ਪ੍ਰੇਮਿਕਾ ਨਾਲ ਵਿਆਹ ਨਾ ਹੋਣ ਕਾਰਨ ਟੈਂਕੀ ‘ਤੇ ਚੜ੍ਹਿਆ ਸਿਰਫਿਰਾ ਆਸ਼ਿਕ, ਪੁਲਿਸ ਨੇ ਸਮਝਾਕੇ ਹੇਠਾਂ ਉਤਾਰਿਆ, ਐੱਸਐੱਚਓ ਬੋਲੇ, ਹੋਵੇਗੀ ਕਾਰਵਾਈ

Updated On: 

27 Aug 2023 18:00 PM

ਕਪੂਰਥਲਾ ਵਿਖੇ ਪ੍ਰੇਮਿਕਾ ਨਾਲ ਵਿਆਹ ਨਾ ਹੋਣ ਕਾਰਨ ਨਾਰਾਜ਼ ਸਿਰਫਿਰਾ ਆਸ਼ਿਕ ਪਾਣੀ ਦੀ ਟੈਂਕੀ ਤੇ ਚੜ੍ਹ ਗਿਆ ਤੇ ਛਾਲ ਮਾਰਨ ਦੀ ਧਮਕੀ ਦੇਣ ਲੱਗ ਪਿਆ। ਜਾਣਕਾਰੀ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਜਿਸਨੇ ਸਮਝਾਕੇ ਉਸਨੂੰ ਟੈਂਕੀ ਤੋਂ ਉਤਾਰਿਆ। ਉੱਧਰ ਜਾਂਚ ਅਧਿਕਾਰੀ ਨੇ ਇਸ ਸਿਰਫਿਰੇ ਆਸ਼ਿਕ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਪ੍ਰੇਮਿਕਾ ਨਾਲ ਵਿਆਹ ਨਾ ਹੋਣ ਕਾਰਨ ਟੈਂਕੀ ਤੇ ਚੜ੍ਹਿਆ ਸਿਰਫਿਰਾ ਆਸ਼ਿਕ, ਪੁਲਿਸ ਨੇ ਸਮਝਾਕੇ ਹੇਠਾਂ ਉਤਾਰਿਆ, ਐੱਸਐੱਚਓ ਬੋਲੇ, ਹੋਵੇਗੀ ਕਾਰਵਾਈ
Follow Us On

ਕਪੂਰਥਲਾ। ਫਿਲਮ ਸ਼ੋਲੇ ਦੇ ਵੀਰੂ ਦੀ ਤਰ੍ਹਾਂ, ਇਕ ਪ੍ਰੇਮੀ ਐਤਵਾਰ ਦੁਪਹਿਰ ਨੂੰ ਕਪੂਰਥਲਾ (Kapurthala) ਵਿਖੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਅਤੇ ਆਪਣੀ ਪ੍ਰੇਮਿਕਾ ਨਾਲ ਵਿਆਹ ਨਾ ਕਰਨ ਕਾਰਨ ਛਾਲ ਮਾਰਨ ਦੀ ਧਮਕੀ ਦੇਣ ਲੱਗਾ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੂੰ ਸੂਚਨਾ ਮਿਲਣ ਤੇ ਉਨ੍ਹਾਂ ਅੱਧੇ ਘੰਟੇ ਦੀ ਮੁਸ਼ੱਕਤ ਮਗਰੋਂ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।

ਪਰ ਰੀਲ ਲਾਈਫ ਦੀ ਤਰ੍ਹਾਂ ਅਸਲ ਜ਼ਿੰਦਗੀ ‘ਚ ਵੀ ਪ੍ਰੇਮੀ ਦੀ ਵਿਆਹ ਦੀ ਜ਼ਿੱਦ ਪੂਰੀ ਨਹੀਂ ਹੋ ਸਕੀ। ਸੂਚਨਾ ‘ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।

ਘਰ ਦੇ ਨਜ਼ਦੀਕ ਹੀ ਰਹਿੰਦੀ ਹੈ ਪ੍ਰੇਮਿਕਾ

ਜਾਣਕਾਰੀ ਅਨੁਸਾਰ ਇਕ ਨੌਜਵਾਨ ਗੁਰਪਿੰਦਰ ਸਿੰਘ ਵਾਸੀ ਮਹਿਤਾਬਗੜ੍ਹ ਬਾਕਰਖਾਨਾ ਚੌਕ ਨੇੜੇ ਪਾਣੀ ਦੀ ਟੈਂਕੀ (Tanky) ‘ਤੇ ਚੜ੍ਹ ਗਿਆ। ਘਰ ਦੇ ਨੇੜੇ ਰਹਿੰਦੀ ਆਪਣੀ ਪ੍ਰੇਮਿਕਾ ਨਾਲ ਵਿਆਹ ਨਾ ਕਰਵਾਉਣ ਕਾਰਨ ਉਸ ਨੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੀਨ ਪੂਰੀ ਤਰ੍ਹਾਂ ਮਸ਼ਹੂਰ ਹਿੰਦੀ ਫਿਲਮ ਸ਼ੋਲੇ ਵਰਗਾ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਘਰ ਦੇ ਨੇੜੇ ਹੀ ਇਕ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ।

‘ਮੁਲਜ਼ਮ ‘ਤੇ ਪਰਚਾ ਦਰਜ ਕੀਤਾ ਜਾਵੇਗਾ’

ਉਸ ਨਾਲ ਵਿਆਹ ਨਾ ਕਰਨ ਕਾਰਨ ਉਹ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਇਸ ਦੇ ਨਾਲ ਹੀ ਨੌਜਵਾਨ ਨੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਨੌਜਵਾਨ ਜਿਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਉਹ ਨਾਬਾਲਗ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਅਮਨਦੀਪ ਨਾਹਰ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਨੌਜਵਾਨ ਨੂੰ ਗੱਲ ਕਰਨ ਲਈ ਮਨਾ ਕੇ ਹੇਠਾਂ ਉਤਾਰਿਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਵਿਰੁੱਧ ਐਫਆਈਆਰ ਦਰਜ ਕੀਤੀ ਜਾ ਰਹੀ ਹੈ।