AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਸ਼ਹੂਰ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀ, ਜਾਣੋ ਗੈਂਗਸਟਰ ਜੰਟਾ ਖਰੜ ਨੇ ਕਿਹਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਮਸ਼ਹੂਰ ਗਾਇਕ MP3 ਗੀਤ ਰਾਹੀਂ ਕੰਮ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਗਾਇਕਾਂ ਦੀ ਚਿੰਤਾ ਵੀ ਵਧ ਗਈ ਹੈ। ਗੀਤ MP3 ਦੇ ਮਾਲਕ ਕੇਵੀ ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਜੰਟਾ ਖਰੜ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਦਾਬਰਾ ਵਿੱਚ ਜਸਵੰਤ ਸਿੰਘ ਕਤਲ ਕਾਂਡ ਦੀ ਜ਼ਿੰਮੇਵਾਰੀ ਵੀ ਲਈ ਹੈ।

ਮਸ਼ਹੂਰ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀ, ਜਾਣੋ ਗੈਂਗਸਟਰ ਜੰਟਾ ਖਰੜ ਨੇ ਕਿਹਾ
tv9-punjabi
| Updated On: 19 Nov 2024 17:48 PM IST
Share

ਪੰਜਾਬੀ ਫਿਲਮ ਤੇ ਸੰਗੀਤ ਇੰਡਸਟਰੀ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ MP3 ਦੇ ਮਾਲਕ ਕੇਵੀ ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਇੱਕ ਆਡੀਓ ਵੀ ਸਾਹਮਣੇ ਆਈ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਮਸ਼ਹੂਰ ਗਾਇਕ MP3 ਗੀਤ ਕੰਪਨੀ ਰਾਹੀਂ ਕੰਮ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਗਾਇਕਾਂ ਦੀ ਚਿੰਤਾ ਵੀ ਵਧ ਗਈ ਹੈ।

ਦੱਸ ਦਈਏ ਕਿ ਗੀਤ MP3 ਕੰਪਨੀ ਦੇ ਨਾਲ-ਨਾਲ ਪੰਜਾਬੀ ਗਾਇਕ ਜਸ ਮਾਣਕ, ਕਰਨ ਰੰਧਾਵਾ, ਡਿਵਾਈਨ, ਹੁਨਰ ਸਿੰਘ ਸੰਧੂ, ਦੀਪ ਜੰਡੂ, ਬੋਹੇਮੀਆ, ਵੱਡਾ ਗਰੇਵਾਲ, ਹਰਫ ਚੀਮਾ, ਜ਼ੀ ਖਾਨ, ਅੰਮ੍ਰਿਤ ਮਾਨ, ਕੈਂਬੀ ਸਮੇਤ ਕਈ ਹੋਰ ਨਾਮ ਸ਼ਾਮਲ ਹਨ।

ਜਸਵੰਤ ਸਿੰਘ ਗਿੱਲ ਨਾਲ ਸਾਡੀ ਪੁਰਾਣੀ ਦੁਸ਼ਮਣੀ ਸੀ

ਜੰਟਾ ਖਰੜ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਦਾਬਰਾ ਵਿੱਚ ਜਸਵੰਤ ਸਿੰਘ ਕਤਲ ਕਾਂਡ ਦੀ ਜ਼ਿੰਮੇਵਾਰੀ ਵੀ ਲਈ ਹੈ। ਜਿਸ ਵਿੱਚ ਉਸ ਨੇ ਕਿਹਾ- ਜਸਵੰਤ ਸਿੰਘ ਨਾਲ ਸਾਡੀ ਪੁਰਾਣੀ ਦੁਸ਼ਮਣੀ ਸੀ। ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹੁਣ ਜਸਵੰਤ ਸਿੰਘ ਨਾਲ ਸਾਡੀ ਦੁਸ਼ਮਣੀ ਖਤਮ ਹੋ ਗਈ ਹੈ। ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ।

ਆਪਣੇ ਆਪ ਨੂੰ ਨੁਕਸਾਨ ਨਾ ਹੋਣ ਦਿਓ

ਆਡੀਓ ਵਿੱਚ ਜੰਟਾ ਕਹਿ ਰਿਹਾ ਹੈ ਕਿ ਚੰਗਾ ਹੋਵੇਗਾ ਜੇਕਰ ਉਸ ਦੇ ਨਾਲ ਘੁੰਮਣ ਵਾਲੇ ਦੋ-ਚਾਰ ਗਾਇਕ ਕਿਤੇ ਹੋਰ ਕੰਮ ਲੱਭ ਲੈਣ। ਜੰਟਾ ਨੇ ਇਹ ਵੀ ਕਿਹਾ ਕਿ ਉਸ ਦੇ ਕਾਰਨ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਹੋਣ ਦਿਓ। ਤੁਸੀਂ ਜਿਸ ਨੂੰ ਵੀ ਸਮਝੌਤਾ ਕਰਨਾ ਲਈ ਬੁਲਾਣਾ ਚਾਹੁੰਦੇ ਹੋ ਬੁਲਾ ਸਕਦੇ ਹੋ, ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

ਅਰਸ਼ ਡੱਲਾ ਬਾਰੇ ਜਾਣੋ

ਭਾਰਤ ਸਰਕਾਰ ਨੇ ਕੈਨੇਡਾ ਵਿੱਚ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਅਰਸ਼ ਡੱਲਾ ਦੀ ਹਵਾਲਗੀ ਦੀ ਮੰਗ ਕੀਤੀ ਹੈ। 27 ਸਾਲਾ ਡੱਲਾ ਨੂੰ 10 ਨਵੰਬਰ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਰਸ਼ ਡੱਲਾ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ 50 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਹੈ। ਮਈ 2022 ਵਿੱਚ ਉਸ ਦੇ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਸ ਨੂੰ 2023 ਵਿੱਚ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ।

Follow Us