AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਰਿਸ਼ਤੇ ਕਰਵਾਓ, ਭਾਣੀ ਨਾ ਮਾਰੋ ਤੇ ਘੱਟੋ-ਘੱਟ ਤਿੰਨ ਬੱਚੇ ਕਰੋ… ਜਥੇਦਾਰ ਗੜਗੱਜ ਦੀ ਨਸੀਹਤ

Jathedar Luldeep Gingh Gargajj Appeal to Sikh Kaum: ਜਥੇਦਾਰ ਗੜਗੱਜ ਨੇ ਕਿਹਾ ਕਿ ਇੱਕ ਪਰਿਵਾਰ 'ਚ ਘੱਟੋ-ਘੱਟ ਤਿੰਨ ਬੱਚੇ ਚਾਹੀਦੇ ਹਨ, ਬਾਕੀ ਵੱਧ ਰੱਬ ਦੀ ਮਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਆਪਣਾ ਆਰਥਿਕ ਪੱਖ ਦੇਖ ਸਕਦਾ ਹੈ, ਪਰ ਇਹ ਸੋਚ ਤੇ ਸ਼ਰਮ ਛੱਡੀਏ ਕਿ ਬੱਚੇ ਨਹੀਂ ਕਰਨੇ ਹਨ। ਨਾਲ ਹੀ ਉਨ੍ਹਾਂ ਨੇ 30 ਸਾਲ ਦੇ ਹੋ ਚੁੱਕੇ ਨੌਜਵਾਨਾਂ ਨੂੰ ਛੇਤੀ ਤੋਂ ਛੇਤੀ ਵਿਆਹ ਕਰਨ ਦੀ ਵੀ ਅਪੀਲ ਕੀਤੀ ਹੈ।

ਰਿਸ਼ਤੇ ਕਰਵਾਓ, ਭਾਣੀ ਨਾ ਮਾਰੋ ਤੇ ਘੱਟੋ-ਘੱਟ ਤਿੰਨ ਬੱਚੇ ਕਰੋ... ਜਥੇਦਾਰ ਗੜਗੱਜ ਦੀ ਨਸੀਹਤ
ਰਿਸ਼ਤੇ ਕਰਵਾਓ, ਭਾਣੀ ਨਾ ਮਾਰੋ ਤੇ ਘੱਟੋ-ਘੱਟ ਤਿੰਨ ਬੱਚੇ ਕਰੋ… ਜਥੇਦਾਰ ਗੜਗੱਜ ਦੀ ਨਸੀਹਤ
lalit-sharma
| Updated On: 17 Aug 2026 15:52 PM IST
Share

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇੱਕ ਵਾਰ ਫਿਰ ਸਿੱਖਾਂ ਦੀ ਘਟਦੀ ਆਬਾਦੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ‘ਚ ਇੱਕ ਮਾਨਸਿਕ ਗੁਲਾਮੀ ਆ ਗਈ ਹੈ ਕਿ ਜੇਕਰ ਪਹਿਲਾਂ ਪੁੱਤਰ ਹੋ ਜਾਵੇ ਤਾਂ ਬਹੁਤੇ ਅਗਲਾ ਜਵਾਕ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਭਰਾ ਦੀ ਭੈਣ ਵੀ ਚਾਹੀਦੀ ਹੈ ਤੇ ਭੈਣ ਦਾ ਭਰਾ ਚਾਹੀਦਾ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ ਚਾਹੀਦੇ ਹਨ, ਬਾਕੀ ਵੱਧ ਰੱਬ ਦੀ ਮਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਆਪਣਾ ਆਰਥਿਕ ਪੱਖ ਦੇਖ ਸਕਦਾ ਹੈ, ਪਰ ਇਹ ਸੋਚ ਤੇ ਸ਼ਰਮ ਛੱਡੀਏ ਕਿ ਬੱਚੇ ਨਹੀਂ ਕਰਨੇ ਹਨ। ਉਨ੍ਹਾਂ ਨੇ ਕਿਹਾ ਮੈਂ ਦੇਖਦਾ ਹਾਂ ਕਿ ਗਲੀਆਂ ‘ਚ ਰੌਣਕਾਂ ਘੱਟ ਗਈਆਂ ਹਨ ਤੇ ਮੈਦਾਨਾਂ ‘ਚ ਵੀ ਬੱਚੇ ਦੇਖਣ ਨੂੰ ਨਹੀਂ ਮਿਲਦੇ।

ਰਿਸ਼ਤੇ ਕਰਵਾਓ ਤੇ ਭਾਣੀ ਨਾ ਮਾਰੋ – ਜਥੇਦਾਰ

ਜਥੇਦਾਰ ਨੇ ਨੌਜਵਾਨਾਂ ‘ਚ ਵਿਆਹ ਦੇਰ ਨਾਲ ਕਰਵਾਉਣ ਦੇ ਰੁਝਾਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਡੇ ਛੜੇ ਵੀ ਬਹੁਤ ਹਨ ਤੇ ਮੈਂ ਹਰ ਥਾਂ ਕਹਿੰਦਾ ਹਾਂ ਕਿ ਜਿਹੜੇ 30+ ਹੋ ਗਏ ਹਨ, ਇਨ੍ਹਾਂ ਦੇ ਵਿਆਹ ਕਰੋ। ਰਿਸ਼ਤੇ ਕਰਵਾਓ ਤੇ ਭਾਣੀ ਨਾ ਮਾਰੋ। ਉਨ੍ਹਾਂ ਕਿਹਾ ਕਿ ਬਾਕੀਆਂ ਨਾਲੋਂ ਮਾਲਵੇ ਵਾਲੇ ਭਾਣੀ ਘੱਟ ਮਾਰਦੇ ਹਨ। ਉਨ੍ਹਾਂ ਨੇ ਲੜਕੀਆਂ ਦੀ ਆਬਾਦੀ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਅਖ਼ਬਾਰ ‘ਚ ਡਾਟਾ ਪੜ੍ਹਿਆ ਕਿ ਧੀਆਂ ਦੀ ਗਿਣਤੀ ਘਟ ਗਈ ਹੈ।

ਘੱਟੋ-ਘੱਟ ਤਿੰਨ ਬੱਚੇ ਹੋਣੇ ਚਾਹੀਦੇ ਹਨ – ਜਥੇਦਾਰ

ਜਥੇਦਾਰ ਨੇ ਕਿਹਾ ਕਿ ਇਹ ਪੰਥਕ ਮਸਲਾ ਹੀ ਹੈ । ਹਾਲ ‘ਚ 15 ਅਗਸਤ ਲੰਘੀ ਹੈ, ਅਣਵੰਡੇ ਪੰਜਾਬ ‘ਚ 50 ਪ੍ਰਤੀਸ਼ਤ ਤੋਂ ਵੱਧ ਜ਼ਮੀਨਾਂ ਦੇ ਮਾਲਕ ਅਸੀਂ ਸੀ, ਪਰ ਜਦੋਂ ਸਿਰਾਂ ਦੀ ਗਿਣਤੀ ਹੋਈ ਤਾਂ ਇਕੱਲਾ ਮੋਗਾ ਤੇ ਤਰਨਤਾਰਨ ਛੱਡੇ ਕੇ ਸਾਡੀ ਗਿਣਤੀ ਘੱਟ ਸੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਸੀਂ ਘੱਟ ਨਹੀਂ ਸਕਦੇ, ਅਸੀਂ ਤਕੜੇ ਹੋਣਾ ਹੈ ਤੇ ਮਿਲ ਕੇ ਰਹਿਣਾ ਹੈ ਤੇ ਜਵਾਕ ਵੀ ਘੱਟੋ-ਘੱਟ ਤਿੰਨ ਹੋਣੇ ਚਾਹੀਦੇ ਹਨ ਤੇ ਇਸ ‘ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਹੈ।

ਜਥੇਦਾਰ ਨੇ ਕਿਹਾ ਕਿ ਰੱਲ-ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਬੱਚਿਆਂ ਨੂੰ ਧਰਮ, ਗੁਰੂ ਤੇ ਬਾਣੀ ਨਾਲ ਜੋੜਣ ਲਈ ਕਿਹਾ। ਉਨ੍ਹਾਂ ਨੇ ਸਾਰਿਆਂ ਨੂੰ ਚੜ੍ਹਦੀ ਕਲਾ ‘ਚ ਰਹਿਣ ਦਾ ਸੰਦੇਸ਼ ਦਿੱਤਾ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...