ਜਲੰਧਰ ਦੀ ਕੁਸੁਮ ਕੁਮਾਰੀ ਨੂੰ ਸ਼੍ਰਵਣ ਪੁਰਸਕਾਰ ਲਈ ਚੁਣਿਆ ਗਿਆ ਹੈ। ਅੱਜ ਤੋ ਦੋ ਸਾਲ ਪਹਿਲਾਂ ਜਦੋਂ 15 ਸਾਲਾ ਕੁਸੁਮ ਟਿਊਸ਼ਨ ਤੋ ਪੜ੍ਹਾਈ ਕਰ ਵਾਪਿਸ ਘਰ ਜਾ ਰਹੀ ਸੀ ਤਾਂ ਅਚਾਨਕ ਦੋ ਬਾਈਕ ਸਵਾਰਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਭੱਜਣ ਲੱਗੇ।ਕੁਸੁਮ ਨੇ ਘਬਰਾਉਣ ਦੀ ਬਜਾਏ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਲੋਕਾਂ ਦੀ ਮਦਦ ਨਾਲ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਸੀ ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਵਿੱਚ ਕੁਸੁਮ ਪੂਰੀ ਤਰ੍ਹਾਂ ਜ਼ਖਮੀ ਸੀ ਅਤੇ ਉਸਦਾ ਹੱਥ ਵੱਢਿਆ ਗਿਆ ਸੀ।ਉਸ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਚੱਲਿਆ ਸੀ ਅਤੇ ਡਾਕਟਰਾਂ ਨੇ ਉਸਦਾ ਹੱਥ ਜੋੜ ਦਿਤਾ ਸੀ । ਉਸ ਘਟਨਾ ਦਾ ਸੀ.ਸੀ.ਟੀ.ਵੀ. ਤਸਵੀਰਾਂ ਵੀ ਸਾਮਣੇ ਆਇਆ ਸਨ । ਦੱਸ ਦੇਈਏ ਕਿ 26 ਤਰੀਕ ਗਣਤੰਤਰ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਸੁਮ ਕੁਮਾਰੀ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕਰਨਗੇ।
ਲੁਟੇਰਿਆਂ ਦਾ ਕੀਤਾ ਸੀ ਬਹਾਦਰੀ ਨਾਲ ਸਾਹਮਣਾ
ਜਲੰਧਰ ਦੀ ਰਹਿਣ ਵਾਲੀ ਕੁਸੁਮ ਕੁਮਾਰੀ ਕਰੀਬ ਦੋ ਸਾਲ ਪਹਿਲਾਂ ਲੁਟੇਰਿਆਂ ਦਾ ਸਾਹਮਣਾ ਕਰਦੇ ਹੋਏ ਜਿੱਥੇ ਇਕ ਲੁਟੇਰੇ ਨੂੰ ਫੜਨ ‘ਚ ਕਾਮਯਾਬ ਰਹੀ, ਉੱਥੇ ਹੀ ਇਸ ਘਟਨਾ ‘ਚ ਉਸ ਦਾ ਹੱਥ ਵੀ ਵੱਢ ਦਿੱਤਾ ਗਿਆ ਸੀ, ਜਿਸਦਾ ਇਲਾਜ ਇਕ ਨਿੱਜੀ ਹਸਪਤਾਲ ਵਿੱਚ ਚੱਲਿਆ ਤੇ ਲਗਭਗ ਡੇਢ ਤੋ ਦੋ ਮਹੀਨੇ ਬਾਅਦ ਕੁਸੁਮ ਦਾ ਡਾਕਟਰਾਂ ਨੇ ਵਲੋ ਸਹੀ ਇਲਾਜ ਕਰਕੇ ਜੋੜ ਦਿੱਤਾ ਗਿਆ ਸੀ । ਆਪਣੀ ਬਹਾਦਰੀ ਲਈ ਜਾਣੀ ਜਾਂਦੀ 15 ਸਾਲਾ ਕੁਸੁਮ ਕੁਮਾਰੀ ਨੇ ਲੁਟੇਰਿਆਂ ਦਾ ਸਖ਼ਤ ਮੁਕਾਬਲਾ ਕੀਤਾ, ਭਾਵੇਂ ਇਸ ਲੜਾਈ ਵਿਚ ਉਸ ਦਾ ਹੱਥ ਵੱਢਿਆ ਗਿਆ ਸੀ ਪਰ ਉਸ ਨੇ ਮੌਕੇ ‘ਤੇ ਹੀ ਇਕ ਲੁਟੇਰੇ ਨੂੰ ਫੜ ਲਿਆ ਸੀ, ਜਿਸ ਦੀ ਬਹਾਦਰੀ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾ ਉਸ ਨੂੰ ਮਿਲਣ ਲਈ ਦੂਰ ਦਰਾਜ ਤੋ ਲੋਕਾ ਨਾਲ ਰਾਜਨੀਤਕ ਪਾਰਟੀਆ ਦੇ ਆਗੂ ਮਿਲਣ ਪਹੁੰਚਣ ਲਗ ਪਏ ਸੀ ।
ਮੁਫ਼ਤ ‘ਚ ਹੋਇਆ ਸੀ ਕੁਸੁਮ ਦਾ ਇਲਾਜ਼
ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਇਸ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਇੱਥੇ ਐਲਾਨ ਕੀਤਾ ਸੀ,ਲੜਕੀ ਦੇ ਇਲਾਜ ਦਾ ਸਾਰਾ ਖਰਚਾ ਉਠਾਇਆ ਜਾਵੇਗਾ ਤੇ ਡਾਕਟਰਾਂ ਨੇ ਮੁਫਤ ਇਲਾਜ ਕੀਤਾ ਸੀ।ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕੁਸੁਮ ਕੁਮਾਰੀ ਨੂੰ 51 ਹਜ਼ਾਰ ਦਾ ਚੈੱਕ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਹੱਥੋ ਭੇਜ ਭਿਜਵਾਇਆ ਸੀ।
26 ਜਨਵਰੀ ਨੂੰ ਪੀਐੱਮ ਮੋਦੀ ਕਰਨਗੇ ਸਨਮਾਨਿਤ
ਇੰਨਾ ਹੀ ਨਹੀਂ ਮੌਜੂਦਾ ਸਮੇਂ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸੀਮਾ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਉਸ ਸਮੇਂ ਕੁਸੁਮ ਨੂੰ ਮਿਲਣ ਪਹੁੰਚੇ ਸਨ। ਕੁਸੁਮ ਦੀ ਬਹਾਦਰੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਲੋਕ ਕੁਸੁਮ ਨੂੰ ਮਿਲਣ ਲਈ ਉਸ ਦੇ ਘਰ ਆਉਣ ਲੱਗੇ ਪਏ ਸਨ । ਇਸ ਬਹਾਦਰੀ ਕਾਰਨ ਕੁਸੁਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਸ਼੍ਰਵਣ ਪੁਰਸਕਾਰ ਨਾਲ ਸਨਮਾਨਿਤ ਕਰਨਗੇ।