ਪਹਿਲਾਂ ਭਗਵਾਨ ਸ਼ਿਵ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਪੱਤੇ ਤੋੜਨ ਤੋਂ ਪਹਿਲਾਂ ਬੇਲ ਦੇ ਰੁੱਖ ਨੂੰ ਨਮਸਕਾਰ ਕਰਨਾ ਚਾਹੀਦਾ ਹੈ। ਚਤੁਰਥੀ, ਅਸ਼ਟਮੀ, ਨਵਮੀ ਤਿਥੀਆਂ, ਪ੍ਰਦੋਸ਼ ਵ੍ਰਤ, ਸ਼ਿਵਰਾਤਰੀ, ਅਮਾਵਸਿਆ ਅਤੇ ਸੋਮਵਾਰ ਨੂੰ ਬੇਲਪੱਤਰ ਦੇ ਪੱਤੇ ਨਹੀਂ ਤੋੜਣੇ ਚਾਹੀਦੇ।

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...