ਲਾਰੈਂਸ ਨੂੰ ਗੈਂਗਸਟਰ ਤੇ ਅੱਤਵਾਦੀ ਕਹਿਣ ‘ਤੇ ਸਖ਼ਤ ਇਤਰਾਜ਼, ਗੁਜਰਾਤ ਕੋਰਟ ‘ਚ ਕਿਹਾ- ਕੋਈ ਠੋਸ ਸਬੂਤ ਨਹੀਂ
ਗੈਂਗਸਟਰ ਲਾਰੈਂਸ ਨੇ ਅੱਤਵਾਦੀ ਜਾਂ ਗੈਂਗਸਟਰ ਕਹਿਣ ਤੇ ਇਤਰਾਜ਼ ਜਤਾਈਆ ਹੈ। ਲਾਰੈਂਸ ਨੇ ਗੁਜਰਾਤ ਦੀ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ NIA ਨੂੰ ਬਿਨਾਂ ਠੋਸ ਸਬੂਤਾਂ ਦੇ ਕਾਗਜ਼ਾਂ 'ਚ ਆਪਣੇ ਨਾਂਅ ਦੇ ਅੱਗੇ ਅੱਤਵਾਦੀ ਜਾਂ ਗੈਂਗਸਟਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਹੁਕਮ ਦੇਣ ਦੀ ਮੰਗ ਕੀਤੀ ਹੈ।
ATS ਨੇ ਅਪ੍ਰੈਲ ‘ਚ ਹਿਰਾਸਤ ‘ਚ ਲਿਆ
ਗੁਜਰਾਤ ਐਂਟੀ ਟੈਰੋਰਿਸਟ ਸਕੁਐਡ (ATS) ਨੇ ਸਤੰਬਰ 2022 ਵਿੱਚ ਗੁਜਰਾਤ ਤੱਟ ਤੋਂ ਇੱਕ ਕਿਸ਼ਤੀ ਤੋਂ 39 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸੇ ਮਾਮਲੇ ਵਿੱਚ ਲਾਰੈਂਸ ਨੂੰ ਅਪ੍ਰੈਲ ਵਿੱਚ ਪੰਜਾਬ ਦੀ ਜੇਲ੍ਹ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਸੀ। ਦੱਸਿਆ ਗਿਆ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਪਾਕਿਸਤਾਨ ਤੋਂ ਲਾਰੈਂਸ ਦੇ ਨਿਰਦੇਸ਼ਾਂ ‘ਤੇ ਭੇਜੀ ਗਈ ਸੀ। ਐਨਆਈਏ ਨੇ ਬਾਅਦ ਵਿੱਚ ਇਹ ਮਾਮਲਾ ਆਪਣੇ ਕਬਜ਼ੇ ਵਿੱਚ ਲੈ ਲਿਆ। ਅਦਾਲਤ ਨੇ ਲਾਰੈਂਸ ਦਾ 12 ਤੋਂ 16 ਸਤੰਬਰ ਤੱਕ ਰਿਮਾਂਡ ਮਨਜ਼ੂਰ ਕਰ ਲਿਆ ਸੀ। ਜਿਸ ਨੂੰ ਬਾਅਦ ਵਿੱਚ 18 ਸਤੰਬਰ ਤੱਕ ਵਧਾ ਦਿੱਤਾ ਗਿਆ। ਆਖਰਕਾਰ ਹੁਣ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।ਝੂਠੇ ਤਰੀਕੇ ਨਾਲ ਫਸਾਉਣ ਦਾ ਇਲਜ਼ਾਮ
ਲਾਰੈਂਸ ਬਿਸ਼ਨੋਈ ਵੱਲੋਂ ਦਾਇਰ ਪਟੀਸ਼ਨ ‘ਚ ਨਖੁਦ ਨੂੰ ਬੇਕਸੂਰ ਦੱਸਿਆ। ਲਾਰੈਂਸ ਦਾ ਕਹਿਣਾ ਹੈ ਕਿ ਉਹ ਕਰੀਬ 10 ਸਾਲਾਂ ਤੋਂ ਜੇਲ੍ਹ ਵੱਚ ਬੰਦ ਹੈ। ਇਸ ਦੌਰਾਨ ਕਈ ਜਾਂਚ ਏਜੰਸੀਆਂ ਦੁਆਰਾ ਲਗਾਤਾਰ ਗਲਤ ਤਰੀਕੇ ਨਾਲ ਵੱਖ-ਵੱਖ ਮਾਮਲਿਆਂ ਵਿੱਚ ਉਸ ਨੂੰ ਫਸਾਇਆ ਜਾ ਰਿਹਾ ਹੈ। ਕਿਸੇ ਵੀ ਸਬੰਧਤ ਅਦਾਲਤ ਦੇ ਸਾਹਮਣੇ ਇੱਕ ਮੁਲਜ਼ਮ ਵਜੋਂ ਹੱਕਾਂ ਦਾ ਸਨਮਾਨ ਨਹੀਂ ਕੀਤਾ ਗਿਆ ਅਤੇ ਮੈਨੂੰ ਇੱਕ ਗੈਂਗਸਟਰ ਦਾ ਖਿਤਾਬ ਦਿੱਤਾ ਗਿਆ ਹੈ ਅਤੇ ਹੁਣ ਹਾਲ ਹੀ ਵਿੱਚ ਮੈਨੂੰ ਇੱਕ ਅੱਤਵਾਦੀ ਦਾ ਖਿਤਾਬ ਦਿੱਤਾ ਗਿਆ ਹੈ।
Follow Us
