ਕੁਰਾਲੀ ‘ਚ ਭੈਣ ਦੇ ਪ੍ਰੇਮੀ ਦੀ ਮਾਂ ਦਾ ਕੀਤਾ ਕਤਲ, ਘਰ ਵੜ ਕੇ ਚਾਕੂਆਂ ਨਾਲ ਕੀਤਾ ਹਮਲਾ; ਪਿਓ ਗੰਭੀਰ ਜ਼ਖ਼ਮੀ

Updated On: 

29 Aug 2026 20:37 PM IST

ਮੋਹਾਲੀ ਅਧੀਨ ਪੈਂਦੇ ਕਸਬਾ ਕੁਰਾਲੀ ਵਿਖੇ ਭੈਣ ਦੇ ਪ੍ਰੇਮ ਵਿਆਹ ਦੇ ਵਿਰੋਧ 'ਚ ਇਕ ਨੌਜਵਾਨ ਵੱਲੋਂ ਪ੍ਰੇਮੀ ਦੇ ਘਰ ਅੰਦਰ ਦਾਖ਼ਲ ਹੋ ਕੇ ਪਰਿਵਾਰ 'ਤੇ ਚਾਕੂਆਂ ਨਾਲ ਕਾਤਲਾਨਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ੂਨੀ ਵਾਰਦਾਤ ਦੌਰਾਨ ਨੌਜਵਾਨ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ।

ਕੁਰਾਲੀ ਚ ਭੈਣ ਦੇ ਪ੍ਰੇਮੀ ਦੀ ਮਾਂ ਦਾ ਕੀਤਾ ਕਤਲ, ਘਰ ਵੜ ਕੇ ਚਾਕੂਆਂ ਨਾਲ ਕੀਤਾ ਹਮਲਾ; ਪਿਓ ਗੰਭੀਰ ਜ਼ਖ਼ਮੀ

ਮੋਹਾਲੀ ਅਧੀਨ ਪੈਂਦੇ ਕਸਬਾ ਕੁਰਾਲੀ ਵਿਖੇ ਭੈਣ ਦੇ ਪ੍ਰੇਮ ਵਿਆਹ ਦੇ ਵਿਰੋਧ ‘ਚ ਇਕ ਨੌਜਵਾਨ ਵੱਲੋਂ ਪ੍ਰੇਮੀ ਦੇ ਘਰ ਅੰਦਰ ਦਾਖ਼ਲ ਹੋ ਕੇ ਪਰਿਵਾਰ ‘ਤੇ ਚਾਕੂਆਂ ਨਾਲ ਕਾਤਲਾਨਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ੂਨੀ ਵਾਰਦਾਤ ਦੌਰਾਨ ਨੌਜਵਾਨ ਦੀ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਹਰਕਤ ਵਿੱਚ ਆਈ ਕੁਰਾਲੀ ਪੁਲਿਸ ਨੇ ਮੁਸਤੈਦੀ ਵਰਤਦਿਆਂ ਮਹਿਜ਼ 4 ਤੋਂ 5 ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਘਰ ‘ਚ ਵੜ ਕੇ ਧੜਾਧੜ ਕੀਤੇ ਚਾਕੂ ਨਾਲ ਵਾਰ

ਜ਼ਿਲ੍ਹਾ ਪੁਲਿਸ ਮੁਖੀ (ਐੱਸ.ਐੱਸ.ਪੀ.) ਹਰਮਨਦੀਪ ਸਿੰਘ ਹੰਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਘਟਨਾ 28 ਅਗਸਤ ਨੂੰ ਦੁਪਹਿਰ ਕਰੀਬ 12:30 ਵਜੇ ਕੁਰਾਲੀ ਦੇ ਵਾਰਡ ਨੰਬਰ-13, ਬਡਾਲੀ ਰੋਡ ਸਥਿਤ ਇਕ ਮਕਾਨ ਵਿੱਚ ਵਾਪਰੀ। ਮੁਲਜ਼ਮ ਹੱਥ ਵਿੱਚ ਤੇਜ਼ਧਾਰ ਚਾਕੂ ਲੈ ਕੇ ਅਚਾਨਕ ਘਰ ਅੰਦਰ ਦਾਖ਼ਲ ਹੋਇਆ ਅਤੇ ਉਸ ਨੇ 45 ਸਾਲਾ ਸਰੋਜ ਦੇਵੀ ‘ਤੇ ਅੰਨ੍ਹੇਵਾਹ ਹਮਲਾ ਕਰ ਦਿੱਤਾ। ਜਦੋਂ ਸਰੋਜ ਦੇਵੀ ਦਾ ਪਤੀ ਓਮ ਨਾਥ ਰਾਏ ਆਪਣੀ ਪਤਨੀ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਹਮਲਾਵਰ ਨੇ ਉਸ ਦੇ ਪੇਟ ਵਿੱਚ ਵੀ ਚਾਕੂ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਓਮ ਨਾਥ ਨੂੰ ਤੁਰੰਤ ਸਿਵਲ ਹਸਪਤਾਲ ਫ਼ੇਜ਼-6 ਮੋਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ।

ਵਿਆਹ ਦੀ ਖ਼ਬਰ ਸੁਣਦਿਆਂ ਹੀ ਆਇਆ ਗੁੱਸਾ

ਪੁਲਿਸ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਬੂ ਕੀਤੇ ਗਏ ਮੁਲਜ਼ਮ ਸੋਨੂੰ ਕੁਮਾਰ (25) ਦੀ ਭੈਣ, ਓਮ ਨਾਥ ਦੇ ਪੁੱਤਰ ਬਿੱਟੂ ਨਾਲ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੀ ਸੀ। ਸੋਨੂੰ ਇਸ ਰਿਸ਼ਤੇ ਦੇ ਸਖ਼ਤ ਖ਼ਿਲਾਫ਼ ਸੀ। ਜਿਵੇਂ ਹੀ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਭੈਣ ਵਿਆਹ ਕਰਵਾਉਣ ਜਾ ਰਹੀ ਹੈ ਤਾਂ ਉਹ ਗੁੱਸੇ ਵਿੱਚ ਬੇਕਾਬੂ ਹੋ ਗਿਆ। ਉਸ ਨੇ ਬਜ਼ਾਰ ਵਿੱਚੋਂ ਇਕ ਤੇਜ਼ਧਾਰ ਚਾਕੂ ਖ਼ਰੀਦਿਆ ਅਤੇ ਸਿੱਧਾ ਬਿੱਟੂ ਦੇ ਘਰ ਜਾ ਕੇ ਉਸ ਦੇ ਮਾਪਿਆਂ ਨੂੰ ਨਿਸ਼ਾਨਾ ਬਣਾ ਲਿਆ।

ਹਸਪਤਾਲ ‘ਚ ਦਾਖ਼ਲ ਓਮ ਨਾਥ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ ਕੁਰਾਲੀ ਵਿਖੇ ਮੁਲਜ਼ਮ ਸੋਨੂੰ ਕੁਮਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103 (ਕਤਲ) ਅਤੇ 109 (ਕਤਲ ਦੀ ਕੋਸ਼ਿਸ਼) ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਸਪੈਸ਼ਲ ਟੀਮ ਨੇ 4 ਘੰਟਿਆਂ ‘ਚ ਦਬੋਚਿਆ ਮੁਲਜ਼ਮ

ਵਾਰਦਾਤ ਦੀ ਗੰਭੀਰਤਾ ਨੂੰ ਵੇਖਦਿਆਂ ਐੱਸ.ਪੀ. (ਦਿਹਾਤੀ) ਜਸਪਿੰਦਰ ਸਿੰਘ ਦੀ ਅਗਵਾਈ ਅਤੇ ਡੀ.ਐੱਸ.ਪੀ. ਖ਼ਰੜ-2 (ਮੁੱਲਾਂਪੁਰ) ਹਰਕੀਰਤ ਸਿੰਘ ਦੀ ਦੇਖ-ਰੇਖ ਹੇਠ ਥਾਣਾ ਸਿਟੀ ਕੁਰਾਲੀ ਦੇ ਐੱਸ.ਐੱਚ.ਓ. ਇੰਸਪੈਕਟਰ ਹਰਸ਼ ਮੋਹਨ ਗੌਤਮ ਦੀ ਟੀਮ ਨੇ ਤੁਰੰਤ ਛਾਪੇਮਾਰੀ ਸ਼ੁਰੂ ਕੀਤੀ। ਤਕਨੀਕੀ ਜਾਂਚ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਪੁਲਿਸ ਨੇ ਫ਼ਰਾਰ ਹੋਣ ਦੀ ਤਿਆਰੀ ਕਰ ਰਹੇ ਮੁਲਜ਼ਮ ਸੋਨੂੰ ਕੁਮਾਰ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਅਤੇ ਅਗਲੇਰੀ ਪੁੱਛਗਿੱਛ ਲਈ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

Loading...
Unable to load recommendations.
Follow Us
Related Stories
ਪੰਜਾਬ ਚ ਜਨਗਣਨਾ-2027 ਦੀਆਂ ਤਿਆਰੀਆਂ ਤੇਜ਼, 16 ਨਵੰਬਰ ਤੋਂ ਸਵੈ-ਗਣਨਾ ਸ਼ੁਰੂ; ਲੋਕਾਂ ਤੋਂ ਪੁੱਛੇ ਜਾਣਗੇ ਇਹ ਸਵਾਲ
ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਹੋ ਸਕਦੇ ਨੇ ਸ਼ਾਮਲ, ਭਲਕੇ ਹੋ ਸਕਦਾ ਹੈ ਰਸਮੀ ਐਲਾਨ
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਪਹੁੰਚੀ ਮੁਹਾਲੀ, ਨੌਜਵਾਨੀ ਨੂੰ ਬਚਾਉਣ ਲਈ ਸਿਆਸਤ ਤੋਂ ਉੱਪਰ ਉੱਠ ਕੇ ਅੱਗੇ ਆਉਣ ਦਾ ਸੱਦਾ
ਲੁਧਿਆਣਾ ‘ਚ ਕੈਨੇਡਾ PR ਦੇ ਨਾਂ ‘ਤੇ ਵੱਡੀ ਠੱਗੀ, ਲੁਟੇਰੀ ਦੁਲਹਨ ਨੇ ਰਚਾਇਆ ਤੀਜਾ ਵਿਆਹ; ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ
ਮਾਝੇ ‘ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸਾਥੀਆਂ ਸਣੇ AAP ‘ਚ ਸ਼ਾਮਲ; CM ਮਾਨ ਨੇ ਕੀਤਾ ਸਵਾਗਤ
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 1 ਕਿੱਲੋ ਅਫ਼ੀਮ; 8 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ 3 ਤਸਕਰ ਗ੍ਰਿਫ਼ਤਾਰ