AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਪੂਰਥਲਾ ‘ਚ ਧਾਰਮਿਕ ਥਾਂ ਨੂੰ ਲੈ ਕੇ ਦੋ ਧਿਰਾਂ ਭਿੜੀਆਂ, ਪੁਲਿਸ ਨਾਲ ਵੀ ਹੋਈ ਧੱਕਾਮੁੱਕੀ; ਪੋਸਟਰ ਲਗਾਉਣ ਨਾਲ ਭੱਖਿਆ ਮਾਹੌਲ

ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਖੋਜੇਵਾਲ ਵਿੱਚ ਇੱਕ ਧਾਰਮਿਕ ਸਥਾਨ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਉਸ ਵੇਲੇ ਬੇਹੰਦ ਤਣਾਅਪੂਰਨ ਹੋ ਗਿਆ, ਜਦੋਂ ਦੋ ਗੁੱਟਾਂ ਦੇ ਲੋਕ ਆਮੋ-ਸਾਹਮਣੇ ਆ ਗਏ ਅਤੇ ਉਨ੍ਹਾਂ ਵਿਚਕਾਰ ਤਿੱਖੀ ਬਹਿਸ ਸ਼ੁਰੂ ਹੋ ਗਈ। ਹਾਲਾਤ ਵਿਗੜਦੇ ਦੇਖ ਮੌਕੇ 'ਤੇ ਮੌਜੂਦ ਪੁਲਿਸ ਨੇ ਦੋਵਾਂ ਪੱਖਾਂ ਦੇ ਲੋਕਾਂ ਨੂੰ ਇੱਕ-ਦੂਜੇ ਤੋਂ ਵੱਖ ਕੀਤਾ।

ਕਪੂਰਥਲਾ 'ਚ ਧਾਰਮਿਕ ਥਾਂ ਨੂੰ ਲੈ ਕੇ ਦੋ ਧਿਰਾਂ ਭਿੜੀਆਂ, ਪੁਲਿਸ ਨਾਲ ਵੀ ਹੋਈ ਧੱਕਾਮੁੱਕੀ; ਪੋਸਟਰ ਲਗਾਉਣ ਨਾਲ ਭੱਖਿਆ ਮਾਹੌਲ
tv9-punjabi
| Published: 22 May 2026 18:13 PM IST
Share

ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਖੋਜੇਵਾਲ ਵਿੱਚ ਇੱਕ ਧਾਰਮਿਕ ਸਥਾਨ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਉਸ ਵੇਲੇ ਬੇਹੰਦ ਤਣਾਅਪੂਰਨ ਹੋ ਗਿਆ, ਜਦੋਂ ਦੋ ਗੁੱਟਾਂ ਦੇ ਲੋਕ ਆਮੋ-ਸਾਹਮਣੇ ਆ ਗਏ ਅਤੇ ਉਨ੍ਹਾਂ ਵਿਚਕਾਰ ਤਿੱਖੀ ਬਹਿਸ ਸ਼ੁਰੂ ਹੋ ਗਈ। ਹਾਲਾਤ ਵਿਗੜਦੇ ਦੇਖ ਮੌਕੇ ‘ਤੇ ਮੌਜੂਦ ਪੁਲਿਸ ਨੇ ਦੋਵਾਂ ਪੱਖਾਂ ਦੇ ਲੋਕਾਂ ਨੂੰ ਇੱਕ-ਦੂਜੇ ਤੋਂ ਵੱਖ ਕੀਤਾ। ਇਸ ਹੰਗਾਮੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਿਊਟੀ ‘ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਵੀ ਕੀਤੀ ਗਈ।

ਪਿੰਡ ਖੋਜੇਵਾਲ ਵਿੱਚ ਸਥਿਤੀ ਨਾਜ਼ੁਕ ਹੋਣ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਮਾਹੌਲ ਨੂੰ ਸ਼ਾਂਤ ਕਰਨ ਲਈ ਕਪੂਰਥਲਾ ਦੀ ਐਸਡੀਐਮ ਡਾ. ਇਰਵਿਨ ਕੌਰ, ਡੀਐਸਪੀ ਸਬ-ਡਿਵੀਜ਼ਨ ਡਾ. ਸੀਤਲ ਸਿੰਘ, ਥਾਣਾ ਸਦਰ ਦੇ ਐਸਐਚਓ, ਸਾਇੰਸ ਸਿਟੀ ਚੌਕੀ ਇੰਚਾਰਜ ਸੰਦੀਪ ਸਿੰਘ ਅਤੇ ਭਾਰੀ ਗਿਣਤੀ ਵਿੱਚ ਦੰਗਾ ਰੋਕੂ ਪੁਲਿਸ ਬਲ ਮੌਕੇ ‘ਤੇ ਪਹੁੰਚੇ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਹਾਲਾਤ ‘ਤੇ ਕਾਬੂ ਪਾਇਆ।

40 ਸਾਲ ਪੁਰਾਣੀ ਕਮੇਟੀ ਬਨਾਮ ਨਵੀਂ ਕਮੇਟੀ ਦਾ ਵਿਵਾਦ

ਮਿਲੀ ਜਾਣਕਾਰੀ ਅਨੁਸਾਰ, ਪਿੰਡ ਖੋਜੇਵਾਲ ਸਥਿਤ ‘ਬਾਬਾ ਸ਼੍ਰੀ ਸਾਹਬੂ ਜੀ’ ਦੇ ਧਾਰਮਿਕ ਅਸਥਾਨ ਦਾ ਪ੍ਰਬੰਧ ਪਿਛਲੇ ਕਰੀਬ 40 ਸਾਲਾਂ ਤੋਂ ਇੱਕ ਸਥਾਨਕ ਕਮੇਟੀ ਵੱਲੋਂ ਸੰਭਾਲਿਆ ਜਾ ਰਿਹਾ ਸੀ। ਪਰ ਹਾਲ ਹੀ ਵਿੱਚ ਪਿੰਡ ਦੇ ਕੁਝ ਹੋਰ ਲੋਕਾਂ ਨੇ ਇੱਕ ਦੂਜੀ ਕਮੇਟੀ ਦਾ ਗਠਨ ਕਰਕੇ ਇਸ ਧਾਰਮਿਕ ਸਥਾਨ ਦੀ ਅਗਵਾਈ ਅਤੇ ਪ੍ਰਬੰਧ ‘ਤੇ ਆਪਣਾ ਦਾਅਵਾ ਜਤਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਪਿੰਡ ਵਿੱਚ ਅੰਦਰੂਨੀ ਤਣਾਅ ਚੱਲ ਰਿਹਾ ਸੀ।

ਧਾਰਮਿਕ ਸਥਾਨ ਦਾ ਇਤਿਹਾਸ ਅਤੇ ਤਣਾਅ ਦੇ ਕਾਰਨ

ਅਧਿਕਾਰੀਆਂ ਮੁਤਾਬਕ, ਬਾਬਾ ਸਾਹਬੂ ਜੀ ਨੂੰ ਇਲਾਕੇ ਵਿੱਚ ਲੰਮੇ ਸਮੇਂ ਤੋਂ ਸੂਫੀ ਸੰਤ ਵਜੋਂ ਪੂਜਿਆ ਜਾਂਦਾ ਰਿਹਾ ਹੈ। ਕਰੀਬ ਦੋ ਸਾਲ ਪਹਿਲਾਂ ਪਿੰਡ ਵਿੱਚ ਰਵਿਦਾਸੀਆ ਭਾਈਚਾਰੇ ਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ, ਕੁਝ ਪਿੰਡ ਵਾਸੀਆਂ ਨੇ ਇਸ ਧਾਰਮਿਕ ਸਥਾਨ ‘ਤੇ ਗੁਰੂ ਰਵਿਦਾਸ ਜੀ ਦੀ ਤਸਵੀਰ ਸਥਾਪਿਤ ਕਰ ਦਿੱਤੀ ਸੀ। ਵਿਵਾਦ ਉਸ ਵੇਲੇ ਹੋਰ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਕੁਝ ਦਿਨ ਪਹਿਲਾਂ ਗੁਰੂ ਰਵਿਦਾਸ ਜੀ ਦੀ ਤਸਵੀਰ ਦੇ ਕੋਲ ਕਥਿਤ ਤੌਰ ‘ਤੇ ਕੋਈ ਇਤਰਾਜ਼ਯੋਗ ਵਸਤੂ ਰੱਖ ਦਿੱਤੀ ਗਈ ਸੀ।

ਇਸੇ ਦੌਰਾਨ, ਇੱਕ ਧਿਰ ਵੱਲੋਂ ਸੰਤ ਜੀ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸਾਲਾਨਾ ਮੇਲੇ ਦੇ ਸਬੰਧ ਵਿੱਚ ਪਿੰਡ ਵਿੱਚ ਪੋਸਟਰ ਅਤੇ ਸੱਦਾ ਪੱਤਰ ਲਗਾ ਦਿੱਤੇ ਗਏ, ਜਿਸ ਨਾਲ ਮਾਹੌਲ ਹੋਰ ਗਰਮਾ ਗਿਆ। ਬੀਤੇ ਦਿਨ ਦੁਪਹਿਰ ਤੋਂ ਬਾਅਦ ਮਾਮਲਾ ਉਦੋਂ ਪੂਰੀ ਤਰ੍ਹਾਂ ਭੜਕ ਗਿਆ, ਜਦੋਂ ਇੱਕ ਪੱਖ ਨੇ ਪਿੰਡ ਦੇ ਬਾਹਰੋਂ ਕੁਝ ਅਣਪਛਾਤੇ ਲੋਕਾਂ ਨੂੰ ਬੁਲਾ ਲਿਆ। ਦੇਖਦੇ ਹੀ ਦੇਖਦੇ 40 ਤੋਂ 50 ਲੋਕਾਂ ਦੇ ਇਕੱਠ ਵਿੱਚ ਹੰਗਾਮਾ ਅਤੇ ਤਿੱਖੀ ਬਹਿਸ ਸ਼ੁਰੂ ਹੋ ਗਈ, ਜਿਸ ਨੂੰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰੋਕਿਆ।

ਪ੍ਰਸ਼ਾਸਨ ਵੱਲੋਂ 12 ਮੈਂਬਰੀ ਨਵੀਂ ਕਮੇਟੀ ਬਣਾਉਣ ਦੇ ਨਿਰਦੇਸ਼

ਡੀਐਸਪੀ ਡਾ. ਸੀਤਲ ਸਿੰਘ ਨੇ ਦੱਸਿਆ ਕਿ ਇਹ ਪਿੰਡ ਦਾ ਪੁਰਾਣਾ ਵਿਵਾਦ ਹੈ ਅਤੇ ਪੁਲਿਸ ਨੇ ਮੰਗਲਵਾਰ ਨੂੰ ਵੀ ਪਿੰਡ ਦਾ ਦੌਰਾ ਕੀਤਾ ਸੀ। ਮੌਜੂਦਾ ਵਿਵਾਦ ਸਾਲਾਨਾ ਮੇਲੇ ਦੇ ਆਯੋਜਨ ਨੂੰ ਲੈ ਕੇ ਹੋਇਆ ਹੈ। ਧੱਕਾਮੁੱਕੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਹੱਥ ‘ਤੇ ਕਿਸੇ ਵਿਅਕਤੀ ਦੇ ਕੜੇ ਨਾਲ ਹਲਕੀ ਖ਼ਰੋਚ ਵੀ ਆਈ ਹੈ, ਪਰ ਪੁਲਿਸ ਨੇ ਸਥਿਤੀ ਨੂੰ ਵਿਗੜਨ ਨਹੀਂ ਦਿੱਤਾ। ਹਾਲਾਤ ਨੂੰ ਪੂਰੀ ਤਰ੍ਹਾਂ ਆਮ ਵਰਗੇ ਬਣਾਉਣ ਲਈ ਐਸਡੀਐਮ ਡਾ. ਇਰਵਿਨ ਕੌਰ ਨੇ ਇੱਕ ਨਵੀਂ 12 ਮੈਂਬਰੀ ਸਾਂਝੀ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਾਇੰਸ ਸਿਟੀ ਚੌਕੀ ਦੇ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਨਵੀਂ ਕਮੇਟੀ ਵਿੱਚ ਦੋਵਾਂ ਪੁਰਾਣੀਆਂ ਕਮੇਟੀਆਂ ਵਿੱਚੋਂ 3-3 ਮੈਂਬਰ ਸ਼ਾਮਲ ਕੀਤੇ ਜਾਣਗੇ, ਜਦਕਿ 3 ਮੈਂਬਰ ਸੁਤੰਤਰ ਰੱਖੇ ਜਾਣਗੇ, ਜੋ ਧਾਰਮਿਕ ਸਥਾਨ ਦਾ ਪ੍ਰਬੰਧ ਚਲਾਉਣਗੇ। ਇਸ ਕਮੇਟੀ ਦੇ ਗਠਨ ਲਈ ਪਿੰਡ ਵਾਸੀਆਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਪੁਲਿਸ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਪਿੰਡ ਦਾ ਮਾਹੌਲ ਜਾਂ ਅਮਨ-ਕਾਨੂੰਨ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Follow Us
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ...
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ...
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...