ਮਹੰਤ ਦੇ ਘਰ ਨਸ਼ੀਲਾ ਪਦਾਰਥ ਰੱਖ ਕੇ ਫਸਾਉਣ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਕੈਮਰੇ ਨੇ ਖੋਲ੍ਹੀ ਪੋਲ

Updated On: 

02 Nov 2026 12:29 PM IST

ਖੰਨਾ ਪੁਲਿਸ ਦੀ ਟੀਮ ਮਹੰਤ ਕਸ਼ਮੀਰ ਗਿਰੀ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਸੀ। ਇਸ ਦੌਰਾਨ ਘਰ 'ਚ ਲੱਗੇ ਹਿਡਨ ਕੈਮਰੇ ਦੀ ਫੁਟੇਜ 'ਚ ਇੱਕ ਪੁਲਿਸ ਮੁਲਾਜ਼ਮ ਕਥਿਤ ਤੌਰ 'ਤੇ ਇਕੱਲੇ ਕਮਰੇ 'ਚ ਦਾਖ਼ਲ ਹੁੰਦੇ ਤੇ ਗੱਦੇ ਹੇਠਾਂ ਕੋਈ ਚੀਜ਼ ਲੁਕਾਉਂਦੇ ਦਿਖਾਈ ਦਿੱਤੇ। ਕੁਝ ਸਮੇਂ ਬਾਅਦ ਪੁਲਿਸ ਟੀਮ ਨੇ ਉਸੇ ਗੱਦੇ ਹੇਠੋਂ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਤੇ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫ਼ਤਾਰ ਕਰ ਲਿਆ।

ਮਹੰਤ ਦੇ ਘਰ ਨਸ਼ੀਲਾ ਪਦਾਰਥ ਰੱਖ ਕੇ ਫਸਾਉਣ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਕੈਮਰੇ ਨੇ ਖੋਲ੍ਹੀ ਪੋਲ

ਲੁਧਿਆਣਾ ਦੇ ਖੰਨਾ ‘ਚ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਨਸ਼ੇ ਦੇ ਝੂਠੇ ਕੇਸ ‘ਚ ਫਸਾਉਣ ਦੇ ਇਲਜ਼ਾਮਾਂ ਤੋਂ ਬਾਅਦ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਸਖ਼ਤ ਕਾਰਵਾਈ ਕੀਤੀ ਹੈ। ਘਰ ‘ਚ ਲੱਗੇ ਹਿਡਨ ਕੈਮਰੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਐਸਐਸਪੀ ਨੇ ਏਐਸਆਈ ਸੁਖਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਵੀ ਰਿਹਾਅ ਕਰ ਦਿੱਤਾ ਗਿਆ।

ਹਿਡਨ ਕੈਮਰੇ ਨੇ ਖੋਲ੍ਹੀ ਪੁਲਿਸ ਕਾਰਵਾਈ ਦੀ ਪੋਲ

ਜਾਣਕਾਰੀ ਮੁਤਾਬਕ, ਖੰਨਾ ਪੁਲਿਸ ਦੀ ਟੀਮ ਮਹੰਤ ਕਸ਼ਮੀਰ ਗਿਰੀ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਸੀ। ਇਸ ਦੌਰਾਨ ਘਰ ‘ਚ ਲੱਗੇ ਹਿਡਨ ਕੈਮਰੇ ਦੀ ਫੁਟੇਜ ‘ਚ ਇੱਕ ਪੁਲਿਸ ਮੁਲਾਜ਼ਮ ਕਥਿਤ ਤੌਰ ‘ਤੇ ਇਕੱਲੇ ਕਮਰੇ ‘ਚ ਦਾਖ਼ਲ ਹੁੰਦੇ ਤੇ ਗੱਦੇ ਹੇਠਾਂ ਕੋਈ ਚੀਜ਼ ਲੁਕਾਉਂਦੇ ਦਿਖਾਈ ਦਿੱਤੇ। ਕੁਝ ਸਮੇਂ ਬਾਅਦ ਪੁਲਿਸ ਟੀਮ ਨੇ ਉਸੇ ਗੱਦੇ ਹੇਠੋਂ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਤੇ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫ਼ਤਾਰ ਕਰ ਲਿਆ।

ਡਰਾਈਵਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਸੀ ਛਾਪੇਮਾਰੀ

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਮਹੰਤ ਦੇ ਡਰਾਈਵਰ ਗੁਰਜੰਟ ਸਿੰਘ ਉਰਫ਼ ਜੰਟਾ ਨੂੰ 7.5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਡਰਾਈਵਰ ਵੱਲੋਂ ਮਹੰਤ ਕਸ਼ਮੀਰ ਗਿਰੀ ਦਾ ਨਾਮ ਲਏ ਜਾਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਸੀ।

ਫੁਟੇਜ ਸਾਹਮਣੇ ਆਉਣ ਤੋਂ ਬਾਅਦ ਐਸਐਸਪੀ ਨੇ ਲਿਆ ਐਕਸ਼ਨ

ਮਹੰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਨੇ ਘਰ ਦੇ ਹਿਡਨ ਕੈਮਰੇ ਦੀ ਫੁਟੇਜ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਕੀਤੀ। ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੀ ਕਾਰਵਾਈ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ। ਇਸ ਮਾਮਲੇ ‘ਚ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਸੁਖਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਤੇ ਮਹੰਤ ਕਸ਼ਮੀਰ ਗਿਰੀ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਇਸ ਘਟਨਾ ਤੋਂ ਬਾਅਦ ਖੰਨਾ ਪੁਲਿਸ ਦੀ ਕਾਰਗੁਜ਼ਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Loading...
Unable to load recommendations.
Follow Us