ਖੰਨਾ 'ਚ ਡੇਰੇ ਤੇ SGPC ਵਿਚਾਲੇ ਵਿਵਾਦ, ਜ਼ਮੀਨ ਨੂੰ ਲੈ ਕੇ ਖੂਨੀ ਝਗੜਾ, ਕਈ ਸੇਵਾਦਾਰ ਜਖ਼ਮੀ | khanna SGPC and dera land dispute fight know full in punjabi Punjabi news - TV9 Punjabi

ਖੰਨਾ ‘ਚ ਡੇਰੇ ਤੇ SGPC ਵਿਚਾਲੇ ਵਿਵਾਦ, ਜ਼ਮੀਨ ਨੂੰ ਲੈ ਕੇ ਖੂਨੀ ਝਗੜਾ, ਕਈ ਸੇਵਾਦਾਰ ਜਖ਼ਮੀ

Updated On: 

25 Jun 2024 20:32 PM

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਸਿਵਲ ਹਸਪਤਾਲ ਪਾਇਲ ਪੁੱਜੇ। ਉਨ੍ਹਾਂ ਡੀਐਸਪੀ ਪਾਇਲ ਤੋਂ ਮਾਮਲੇ ਵਿੱਚ ਬਣਦੀ ਕਾਰਵਾਈ ਦੀ ਮੰਗ ਕੀਤੀ। ਧਾਮੀ ਨੇ ਦੱਸਿਆ ਕਿ ਇਹ ਜ਼ਮੀਨ ਗੁਰੂਘਰ ਦੀ ਹੈ। ਦੂਜੇ ਪੱਖ ਨੇ ਹਮਲਾ ਕਰਕੇ ਗਲਤ ਕੀਤਾ।

ਖੰਨਾ ਚ ਡੇਰੇ ਤੇ SGPC ਵਿਚਾਲੇ ਵਿਵਾਦ, ਜ਼ਮੀਨ ਨੂੰ ਲੈ ਕੇ ਖੂਨੀ ਝਗੜਾ, ਕਈ ਸੇਵਾਦਾਰ ਜਖ਼ਮੀ

ਖੰਨਾ 'ਚ ਡੇਰੇ ਤੇ SGPC ਵਿਚਾਲੇ ਵਿਵਾਦ

Follow Us On

ਲੁਧਿਆਣਾ ਦੇ ਦੋਰਾਹਾ ਥਾਣੇ ਦੇ ਪਿੰਡ ਬਿਲਾਸਪੁਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖੂਨੀ ਝੜਪ ਹੋ ਗਈ। ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਝੜਪ ਵਿੱਚ ਦੋਵਾਂ ਧਿਰਾਂ ਦੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਝੜਪ ਵਿੱਚ ਵਧੀਕ ਸਕੱਤਰ ਵਿਜੇ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਬਿਲਾਸਪੁਰ ਵਿੱਚ 20 ਏਕੜ ਤੋਂ ਵੱਧ ਜ਼ਮੀਨ ਹੈ। ਡੇਰਾ ਮਹੰਤ ਪ੍ਰਬੰਧਕ ਇਸ ਨੂੰ ਆਪਣੀ ਜ਼ਮੀਨ ਦੱਸ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਗੁਰੂਘਰ ਦੀ ਜ਼ਮੀਨ ਦੱਸ ਰਹੀ ਹੈ। ਇਸ ਸਬੰਧੀ ਹਾਈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਅੱਜ ਜਦੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਵਿਜੇ ਸਿੰਘ ਆਪਣੀ ਫੋਰਸ ਸਮੇਤ ਜ਼ਮੀਨ ਦਾ ਕਬਜ਼ਾ ਲੈਣ ਆਏ ਤਾਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ।

ਗੁਰੂਘਰ ਦੀ ਹੈ ਜ਼ਮੀਨ-ਵਧੀਕ ਸਕੱਤਰ

ਵਧੀਕ ਸਕੱਤਰ ਵਿਜੇ ਸਿੰਘ ਨੇ ਕਿਹਾ ਕਿ ਜ਼ਮੀਨ ਦੇ ਕਬਜ਼ੇ ਦਾ ਕੋਈ ਮੁੱਦਾ ਨਹੀਂ ਹੈ। ਜ਼ਮੀਨ ਗੁਰੂਘਰ ਦੀ ਹੈ। ਉਹ ਆਪਣੀ ਜ਼ਮੀਨ ਵਿੱਚ ਟਰੈਕਟਰ ਚਲਾਉਣ ਆਏ ਸਨ। ਉੱਥੇ ਪਹਿਲਾਂ ਤੋਂ ਤਿਆਰ ਕੁਝ ਲੋਕਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ‘ਤੇ ਪੈਟਰੋਲ ਬੰਬ ਸੁੱਟੇ ਗਏ। ਸ਼੍ਰੋਮਣੀ ਕਮੇਟੀ ਦੇ ਕਈ ਸੇਵਾਦਾਰ ਜ਼ਖ਼ਮੀ ਹੋ ਗਏ। ਉਂਗਲਾਂ ਹੱਥ ਤੋਂ ਵੱਖ ਹੋ ਗਈਆਂ। ਕਿਸੇ ਦੀ ਬਾਂਹ ‘ਤੇ ਕੱਟ ਲੱਗ ਗਿਆ।

ਮਾਮਲਾ ਅਦਾਲਤ ਚ ਹੈ- ਮਹੰਤ

ਦੂਜੇ ਪਾਸੇ ਡੇਰਾ ਮਹੰਤ ਦੇ ਕਰਨਦੀਪ ਨੇ ਦੱਸਿਆ ਕਿ ਇਹ ਕਰੀਬ ਦੋ ਸੌ ਸਾਲ ਪੁਰਾਣੀ ਜ਼ਮੀਨ ਹੈ ਜੋ ਰਾਜੇ ਮਹਾਰਾਜੇ ਨੇ ਆਪਣੇ ਬਜ਼ੁਰਗਾਂ ਨੂੰ ਦਾਨ ਕੀਤੀ ਸੀ। ਸਾਲ 1960 ਤੋਂ ਇਸ ਧਰਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਨਾਲ ਜੋੜਿਆ ਜਾਣ ਲੱਗਾ। ਇਸ ਸਬੰਧੀ ਲੰਬੇ ਸਮੇਂ ਤੋਂ ਕੇਸ ਚੱਲ ਰਹੇ ਹਨ। ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਕਿਸੇ ਅਦਾਲਤ ਨੇ SGPC ਦਾ ਕਬਜ਼ਾ ਲੈਣ ਦੇ ਹੁਕਮ ਜਾਰੀ ਨਹੀਂ ਕੀਤੇ। ਅੱਜ ਐਸ.ਜੀ.ਪੀ.ਸੀ ਦੇ ਲੋਕ ਹਥਿਆਰਾਂ ਅਤੇ ਟਰੈਕਟਰਾਂ ਨਾਲ ਜਬਰੀ ਜ਼ਮੀਨ ਵਿੱਚ ਦਾਖਲ ਹੋ ਗਏ। ਵਿਰੋਧ ਕਰਨ ‘ਤੇ ਉਨ੍ਹਾਂ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਸ ਦੇ ਕਈ ਬੰਦੇ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- ਕੀ ਸੁਖਬੀਰ ਬਾਦਲ ਦੇਣਗੇ ਅਸਤੀਫਾ? ਅਕਾਲੀ ਦਲ ਵਿੱਚ ਵਧਿਆ ਅੰਦਰੂਨੀ ਕਲੇਸ਼

ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਸਿਵਲ ਹਸਪਤਾਲ ਪਾਇਲ ਪੁੱਜੇ। ਉਨ੍ਹਾਂ ਡੀਐਸਪੀ ਪਾਇਲ ਤੋਂ ਮਾਮਲੇ ਵਿੱਚ ਬਣਦੀ ਕਾਰਵਾਈ ਦੀ ਮੰਗ ਕੀਤੀ। ਧਾਮੀ ਨੇ ਦੱਸਿਆ ਕਿ ਇਹ ਜ਼ਮੀਨ ਗੁਰੂਘਰ ਦੀ ਹੈ। ਦੂਜੇ ਪੱਖ ਨੇ ਹਮਲਾ ਕਰਕੇ ਗਲਤ ਕੀਤਾ।

ਮਾਮਲੇ ਦੀ ਹੋ ਰਹੀ ਹੈ ਜਾਂਚ – ਡੀ.ਐਸ.ਪੀ

ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related Stories
ਪੰਜਾਬ ‘ਚ ਫਿਲਮ ਐਮਰਜੈਂਸੀ ਨਹੀਂ ਚੱਲਣ ਦਿੱਤੀ ਜਾਵੇਗੀ, ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਅਹਿਮ ਫੈਸਲਾ
Panchayat Election: ਮੋਗਾ ਦੇ ਪਿੰਡ ਚੱਕ ਕਿਸ਼ਨਾ ਦਾ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ, 24 ਸਾਲਾ ਲਾਅ ਦੇ ਵਿਦਿਆਰਥੀ ਨੂੰ ਸੌਂਪੀ ਗਈ ਕਮਾਨ
Notice To Former Ministers: ਮਾਨ ਦਾ 5 ਸਾਬਕਾ ਮੰਤਰੀਆਂ ਨੂੰ ਹੁਕਮ, ਸਰਕਾਰੀ ਕੋਠੀ ਕਰੋ ਖਾਲੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਅੱਜ, SBS ਜ਼ਿਲਾ ਪ੍ਰਸ਼ਾਸਨ ਵੱਲੋਂ ਸਾਇਕਲ ਰੈਲੀ ਦਾ ਆਯੋਜਨ
ਪਟਿਆਲਾ ਲਾਅ ਯੂਨੀਵਰਸਿਟੀ ਵਿਵਾਦ ‘ਚ ਆਇਆ ਨਵਾਂ ਮੋੜ: CM ਮਾਨ ਨੇ ਵਿਦਿਆਰਥੀਆਂ ਨਾਲ ਫ਼ੋਨ ‘ਤੇ ਕੀਤੀ ਗੱਲਬਾਤ, ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਫਾਜ਼ਿਲਕਾ ਦੇ ਦੋ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ: ਡੀਡੀਪੀਓ ਕੋਲ ਪੁੱਜੇ ਪਿੰਡ ਦੇ ਲੋਕ; ਵਿਧਾਇਕ ਨੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਕੀਤਾ ਤਲਬ
Exit mobile version