ਲੈਂਡ ਪੂਲਿੰਗ ਪਾਲਿਸੀ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਦੇਣਗੇ ਮੰਗ ਪੱਤਰ, ਆਗੂ ਸਰਵਣ ਪੰਧੇਰ ਨੇ ਜਾਰੀ ਕੀਤੀ ਵੀਡੀਓ
Land Pooling Policy: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਵੱਲੋਂ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਡੀਸੀ ਦਫ਼ਤਰਾਂ 'ਚ ਦੁਪਹਿਰ 11 ਤੋਂ 2 ਵਜੇ ਤੱਕ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪਾਲਿਸੀ ਨਾਲ ਕਿਸਾਨਾਂ ਦਾ ਉਪਜਾਉ ਜ਼ਮੀਨਾਂ 'ਚੋਂ ਉਜਾੜਾ ਹੋ ਜਾਵੇਗਾ।
ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨਾਂ ਦਾ ਖਦਸ਼ਾ ਬਣਿਆ ਹੋਇਆ ਹੈ। ਕਿਸਾਨਾਂ ਦੀਆਂ ਇਸ ਮੁੱਦੇ ਨੂੰ ਲੈ ਕੇ ਕਈ ਮੰਗਾਂ ਹਨ। ਹਾਲਾਂਕਿ, ਸਰਕਾਰ ਵੀ ਲਗਾਤਾਰ ਇਸ ਪਾਲਿਸੀ ਨੂੰ ਲੈ ਕੇ ਕਿਸਾਨਾਂ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਪਾਲਿਸੀ ‘ਚ ਕਈ ਸੋਧਾਂ ਵੀ ਕੀਤੀਆਂ ਗਈਆਂ ਹਨ। ਪਰ ਕਿਸਾਨ ਅਜੇ ਵੀ ਇਸ ਪਾਲਿਸੀ ਨਾਲ ਸਹਿਮਤ ਨਹੀਂ ਹਨ। ਇਸੇ ਸਿਲਸਿਲੇ ‘ਚ ਕਿਸਾਨ ਅੱਜ ਡੀਸੀ ਦਫ਼ਤਰਾਂ ‘ਚ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਮੰਗਾ ਨੂੰ ਲੈ ਕੇ ਮੰਗ ਪੱਤਰ ਦੇਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਵੱਲੋਂ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਡੀਸੀ ਦਫ਼ਤਰਾਂ ‘ਚ ਦੁਪਹਿਰ 11 ਤੋਂ 2 ਵਜੇ ਤੱਕ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪਾਲਿਸੀ ਨਾਲ ਕਿਸਾਨਾਂ ਦਾ ਉਪਜਾਉ ਜ਼ਮੀਨਾਂ ‘ਚੋਂ ਉਜਾੜਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਪ੍ਰਜੈਕਟਾਂ ਰਾਹੀਂ ਪੰਜਾਬ ਦੇ ਕਿਸਾਨਾਂ ਦਾ ਉਜਾੜਾ ਹੋ ਰਿਹਾ ਹੈ। ਇਸ ਤੋਂ ਇਲਾਵਾਂ ਯੂਰੀਆ ਦੀ ਕਮੀਂ ਨੂੰ ਲੈ ਕੇ ਵੀ ਡੀਸੀ ਦਫ਼ਤਰਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ
ਲੈਂਡ ਪੁਲਿੰਗ ਪਾਲਿਸੀ: ਕਿਸਾਨਾਂ ਨੂੰ ਕੀ ਮਿਲੇਗਾ?
ਇਸ ਯੋਜਨਾ ਦੇ ਤਹਿਤ, ਕਿਸਾਨ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਸਰਕਾਰ ਨੂੰ ਦਿੰਦੇ ਹਨ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਵਿਕਸਤ ਸ਼ਹਿਰੀ ਅਸਟੇਟਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਪਲਾਟ ਮਿਲਦੇ ਹਨ। ਸਰਕਾਰ ਨੂੰ ਇੱਕ ਏਕੜ ਜ਼ਮੀਨ ਦੇਣ ਤੇ, ਕਿਸੇ ਨੂੰ 1000 ਗਜ਼ ਦਾ ਰਿਹਾਇਸ਼ੀ ਪਲਾਟ ਅਤੇ 200 ਗਜ਼ ਦਾ SCO ਵਪਾਰਕ ਪਲਾਟ ਮਿਲੇਗਾ। ਕਿਸਾਨ ਨਾ ਸਿਰਫ਼ ਇਹਨਾਂ ਪਲਾਟਾਂ ਨੂੰ ਕਿਸੇ ਵੀ ਸਮੇਂ ਵੇਚ ਸਕਦੇ ਹਨ ਬਲਕਿ ਖੁਦ ਹਾਊਸਿੰਗ ਪ੍ਰੋਜੈਕਟ ਜਾਂ ਮਾਰਕੀਟ ਕੰਪਲੈਕਸ ਬਣਾ ਕੇ ਵੀ ਮੁਨਾਫ਼ਾ ਕਮਾ ਸਕਦੇ ਹਨ।
