ਲਾਰੈਂਸ ਨੂੰ ਗੈਂਗਸਟਰ ਤੇ ਅੱਤਵਾਦੀ ਕਹਿਣ ‘ਤੇ ਸਖ਼ਤ ਇਤਰਾਜ਼, ਗੁਜਰਾਤ ਕੋਰਟ ‘ਚ ਕਿਹਾ- ਕੋਈ ਠੋਸ ਸਬੂਤ ਨਹੀਂ
ਗੈਂਗਸਟਰ ਲਾਰੈਂਸ ਨੇ ਅੱਤਵਾਦੀ ਜਾਂ ਗੈਂਗਸਟਰ ਕਹਿਣ ਤੇ ਇਤਰਾਜ਼ ਜਤਾਈਆ ਹੈ। ਲਾਰੈਂਸ ਨੇ ਗੁਜਰਾਤ ਦੀ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ NIA ਨੂੰ ਬਿਨਾਂ ਠੋਸ ਸਬੂਤਾਂ ਦੇ ਕਾਗਜ਼ਾਂ 'ਚ ਆਪਣੇ ਨਾਂਅ ਦੇ ਅੱਗੇ ਅੱਤਵਾਦੀ ਜਾਂ ਗੈਂਗਸਟਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਹੁਕਮ ਦੇਣ ਦੀ ਮੰਗ ਕੀਤੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ, ਨਸ਼ਾ ਤਸਕਰੀ ਅਤੇ ਹੋਰ ਕਈ ਮਾਮਲਿਆਂ ਵਿੱਚ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਨੂੰ ਅੱਤਵਾਦੀ ਜਾਂ ਗੈਂਗਸਟਰ ਕਹਿਣ ਤੇ ਇਤਰਾਜ਼ ਹੈ। ਲਾਰੈਂਸ ਨੇ ਗੁਜਰਾਤ ਦੀ ਵਿਸ਼ੇਸ਼ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਬਿਨਾਂ ਠੋਸ ਸਬੂਤਾਂ ਦੇ ਕਾਗਜ਼ਾਂ ‘ਚ ਆਪਣੇ ਨਾਂਅ ਦੇ ਅੱਗੇ ਅੱਤਵਾਦੀ ਜਾਂ ਗੈਂਗਸਟਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।
ਐਨਆਈਏ ਤੋਂ ਵਿਸ਼ੇਸ਼ ਜੱਜ ਕੇ.ਐਮ. ਸੋਜੀਤਰਾ ਦੀ ਅਦਾਲਤ ਨੇ ਪਟੀਸ਼ਨ ‘ਤੇ ਜਵਾਬ ਮੰਗਿਆ ਹੈ। 22 ਸਤੰਬਰ ਨੂੰ ਮਾਮਲੇ ਦੀ ਅਗਲੀ ਤਾਰੀਕ ਤੈਅ ਕੀਤੀ ਗਈ ਹੈ। ਦਸਣਯੋਗ ਹੈ ਕਿ 2022 ‘ਚ ਗੁਜਰਾਤ ਤੱਟ ‘ਤੇ ਇਕ ਕਿਸ਼ਤੀ ‘ਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਸੀ। ਇਸ ਮਾਮਲੇ ‘ਚ ਗੁਜਰਾਤ ਪੁਲਿਸ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਲਾਰੈਂਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ।
ਬਿਸ਼ਨੋਈ ਦੇ ਵਕੀਲ ਆਨੰਦ ਬ੍ਰਹਮਭੱਟ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਸਭ ਤੋਂ ਕੀਮਤੀ ਅਧਿਕਾਰ ਕਿਸੇ ਵੀ ਵਿਅਕਤੀ ਨੂੰ ਨਹੀਂ ਖੋਹਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਅਪੀਲ ਸੰਬੰਧੀ ਜ਼ਰੂਰੀ ਹੁਕਮ ਪਾਸ ਕਰੋ।


