Jalandhar Bypoll Election Result: ਸੁਸ਼ੀਲ ਕੁਮਾਰ ਰਿੰਕੂ ਨੂੰ ਵਿਰਾਸਤ ‘ਚ ਮਿਲੀ ਹੈ ਸਿਆਸਤ, ਕੌਂਸਲਰ ਤੋਂ ਐੱਮਪੀ ਤੱਕ ਦਾ ਸਫ਼ਰ
ਜਲੰਧਰ ਜਿਮਨੀ ਚੋਣ ਤੋਂ ਪਹਿਲਾਂ ਹੀ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਦੱਸ ਦੇਈਏ ਕਿ ਰਿੰਕੂ 1990 ਵਿੱਚ NSUI ਦੇ ਮੈਂਬਰ ਰਹੇ ਹਨ। ਸੁਸ਼ੀਲ ਕੁਮਾਰ ਰਿੰਕੂ ਦਾ ਸਿਆਸੀ ਸਫਰ ਕਿਵੇਂ ਸ਼ੁਰੂ ਹੋਇਆ। ਦੇਖੋ TV 9 ਦੀ ਖਾਸ ਰਿਪੋਰਟ
Jalandhar Bypoll Election Result:ਜਲੰਧਰ ਵਿੱਚ ਆਪ ਦਾ ਜਾਦੂ ਚੱਲ ਗਿਆ। ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੇ ਇੱਥੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜਾਣਕਾਰੀ ਅਨੂਸਾਰ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਸਾਬਕਾ ਵਿਧਾਇਕ ਹਨ ਤੇ ਕੁੱਝ ਸਮਾਂ ਪਹਿਲਾਂ ਹੀ ਉਹ ਆਪ ਵਿੱਚ ਗਏ ਸਨ। ਤੇ ਜਲੰਧਰ ਜਿਮਨੀ ਚੋਣ ਵਿੱਚ ਉਨ੍ਹਾਂ ਨੇ ਆਪਣੀ ਕਾਬਯਾਬੀ ਦੇ ਝੰਡੇ ਗੱਡ ਦਿੱਤੇ।
ਤਾਹਨੂੰ ਦੱਸ ਦੇਈਏ ਕਿ ਕਾਂਗਰਸ ਪਾਰਟੀ (Congress Party) ਤੋਂ ਉਨ੍ਹਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਜਲੰਧਰ ਜਿਮਨੀ ਚੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਦੱਸ ਦੇਈਏ ਕਿ ਰਿੰਕੂ ਨੇ 1990 ਵਿੱਚ Nsui ਦੇ ਮੈਂਬਰ ਰਹੇ ਹਨ। ਆਓ ਉਨ੍ਹਾਂ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ
1975 ‘ਚ ਹੋਇਆ ਸੁਸ਼ੀਲ ਰਿੰਕੂ ਦਾ ਜਨਮ
ਆਪ ਆਗੂ ਸੁਸ਼ੀਲ ਕੁਮਾਰ ਰਿੰਕੂ ਦਾ ਜਨਮ 1975 ਨੂੰ ਜਲੰਧਰ (Jalandhar) ਵਿੱਚ ਹੋਇਆ। ਉਨ੍ਹਾਂ ਨੇ 12ਵੀਂ ਕਲਾਸ ਤੱਕ ਪੜਾਈ ਕੀਤੀ ਹੋਈ ਹੈ। ਜਾਇਦਾਦ ਦੀ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਰਿੰਕੂ ਦੇ ਕੋਲ ਜਾਇਦਾਦ 1.6 ਕਰੋੜ ਰੁਪਏ, 96 ਲੱਖ ਚੱਲ ਅਤੇ 66 ਲੱਖ ਅਚੱਲ ਸੰਪਤੀ ਹੈ। ਜਾਣਕਾਰੀ ਦੇ ਅਨੂਸਾਰ ਰਿੰਕੂ ਦਾ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੇ ਤਾਇਆ ਕਾਮਰੇਡ ਸੰਸਾਰਚ ਚੰਦ ਪਹਿਲਾਂ ਲੈਬਰ ਯੂਨੀਅਨ ਦੇ ਪ੍ਰਧਾਨ ਤੇ ਮੁੜ ਕਾਂਗਰਸ ਦੇ ਕੌਸਲਰ ਬਣੇ ਸਨ।
ਪਿਤਾ ਤਿੰਨ ਵਾਰੀ ਰਹੇ ਕਾਂਗਰਸ ਦੇ ਕੌਂਸਰਲ
ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਵੀ ਬਾਬੂ ਰਾਮਲਾਲ ਤਿੰਨ ਵਾਰੀ ਕਾਂਗਰਸ ਕੌਂਸਲਰ ਰਹੇ ਹਨ। ਜਦੋਂ 2006 ਵਿੱਚ ਸੁਸ਼ੀਲ ਕੁਮਾਰ ਰਿੰਕੂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤਾਂ ਉਹ ਕੌਂਸਲਰ ਬਣੇ, ਜਿਸ ਨਾਲ ਉਨ੍ਹਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ। ਪਤਨੀ ਦੀ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਪਹੁਤ ਪੜ੍ਹੀ ਲਿਖੀ ਹਨ। ਉਨ੍ਹਾਂ ਨੇ ਹਿੰਦੀ ਵਿੱਚ ਪੀਐੱਚਡੀ ਕੀਤੀ ਹੈ। ਤੇ ਕਰੀਬ 16 ਸਾਲ ਟੌਰੰਟੀ ਕਾਲਜ ਵਿੱਚ ਪ੍ਰੌਫੈਸਰ ਦੀ ਨੌਕਰੀ ਵੀ ਕੀਤੀ। ਸੁਸ਼ੀਲ ਕੁਮਾਰ ਰਿੰਕੂ ਦਾ ਇੱਕ ਬੇਟਾ ਵੀ ਹੈ।
ਸੁਸ਼ੀਲ 2012 ‘ਚ ਮੁੜ ਬਣੇ ਕਾਂਗਰਸੀ ਕੌਸਲਰ
ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਜਦੋਂ 2006 ਵਿੱਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤਾਂ ਉਹ ਕਾਂਗਰਸ ਵੱਲੋਂ ਬਣੇ। ਇਸ ਤੋਂ ਇਲਾਵਾ 2012 ਵਿੱਚ ਉਹ ਮੁੜ ਕਾਂਗਰਸ ਵੱਲੋਂ ਕੌਂਸਲਰ ਚੁਣੇ ਗਏ। ਇਸ ਤੋਂ ਇਲਾਵਾ 2017 ਵਿੱਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ ਜਲੰਧਰ ਵੈਸਟ ਤੋਂ ਟਿਕਟ ਦਿੱਤੀ ਤੇ ਜਿਸ ਵਿਚ ਸੁਸ਼ੀਲ ਕੁਮਾਰ ਰਿੰਕੂ ਚੋਣਾਂ ਜਿੱਤ ਕੇ ਵਿਧਾਇਕ ਬਣੇ। ਇਸ ਦੌਰਾਨ ਉਨ੍ਹਾਂ ਦੇ ਉਨ੍ਹਾਂ ਪਤਨੀ ਨੇ ਟੌਰੰਟੀ ਕਾਲਜ ਚੋਂ ਪ੍ਰੋਫੈਸਰ ਦੀ ਨੌਕਰੀ ਛੱਡਕੇ ਉਨ੍ਹਾਂ ਨੇ ਕੌਸਲਰ ਦੀ ਚੋਣ ਲੜੀ ਤੇ ਉਹ ਜਿੱਤ ਗਈ। ਇਸ ਤਰ੍ਹਾਂ 2017 ਵਿੱਚ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਕਾਂਗਰਸ ਵੱਲੋਂ ਕੌਂਸਲਰ ਬਣ ਗਏ।
ਇਹ ਵੀ ਪੜ੍ਹੋ
‘ਆਪ’ ਦੇ ਉਮੀਦਵਾਰ ਤੋਂ ਹਾਰੇ ਸਨ ਰਿੰਕੂ
ਇਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਵੱਲੋਂ ਜਲੰਧਰ ਵੈਸਟ ਤੋਂ ਮੁੜ ਵਿਧਾਨ ਸਭਾ ਦੀ ਚੋਣ ਲੜੀ ਪਰ ਉਹ ਆਪ ਦੇ ਸ਼ੀਤਲ ਅੰਗੂਰਾਲ ਤੋਂ ਕਰੀਬ 4000 ਹਜਾਰ ਵੋਟਾਂ ਦੇ ਫਰਕ ਨਾਲ ਹਾਰ ਗਏ। ਇਸ ਤੋਂ ਬਾਅਦ ਜ਼ਿਮਨੀ ਚੋਣ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲ਼ਈ। ਤੇ ਇਸ ਤੋਂ ਬਾਅਦ ਆਪ ਨੇ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣ ਦਾ ਉਮੀਦਵਾਰ ਬਣਾਇਆ ਤੇ ਹੁਣ ਰਿੰਕੂ ਨੇ ਜਲੰਧਰ ਵਿੱਚ ਜ਼ਿਮਨੀ ਚੋਣ ਜਿੱਤਾ ਕੇ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤੀ ਪ੍ਰਦਾਨ ਕੀਤੀ।