New Party in Punjab: ਈਸਾਈ ਭਾਈਚਾਰੇ ਨੇ ਕੀਤਾ ਸਿਆਸੀ ਪਾਰਟੀ ਦਾ ਐਲਾਨ, ‘ਯੂਨਾਈਟੇਡ ਪੰਜਾਬ ਪਾਰਟੀ’ ਰੱਖਿਆ ਨਾਂ
Harpreet Deol ਨੇ ਕਿਹਾ ਕਿ ਇਸਾਈ ਭਾਈਚਾਰੇ ਦੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ ਅਤੇ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਕਬਰਸਤਾਨ ਸਬੰਧੀ ਜ਼ਮੀਨ ਅਲਾਟ ਨਹੀਂ ਕੀਤੀ ਜਾ ਰਹੀ ਹੈ।
New Party in Punjab: ਈਸਾਈ ਭਾਈਚਾਰੇ ਨੇ ਕੀਤਾ ਸਿਆਸੀ ਪਾਰਟੀ ਦਾ ਐਲਾਨ, 'ਯੂਨਾਈਟੇਡ ਪੰਜਾਬ ਪਾਰਟੀ' ਰੱਖਿਆ ਨਾਂ
ਸਰਕਾਰ ਤੇ ਲਗਾਇਆ ਪੱਖਪਾਤ ਦਾ ਇਲਜਾਮ
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਬਣਾ ਕੇ ਕਿ ਈਸਾਈ ਭਾਈਚਾਰੇ ਦੇ ਹਰ ਮਸਲੇ ਦਾ ਹੱਲ ਕੀਤਾ ਜਾਵੇਗਾ। ਹਰਪ੍ਰੀਤ ਦਿਓਲ ਨੇ ਕਿਹਾ ਕਿ ਸਰਕਾਰ ਅਤੇ ਸਿਆਸੀ ਪਾਰਟੀਆਂ ਦੇ ਲੋਕ ਇਸਾਈ ਭਾਈਚਾਰੇ ਦੇ ਲੋਕਾਂ ਨਾਲ ਪੱਖਪਾਤ ਕਰਦੇ ਹਨ, ਇਸ ਲਈ ਇਸ ਸਿਆਸੀ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਪਾਰਟੀ ਨਾਲ ਹੋਰ ਧਰਮ ਦੇ ਲੋਕਾਂ ਨੂੰ ਵੀ ਜੋੜਿਆ ਜਾਵੇਗਾ। ਉੱਧਰ, ਨਵੀਂ ਬਣੀ ਇਸ ਸਿਆਸੀ ਪਾਰਟੀ ਦੇ ਮੁਖੀ ਅਲਬਰਟ ਦੁਆ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਦੀ ਪਾਰਟੀ ਦੇ ਲੋਕ ਪਿੰਡਾਂ ਅਤੇ ਸ਼ਹਿਰਾਂ ਵਿਚ ਕਮੇਟੀਆਂ ਬਣਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਇੱਕ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀ ਦਾ ਹਾਲੇ ਸਿਰਫ ਗਠਨ ਹੀ ਹੋਇਆ ਹੈ, ਇਸ ਲਈ ਕੁਝ ਸਮਾਂ ਜਰੂਰ ਲੱਗੇਗਾ ਪਰ ਜਲਦੀ ਹੀ ਹੋਰਨਾਂ ਧਰਮਾਂ ਦੇ ਲੋਕ ਵੀ ਇਸ ਨਾਲ ਜੁੜ ਜਾਣਗੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ :
Follow Us
