ਖਨੌਰੀ ਬਾਰਡਰ ਤੇ ਹਾਰਟ ਅਟੈਕ ਨਾਲ ਇੱਕ ਹੋਰ ਕਿਸਾਨ ਦੀ ਮੌਤ, ਸ਼ੁਭਕਰਨ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਪਹੁੰਚੇ ਅਕਾਲੀ ਆਗੂ
Kisan Death on Khanauri Border: ਪੰਜਾਬ ਹਰਿਆਣਾ ਬਾਰਡਰ ਕਿਸਾਨ 12 ਫਰਵਰੀ ਤੋਂ ਬੈਠੇ ਹਨ। ਹੁਣ ਤੱਕ 7 ਕਿਸਾਨਾਂ ਅਤੇ 3 ਪੁਲਿਸ ਮੁਲਾਜ਼ਮਾਂ ਦੀ ਮੌਤ ਦੀ ਖ਼ਬਰ ਹੈ। ਕਿਸਾਨ ਆਪਣਾ ਵਿਰੋਧ ਜਤਾਉਣ ਲਈ ਦਿੱਲੀ ਜਾਣਾ ਚਾਹੁੰਦੇ ਹਨ, ਪਰ ਹਰਿਆਣਾ ਨੇ ਬਾਰਡਰ ਸੀਲ ਕਰਕੇ ਅਤੇ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕਰਕੇ ਕਿਸਾਨਾਂ ਨੂੰ ਹਾਲੇ ਤੱਕ ਅੱਗੇ ਨਹੀਂ ਵਧਣ ਦਿੱਤਾ ਹੈ। ਉੱਧਰ ਦਿੱਲੀ ਦੀਆਂ ਸਰਹੱਦਾਂ ਵੀ ਪੂਰੀ ਤਰ੍ਹਾਂ ਨਾਲ ਸੀਲ ਹਨ।
ਕਿਸਾਨ ਅੰਦੋਲਨ ਵਿੱਚ 7ਵੀਂ ਮੌਤ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਕ, ਕਿਸਾਨ ਦਰਸ਼ਨ ਸਿੰਘ (62) ਦੀ ਹਾਰਟ ਅਟੈਕ ਆਉਣ ਤੋਂ ਬਾਅਦ ਮੌਤ ਹੋ ਗਈ। ਉਹ ਬਠਿੰਡਾ ਦੇ ਪਿੰਡ ਅਮਰਗੜ੍ਹ ਦਾ ਰਹਿਣ ਵਾਲੇ ਸਨ। ਦਰਸ਼ਨ ਸਿੰਘ ਦਿੱਲੀ ਵੱਲ ਕੂਚ ਕਰਨ ਲਈ ਖਨੌਰੀ ਸਰਹੱਦ ‘ਤੇ ਅੜੇ ਹੋਏ ਸਨ। ਵੀਰਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਰਸ਼ਨ ਸਿੰਘ ਨੂੰ ਦਿਲ ਦਾ ਦੌਰਾ ਪਿਆ ਹੈ।
ਪੋਸਟਮਾਰਟਮ ਤੋਂ ਬਾਅਦ ਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਅੰਦੋਲਨ ਵਿੱਚ ਹੁਣ ਤੱਕ 4 ਕਿਸਾਨਾਂ ਅਤੇ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।
7 ਏਕੜ ਜ਼ਮੀਨ ਦੇ ਮਾਲਕ ਸਨ ਦਰਸ਼ਨ ਸਿੰਘ
ਦਰਸ਼ਨ ਸਿੰਘ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਦੋ ਬੱਚਿਆਂ (ਪੁੱਤਰ ਅਤੇ ਧੀ) ਦਾ ਪਿਤਾ ਸਨ। ਉਨ੍ਹਾਂ ਦੇ ਲੜਕੇ ਸੁਖਪ੍ਰੀਤ ਦਾ ਵਿਆਹ 15 ਦਿਨ ਪਹਿਲਾਂ ਹੀ ਹੋਇਆ ਸੀ। ਘਰ ਵਿੱਚ ਨਵੀਂ ਨੂੰਹ ਦੇ ਆਉਣ ਨਾਲ ਖੁਸ਼ੀ ਦਾ ਮਾਹੌਲ ਸੀ। ਹੁਣ ਅਚਾਨਕ ਦੁਖਦਾਈ ਖਬਰ ਆਈ ਹੈ ਉਨ੍ਹਾਂ ਦਾ ਪਰਿਵਾਰ 7 ਏਕੜ ਜ਼ਮੀਨ ‘ਤੇ ਖੇਤੀ ਕਰਕੇ ਗੁਜ਼ਾਰਾ ਕਰ ਰਿਹਾ ਸੀ। ਪਰਿਵਾਰ ਸਿਰ ਕਰੀਬ 10 ਲੱਖ ਰੁਪਏ ਦਾ ਕਰਜ਼ਾ ਹੈ।
ਇਹ ਵੀ ਪੜ੍ਹੋ – ਕਿਸਾਨ ਅੰਦੋਲਨ ਤੇ ਹਾਈਕੋਰਟ ਚ 5ਵੀਂ ਪਟੀਸ਼ਨ, ਕਿਹਾ, ਆਮ ਲੋਕਾਂ ਦੇ ਨਾਲ ਨਾਲ ਕਿਸਾਨਾਂ ਅਤੇ ਪੁਲਿਸ ਨੂੰ ਵੀ ਜਾਨ ਦਾ ਖ਼ਤਰਾ
ਇਹ ਵੀ ਪੜ੍ਹੋ
12 ਫਰਵਰੀ ਨੂੰ ਰੋਸ ਪ੍ਰਦਰਸ਼ਨ ਛੱਡਿਆ ਸੀ ਘੜ
ਭਤੀਜੇ ਹਰਜਸ ਨੇ ਦੱਸਿਆ ਕਿ ਉਸਦੇ ਚਾਚਾ ਦਰਸ਼ਨ ਸਿੰਘ 12 ਫਰਵਰੀ ਨੂੰ ਦਿੱਲੀ ਚੱਲੋ ਅੰਦੋਲਨ ਲਈ ਘਰੋਂ ਨਿਕਲੇ ਸਨ। ਉਹ ਪਿਛਲੇ ਅੰਦੋਲਨ ਵਿੱਚ ਵੀ ਸ਼ਾਮਲ ਸਨ। ਖਨੌਰੀ ਬਾਰਡਰ ‘ਤੇ ਪੁਲਿਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਉਨ੍ਹਾਂ ਦੀ ਕਥਿਤ ਤੌਰ ਤੇ ਸਿਹਤ ਵਿਗੜ ਗਈ।
ਖਨੌਰੀ ਬਾਰਡਰ ਵਿਖੇ ਝੜਪ ਦੌਰਾਨ ਮਾਰੇ ਗਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਮ੍ਰਿਤਕ ਉਸ ਦੇ ਘਰ ਪੁੱਜੇ।#FarmersProtest pic.twitter.com/KdPq8QKOAz
— TV9 Punjab-Himachal Pradesh-J&K (@TV9Punjab) February 23, 2024
ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਿਲੇ ਅਕਾਲੀ ਆਗੂ
ਉੱਧਰ, ਖਨੌਰੀ ਬਾਰਡਰ ਵਿਖੇ ਝੜਪ ਦੌਰਾਨ ਮਾਰੇ ਗਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਮ੍ਰਿਤਕ ਨੌਜਵਾਨ ਕਿਸਾਨ ਦੇ ਘਰ ਪੁੱਜੇ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਮਦਦ ਦੇਣ ਦਾ ਪਰਿਵਾਰ ਨੂੰ ਭਰੋਸਾ ਦਿੱਤਾ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਨੌਜਵਾਨ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਦੱਸਿਆ। ਨਾਲ ਹੀ ਉਨ੍ਹਾਂ ਨੇ ਇਸ ਲਈ ਜਿੰਮੇਦਾਰ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਅਤੇ ਹੁਣ ਤੱਕ ਮਾਮਲਾ ਦਰਜ ਨਾ ਕੀਤੇ ਜਾਣ ਤੇ ਪੰਜਾਬ ਸਰਕਾਰ ਤੇ ਸਵਾਲ ਵੀ ਚੁੱਕੇ।