ਕਪੂਰਥਲਾ ਨਗਰ ਨਿਗਮ ‘ਚ ਕਾਂਗਰਸ ਦੀ ਬੱਲੇ-ਬੱਲੇ, 31 ਸੀਟਾਂ ‘ਚ ਮਿਲੀ ਜਿੱਤ; AAP 11 ‘ਚ ਰਿਹਾ ਜੇਤੂ

Updated On: 

29 May 2026 18:41 PM IST

ਪੰਜਾਬ ਸਥਾਨਕ ਨਿਕਾਏ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਪੂਰਥਲਾ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਅਤੇ ਆਜ਼ਾਦ ਧੜੇ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਆਪਣਾ ਸਿਆਸੀ ਪ੍ਰਭਾਵ ਸਾਬਤ ਕੀਤਾ ਹੈ। ਅੱਜ ਐਲਾਨੇ ਗਏ ਅਧਿਕਾਰਤ ਨਤੀਜਿਆਂ ਮੁਤਾਬਕ ਕਪੂਰਥਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 31 ਸੀਟਾਂ 'ਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ।

ਕਪੂਰਥਲਾ ਨਗਰ ਨਿਗਮ ਚ ਕਾਂਗਰਸ ਦੀ ਬੱਲੇ-ਬੱਲੇ, 31 ਸੀਟਾਂ ਚ ਮਿਲੀ ਜਿੱਤ; AAP 11 ਚ ਰਿਹਾ ਜੇਤੂ

ਪੰਜਾਬ ਸਥਾਨਕ ਨਿਕਾਏ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਪੂਰਥਲਾ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਅਤੇ ਆਜ਼ਾਦ ਧੜੇ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਆਪਣਾ ਸਿਆਸੀ ਪ੍ਰਭਾਵ ਸਾਬਤ ਕੀਤਾ ਹੈ। ਅੱਜ ਐਲਾਨੇ ਗਏ ਅਧਿਕਾਰਤ ਨਤੀਜਿਆਂ ਮੁਤਾਬਕ ਕਪੂਰਥਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 31 ਸੀਟਾਂ ‘ਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਅਤੇ ਨਿਗਮ ਹਾਊਸ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ।

ਦੂਜੇ ਪਾਸੇ, ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਇੱਥੇ ਸਿਰਫ਼ 11 ਸੀਟਾਂ ‘ਤੇ ਹੀ ਸੰਤੋਖ ਕਰਨਾ ਪਿਆ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼ਿਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ 3-3 ਸੀਟਾਂ ਆਈਆਂ ਹਨ, ਜਦਕਿ 2 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਵਿਰਸਾ ਵਿਹਾਰ ਵਿਖੇ ਬਣਾਏ ਗਏ ਮੁੱਖ ਸਟ੍ਰਾਂਗ ਰੂਮ ਵਿੱਚ ਵੋਟਾਂ ਦੀ ਗਿਣਤੀ ਦਾ ਕਾਰਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਇਆ ਸੀ। ਵੋਟਾਂ ਦੀ ਗਿਣਤੀ ਦਾ ਇਹ ਸਾਰਾ ਅਮਲ ਕੁੱਲ ਚਾਰ ਰਾਊਂਡਾਂ ਵਿੱਚ ਮੁਕੰਮਲ ਕੀਤਾ ਗਿਆ। ਇਸ ਦੌਰਾਨ ਹਰੇਕ ਗੇੜ ਵਿੱਚ 14 ਵਾਰਡਾਂ ਦੇ ਬੈਲਟ ਬਾਕਸ ਖੋਲ੍ਹੇ ਗਏ ਅਤੇ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਤੇ ਉਨ੍ਹਾਂ ਦੇ ਅਧਿਕਾਰਤ ਏਜੰਟਾਂ ਦੀ ਮੌਜੂਦਗੀ ਵਿੱਚ ਬੈਲਟ ਪੇਪਰਾਂ ਦੀ ਪਾਰਦਰਸ਼ੀ ਢੰਗ ਨਾਲ ਗਿਣਤੀ ਕੀਤੀ ਗਈ।

ਚਾਰ ਪੜਾਵਾਂ ਵਿੱਚ ਮੁਕੰਮਲ ਹੋਈ ਵੋਟਾਂ ਦੀ ਗਿਣਤੀ

ਚਾਰ ਪੜਾਵਾਂ ਤੱਕ ਚੱਲੀ ਇਸ ਰੋਮਾਂਚਕ ਮਤਗਣਨਾ ਤੋਂ ਬਾਅਦ ਕਾਂਗਰਸ ਨੇ ਸਭ ਤੋਂ ਵੱਧ 31 ਵਾਰਡ ਜਿੱਤ ਕੇ ਨਗਰ ਨਿਗਮ ਵਿੱਚ ਆਪਣਾ ਸਿਆਸੀ ਦਬਦਬਾ ਪੂਰੀ ਤਰ੍ਹਾਂ ਕਾਇਮ ਰੱਖਿਆ। ਆਮ ਆਦਮੀ ਪਾਰਟੀ 11 ਵਾਰਡਾਂ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀ, ਜੋ ਕਿ ਉਮੀਦਾਂ ਮੁਤਾਬਕ ਕਾਫੀ ਘੱਟ ਹੈ। ਭਾਜਪਾ ਅਤੇ ਸ਼ਿਰੋਮਣੀ ਅਕਾਲੀ ਦਲ ਨੂੰ ਸਖ਼ਤ ਮੁਕਾਬਲੇ ਦੇ ਬਾਵਜੂਦ ਕੇਵਲ 3-3 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਇਸ ਸਭ ਦੇ ਵਿਚਕਾਰ, 2 ਆਜ਼ਾਦ ਉਮੀਦਵਾਰਾਂ ਨੇ ਵੀ ਸਥਾਨਕ ਪੱਧਰ ‘ਤੇ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਚੰਗੀਆਂ ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ।

ਸੁਲਤਾਨਪੁਰ ਲੋਧੀ ਵਿੱਚ ਰਾਣਾ ਗੁਟ ਦਾ ਰਿਹਾ ਪੂਰਾ ਜਲਵਾ

ਜ਼ਿਲ੍ਹੇ ਦੇ ਦੂਜੇ ਪਾਸੇ, ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਕੁੱਲ 13 ਵਾਰਡਾਂ ਦੀ ਮਤਗਣਨਾ ਦਾ ਕੰਮ ਬੇਹੱਦ ਸਖ਼ਤ ਸੁਰੱਖਿਆ ਘੇਰੇ ਵਿੱਚ ਸੁਲਤਾਨਪੁਰ ਲੋਧੀ ਦੇ ਬੀ.ਡੀ.ਪੀ.ਓ (BDPO) ਦਫ਼ਤਰ ਵਿਖੇ ਕਰਵਾਇਆ ਗਿਆ। ਇੱਥੋਂ ਦੇ ਸਥਾਨਕ ਸਿਆਸੀ ਸਮੀਕਰਨ ਬੇਹੱਦ ਦਿਲਚਸਪ ਰਹੇ, ਜਿੱਥੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਨ ਪ੍ਰਾਪਤ 7 ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਹਲਕੇ ਵਿੱਚ ਆਪਣਾ ਸਿਆਸੀ ਸਿੱਕਾ ਜਮਾਇਆ। ਇੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ 5 ਉਮੀਦਵਾਰ ਹੀ ਜਿੱਤ ਦਾ ਸਵਾਦ ਚੱਖਣ ਵਿੱਚ ਸਫਲ ਹੋ ਸਕੇ, ਜਦਕਿ ਰਵਾਇਤੀ ਪਾਰਟੀ ਸ਼ਿਰੋਮਣੀ ਅਕਾਲੀ ਦਲ ਨੂੰ ਕੇਵਲ 1 ਸੀਟ ‘ਤੇ ਹੀ ਸਬਰ ਕਰਨਾ ਪਿਆ।

Follow Us