ਯੂਟਿਊਬਰਾਂ ਨੂੰ ISI ਨਾਲ ਜੋੜਦਾ ਸੀ ਨਾਸਿਰ ਢਿੱਲੋਂ, ਪਾਕਿਸਤਾਨ ਦੇ ਜਾਸੂਸੀ ਰੈਕੇਟ ਦਾ ਹੈ ਮਾਸਟਰਮਾਈਂਡ

tv9-punjabi
Updated On: 

07 Jun 2025 00:00 AM

ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਸਬੀਰ ਸਿੰਘ ਤੋਂ ਪੁੱਛਗਿੱਛ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਹੈ। ਪਾਕਿਸਤਾਨੀ ਪੁਲਿਸ ਦੇ ਸਾਬਕਾ ਸਬ-ਇੰਸਪੈਕਟਰ ਨਾਸਿਰ ਢਿੱਲੋਂ ਜਾਸੂਸੀ ਰੈਕੇਟ ਦਾ ਮਾਸਟਰਮਾਈਂਡ ਨਿਕਲਿਆ ਹੈ। ਉਹ ਭਾਰਤੀ ਯੂਟਿਊਬਰਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਜੋੜਦਾ ਸੀ। ਢਿੱਲੋਂ ਨੇ ਲਾਹੌਰ ਵਿੱਚ ਜਸਬੀਰ ਤੇ ਜੋਤੀ ਮਲਹੋਤਰਾ ਨੂੰ ਵੀ ਮਿਲਿਆ ਸੀ।

ਯੂਟਿਊਬਰਾਂ ਨੂੰ ISI ਨਾਲ ਜੋੜਦਾ ਸੀ ਨਾਸਿਰ ਢਿੱਲੋਂ, ਪਾਕਿਸਤਾਨ ਦੇ ਜਾਸੂਸੀ ਰੈਕੇਟ ਦਾ ਹੈ ਮਾਸਟਰਮਾਈਂਡ

ਨਾਸਿਰ ਢਿੱਲੋਂ ਦੀ ਪੁਰਾਣੀ ਵੀਡੀਓ ਆਈ ਸਾਹਮਣੇ, ਆਪ੍ਰੇਸ਼ਨ ਸਿੰਦੂਰ ਦੌਰਾਨ ਲੈ ਰਿਹਾ ਸੀ ਭਾਰਤੀ ਦੋਸਤਾਂ ਤੋਂ ਜਾਣਕਾਰੀ

Follow Us On

Pakistan Spy Case: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜਾਸੂਸੀ ਦੇ ਇਲਜ਼ਾਮ ਵਿੱਚ ਪੰਜਾਬ ਤੋਂ ਗ੍ਰਿਫ਼ਤਾਰ ਕੀਤੇ ਗਏ ਜਸਬੀਰ ਸਿੰਘ ਨੇ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਜਸਬੀਰ ਸਿੰਘ ਨੇ ਦੱਸਿਆ ਹੈ ਕਿ ਪਾਕਿਸਤਾਨ ਵਿੱਚ ਪੁਲਿਸ ਵਿਭਾਗ ਦਾ ਇੱਕ ਸਾਬਕਾ ਸਬ-ਇੰਸਪੈਕਟਰ ਜਾਸੂਸੀ ਰੈਕੇਟ ਦਾ ਇੱਕ ਹੋਰ ਮਾਸਟਰਮਾਈਂਡ ਹੈ। ਪਾਕਿਸਤਾਨ ਪੁਲਿਸ ਦੇ ਸਾਬਕਾ ਸਬ-ਇੰਸਪੈਕਟਰ ਦਾ ਨਾਮ ਨਾਸਿਰ ਢਿੱਲੋਂ ਹੈ। ਇਹ ਨਾਸਿਰ ਢਿੱਲੋਂ ਹੀ ਸੀ ਜਿਸਨੇ ਜਸਬੀਰ ਨੂੰ ਲਾਹੌਰ ਵਿੱਚ ਪਾਕਿਸਤਾਨੀ ਆਈਐਸਆਈ ਅਧਿਕਾਰੀਆਂ ਨਾਲ ਮਿਲਾਇਆ ਸੀ।

ਨਾਸਿਰ ਢਿੱਲੋਂ ਹੁਣ ਪੇਸ਼ੇ ਤੋਂ ਇੱਕ ਪਾਕਿਸਤਾਨੀ ਯੂਟਿਊਬਰ ਹੈ। ਉਹ ਜੋਤੀ ਮਲਹੋਤਰਾ ਨੂੰ ਵੀ ਜਾਣਦਾ ਹੈ। ਜਸਬੀਰ ਤੇ ਜੋਤੀ ਮਲਹੋਤਰਾ 10 ਦਿਨ ਲਾਹੌਰ ਵਿੱਚ ਇਕੱਠੇ ਰਹੇ। ਨਾਸਿਰ ਢਿੱਲੋਂ ਪਾਕਿਸਤਾਨ ਆਉਣ ਵਾਲੇ ਭਾਰਤੀ ਯੂਟਿਊਬਰਾਂ ਨੂੰ ਦਾਨਿਸ਼ ਨਾਲ ਵੀ ਜੋੜਦਾ ਸੀ। ਫਿਰ ਦਾਨਿਸ਼ ਉਸ ਨੂੰ ਜਾਸੂਸੀ ਦਾ ਕੰਮ ਸੌਂਪਦਾ ਸੀ ਤੇ ਉਸਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਮਹਿਮਾਨ ਵਜੋਂ ਸੱਦਾ ਦਿੰਦਾ ਸੀ।

ਦਾਨਿਸ਼ ਨਾਲ ਮੁਲਾਕਾਤ ਦਾ ਪ੍ਰਬੰਧ ਕੀਤਾ

ਨਾਸਿਰ ਨੇ ਪਾਕਿਸਤਾਨ ਵਿੱਚ ਜਸਬੀਰ ਦੀ ਦਾਨਿਸ਼ ਨਾਲ ਮੁਲਾਕਾਤ ਦਾ ਪ੍ਰਬੰਧ ਵੀ ਕੀਤਾ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਪੁਲਿਸ ਦੇ ਕਈ ਸਾਬਕਾ ਕਰਮਚਾਰੀ ਇੱਕ ਜਾਸੂਸੀ ਰੈਕੇਟ ਦਾ ਹਿੱਸਾ ਹਨ ਜੋ ਭਾਰਤੀ ਯੂਟਿਊਬਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜਸਬੀਰ ਸਿੰਘ ਦੀ ਗੱਲ ਕਰੀਏ ਤਾਂ ਉਸਨੂੰ ਪੰਜਾਬ ਪੁਲਿਸ ਨੇ ਰੂਪਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ।

‘ਜਾਨ ਮਹਿਲ’ ਨਾਮ ਦਾ ਯੂਟਿਊਬ ਚਲਾਉਂਦਾ ਹੈ ਜਸਬੀਰ

ਜਸਬੀਰ ‘ਜਾਨ ਮਹਿਲ’ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦਾ ਸੀ। ਉਹ ਯੂਟਿਊਬਰ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਵੀ ਸੀ, ਜਿਸਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਬੀਰ ਪਾਕਿਸਤਾਨ ਖੁਫੀਆ ਏਜੰਸੀ ਦੇ ਖੁਫੀਆ ਅਧਿਕਾਰੀ ਸ਼ਾਕਿਰ ਦੇ ਸੰਪਰਕ ਵਿੱਚ ਸੀ। ਉਹ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ। ਉਸਦੇ ਮੋਬਾਈਲ ਤੋਂ ਕਈ ਪਾਕਿਸਤਾਨੀ ਨੰਬਰ ਮਿਲੇ ਹਨ।

ਜਸਬੀਰ ਨੇ ਪਾਕਿਸਤਾਨ ਦੂਤਾਵਾਸ ਦੇ ਇੱਕ ਕਰਮਚਾਰੀ ਦਾਨਿਸ਼ ਦੇ ਸੱਦੇ ‘ਤੇ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਿਖੇ ਆਯੋਜਿਤ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। ਪੰਜਾਬ ਦੇ ਡੀਜੀਪੀ ਨੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਨੇ ਪਿੰਡ ਮਹਾਲਣ ਰੂਪਨਗਰ ਦੇ ਵਸਨੀਕ ਜਸਬੀਰ ਸਿੰਘ ਨਾਲ ਜੁੜੇ ਇੱਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।