Accident in Kapurthala: ਕਪੂਰਥਲਾ ‘ਚ ਸੜਕ ਕਿਨਾਰੇ ਖੜੀਆਂ ਦੋ ਔਰਤਾਂ ਨੂੰ ਬੇਕਾਬੂ ਟਰੱਕ ਨੇ ਦਰੜਿਆ, ਮੌਤ

Updated On: 

03 Jul 2023 18:27 PM IST

ਰੇਲ ਕੋਚ ਫੈਕਟਰੀ ਨੇੜੇ ਦੀ ਘਟਨਾ, ਆਟੋ ਦਾ ਇੰਤਜ਼ਾਰ ਕਰ ਰਹੀਆਂ ਸੀ ਮ੍ਰਿਤਕ ਮਹਿਲਾਵਾਂ। ਫਿਲਹਾਲ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Accident in Kapurthala: ਕਪੂਰਥਲਾ ਚ ਸੜਕ ਕਿਨਾਰੇ ਖੜੀਆਂ ਦੋ ਔਰਤਾਂ ਨੂੰ ਬੇਕਾਬੂ ਟਰੱਕ ਨੇ ਦਰੜਿਆ, ਮੌਤ
Follow Us On
ਪੰਜਾਬ ਨਿਊਜ। ਕਪੂਰਥਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ‘ਚ ਰੇਲ ਕੋਚ ਫੈਕਟਰੀ (Rail Coach Factory) ਨੇੜੇ ਸੜਕ ਕਿਨਾਰੇ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ 5 ਔਰਤਾਂ ‘ਤੇ ਬੇਕਾਬੂ ਟਰੱਕ ਪਲਟ ਗਿਆ। ਜਿਸ ਵਿੱਚ ਔਰਤਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦਕਿ ਹਾਦਸੇ ਵਿੱਚ ਦੋ ਔਰਤਾਂ ਗੰਭੀਰ ਜ਼ਖਮੀ ਹਨ। ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।ਸੰਬੰਧਿਤ ਪੁਲਿਸ ਚੌਕੀ ਹੁਸੈਨਪੁਰ ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਔਰਤਾਂ ਦੀ ਪਛਾਣ 57 ਸਾਲਾ ਦਵਿੰਦਰ ਕੌਰ ਪਤਨੀ ਹਰਥਲ ਸਿੰਘ ਵਾਸੀ ਦਸ਼ਮੇਸ਼ ਨਗਰ ਸੈਦੋ ਭੁਲਾਣਾ ਅਤੇ 26 ਸਾਲਾ ਰਮਨਦੀਪ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਆਰ.ਸੀ.ਐਫ. ਜਦਕਿ ਦੋ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹਨ। ਇਨ੍ਹਾਂ ਦੀ ਪਛਾਣ 37 ਸਾਲਾ ਅਨੁਦੱਤ ਅਤੇ 20 ਸਾਲਾ ਪੂਨਮ ਵਜੋਂ ਹੋਈ ਹੈ। ਪੁਲਿਸ (Police) ਨੇ ਦੋਵਾਂ ਨੂੰ ਇਲਾਜ ਲਈ ਆਰਸੀਐਫ ਸਥਿਤ ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪਰ ਡਿਊਟੀ ਡਾਕਟਰ ਨੇ ਉਸਦੀ ਹਾਲਤ ਚਿੰਤਾਜਨਕ ਦੱਸੀ। ਜਿਸ ਕਾਰਨ ਉਸ ਦੇ ਰਿਸ਼ਤੇਦਾਰ ਉਸ ਨੂੰ ਜਲੰਧਰ ਦੇ ਹਸਪਤਾਲ ਲੈ ਗਏ। ਜਦੋਂ ਪੁਲਿਸ ਅਤੇ ਰਾਹਗੀਰ ਔਰਤ ਨੂੰ ਇਲਾਜ ਲਈ ਲੈ ਕੇ ਜਾ ਰਹੇ ਸਨ ਤਾਂ ਦੋਸ਼ੀ ਟਰੱਕ ਡਰਾਈਵਰ ਟਰੱਕ ਨੂੰ ਪਿੱਛੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਡਾਕਟਰ ਨੇ ਮਹਿਲਾਵਾਂ ਨੂੰ ਮ੍ਰਿਤਕ ਐਲਾਨਿਆ

ਹੁਸੈਨਪੁਰ ਚੌਕੀ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਲਾਲਾ ਲਾਜਪਤ ਰਾਏ ਹਸਪਤਾਲ ਆਰ.ਸੀ.ਐੱਫ ਦਾਖਿਲ ਕਰਵਾਇਆ, ਜਿੱਥੇ ਦੋ ਔਰਤਾਂ ਨੂੰ ਡਿਊਟੀ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਜਦਕਿ ਦੋ ਔਰਤਾਂ ਗੰਭੀਰ ਜ਼ਖਮੀ ਹਨ।

ਬੁਰੀ ਤਰ੍ਹਾਂ ਨੁਕਸਾਨਿਆ ਗਿਆ ਆਟੋ

ਬਾਅਦ ਦੁਪਹਿਰ ਜਦੋਂ ਆਟੋ ਚਾਲਕ ਸਵਾਰੀਆਂ ਚੁੱਕ ਕੇ ਕਪੂਰਥਲਾ ਲਈ ਜਾ ਰਿਹਾ ਸੀ ਤਾਂ ਸੁਲਤਾਨਪੁਰ ਲੋਧੀ ਵੱਲੋਂ ਆ ਰਹੇ 10 ਟਾਇਰਾਂ ਵਾਲੇ ਟਰੱਕ ਨੇ ਪਿੱਛੇ ਤੋਂ ਆਟੋ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਦਕਿ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਦੋਵਾਂ ਔਰਤਾਂ ਦੀਆਂ ਲਾਸ਼ਾਂ ਨੂੰ ਆਰਸੀਐਫ ਸਥਿਤ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ