ਮੈਨੂੰ ਆਪਣੇ ਬਿਆਨ ਲਈ ਅਫ਼ਸੋਸ ਹੈ, ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਤੇ ਕੰਗਣਾ ਦੀ ਸਫ਼ਾਈ

Updated On: 

27 Oct 2025 15:35 PM IST

ਮੰਡੀ ਤੋਂ ਭਾਜਪਾ ਦੀ ਵਿਧਾਇਕ ਅਤੇ ਅਦਾਕਾਰਾ ਕੰਗਣਾ ਰਾਣੌਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਈ। ਪੇਸ਼ੀ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਗਣਾ ਰਾਣੌਤ ਨੇ ਕਿਹਾ ਕਿ ਉਹ ਬਿਆਨ ਗਲਤਫਹਿਮੀ ਵਿੱਚ ਦਿੱਤਾ ਗਿਆ ਸੀ, ਜਿਸ ਦੇ ਲਈ ਉਹਨਾਂ ਨੂੰ ਅਫ਼ਸੋਸ ਹੈ।

ਮੈਨੂੰ ਆਪਣੇ ਬਿਆਨ ਲਈ ਅਫ਼ਸੋਸ ਹੈ, ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਤੇ ਕੰਗਣਾ ਦੀ ਸਫ਼ਾਈ
Follow Us On

ਮੰਡੀ ਤੋਂ ਭਾਜਪਾ ਦੀ ਵਿਧਾਇਕ ਅਤੇ ਅਦਾਕਾਰਾ ਕੰਗਣਾ ਰਾਣੌਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਈ। ਪੇਸ਼ੀ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਗਣਾ ਰਾਣੌਤ ਨੇ ਕਿਹਾ ਕਿ ਉਹ ਬਿਆਨ ਗਲਤਫਹਿਮੀ ਵਿੱਚ ਦਿੱਤਾ ਗਿਆ ਸੀ, ਜਿਸ ਦੇ ਲਈ ਉਹਨਾਂ ਨੂੰ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਕੰਗਣਾ ਨੇ ਸ਼ਾਹੀਨ ਬਾਗ ਦੇ ਅੰਦੋਲਨ ਤੁਲਨਾ ਕੀਤੀ ਸੀ ਅਤੇ ਬੇਬੇ ਮਹਿੰਦਰ ਕੌਰ ਨੂੰ ਬਿਲਕਿਸ਼ ਬਾਨੋ ਨਾਲ ਮਿਲਾਕੇ ਟਿੱਪਣੀ ਕੀਤੀ ਸੀ।

ਕੰਗਣਾ ਨੇ ਕਿਹਾ, “ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਜਿਸ ਤਰ੍ਹਾਂ ਸਭ ਕੁੱਝ ਦਿਖਾਇਆ ਗਿਆ ਹੈ। ਮੇਰੀ ਮਾਂ ਭਾਵੇਂ ਹਿਮਾਚਲ ਤੋਂ ਹੋਵੇ ਜਾਂ ਪੰਜਾਬ ਦੀ, ਉਹ ਮੇਰੇ ਲਈ ਸਤਿਕਾਰਯੋਗ ਹੈ। ਹਰ ਕੋਈ ਮੈਨੂੰ ਪਿਆਰ ਕਰਦਾ ਹੈ।”

ਮੇਰਾ ਕੋਈ ਲੈਣਾ ਦੇਣਾ ਨਹੀਂ- ਕੰਗਣਾ

ਕੰਗਣਾ ਨੇ ਅੱਗੇ ਕਿਹਾ ਕਿ ਇਸ ਮਾਮਲੇ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਹ ਇੱਕ ਮੀਮ ਸੀ ਜਿਸਨੂੰ ਰੀਟਵੀਟ ਕੀਤਾ ਗਿਆ ਸੀ। ਮੈਂ ਇਸ ਬਾਰੇ ਉਸਦੇ (ਮਹਿੰਦਰ ਕੌਰ) ਪਤੀ ਨਾਲ ਵੀ ਗੱਲ ਕੀਤੀ। ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਦੇਸ਼ ਵਿੱਚ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਮੈਂ ਇਸ ਬਾਰੇ ਇੱਕ ਆਮ ਟਵੀਟ ਕੀਤਾ। ਕਿਸੇ ਵੀ ਗਲਤਫਹਿਮੀ ਲਈ ਮੈਂ ਮੁਆਫ਼ੀ ਮੰਗਦੀ ਹਾਂ।”

ਮੈਂ ਸਿਰਫ ਰੀ-ਟਵੀਟ ਕੀਤਾ- ਕੰਗਣਾ

ਕੰਗਣਾ ਜਿਸ ਕੇਸ ਵਿੱਚ ਪੇਸ਼ ਹੋਈ ਸੀ, ਉਹ 2021 ਦਾ ਸੀ, ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ। ਉਸ ਸਮੇਂ ਦੌਰਾਨ, ਕੰਗਣਾ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ, ਜਿਸ ਵਿੱਚ ਕੰਗਣਾ ਨੇ ਕਿਹਾ ਸੀ ਕਿ ਇਹ 100-100 ਰੁਪਏ ਲੈਕੇ ਧਰਨੇ ਦੇਣ ਆਉਂਦੀਆਂ ਹਨ।

ਮਹਿੰਦਰ ਕੌਰ ਨੇ ਇਸ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਕੰਗਣਾ ਨੇ ਕਿਹਾ ਕਿ ਉਸਨੇ ਸਿਰਫ਼ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ। ਦੂਜੇ ਪਾਸੇ, ਸੋਮਵਾਰ ਨੂੰ, ਮਹਿਲਾ ਕਿਸਾਨ ਮਹਿੰਦਰ ਕੌਰ ਖੁਦ ਸੁਣਵਾਈ ਲਈ ਅਦਾਲਤ ਨਹੀਂ ਪਹੁੰਚੀ, ਸਗੋਂ ਉਸਦਾ ਪਤੀ ਉੱਥੇ ਪਹੁੰਚਿਆ, ਜਿਸ ਨਾਲ ਕੰਗਣਾ ਰਣੌਤ ਨੇ ਗੱਲ ਕੀਤੀ ਸੀ।