Jalandhar ByPoll Election Result 2023 Live: AAP ਦੀ ਬੱਲੇ-ਬੱਲੇ, ਥੋੜ੍ਹੀ ਦੇਰ ‘ਚ ਰਸਮੀ ਐਲਾਨ !
Jalandhar Lok Sabha Bypoll Election Result 2023 Live Updates in Punjabi: ਜਲੰਧਰ ਜਿਮਨੀ ਚੋਣਾਂ ਦੇ ਲਈ ਕਾਊਂਟਿੰਗ ਜਾਰੀ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਲਗਾਤਾਰ ਬਰਕਰਾਰ ਹੈ।
Jalandhar Bypoll Election Result 2023 Live: ਅੱਜ ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਐਲਾਨੇ ਜਾਣਗੇ। EVM ਵਿੱਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆਵੇਗਾ। ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਿੰਗ ਹੋਈ ਸੀ। ਹੁਣ ਤੋਂ ਥੋੜ੍ਹੀ ਦੇਰ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਜਲੰਧਰ ਲੋਕ ਸਭਾ ਜਿਮਨੀ ਚੋਣ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਜਲੰਧਰ ਲੋਕ ਸਭਾ ਸੀਟ ਕਾਂਗਰਸ ਦਾ ਗੜ੍ਹ ਮਨ੍ਹੀ ਜਾਂਦੀ ਹੈ। ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਹੋਈ ਸੀ।ਚੌਧਰੀ ਸੰਤੋਖ ਦੀ ਪਤਨੀ ਕਰਮਜੀਤ ਕੌਰ ਕਾਂਗਰਸ ਦੀ ਉਮੀਦਵਾਰ ਹਨ।
LIVE NEWS & UPDATES
-
AAP ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕੀਤੀ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕੀਤੀ ਹੈ। ਕਾਂਗਰਸ ਦਾ ਗੜ੍ਹ ਮੰਨ੍ਹੀ ਜਾਣ ਵਾਲੀ ਜਲੰਧਰ ਸੀਟ ਵਿੱਚ ਆਮ ਆਦਮੀ ਪਾਰਟੀ ਨੇ ਸੰਨ੍ਹ ਲਗਾਈ ਹੈ। ਇਸ ਜਿੱਤ ਵਿੱਚ ਮੁੱਖ ਮਤੰਰੀ ਮਾਨ ਦਾ ਜਾਦੂ ਚੱਲਿਆ ਹੈ।
-
AAP ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਸੁਸ਼ੀਲ ਰਿੰਕੂ ਨੂੰ ਦਿੱਤੀ ਵਧਾਈ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ। ਰਾਘਵ ਚੱਡਾ ਨੇ ਟਵੀਟ ਕਰ ਲਿਖਿਆ ਕਿ ਜਲੰਧਰ ਦੀ ਜਨਤਾ ਨੇ ਇਸ ਦਿਨ ਨੂੰ ਹੋਰ ਖਾਸ ਬਣਾਈਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਵਾਪਸੀ ਹੋ ਰਹੀ ਹੈ।
Naanke Jalandhar waleyan ne ajj da din mere layi hor vi special bana ditta ❤️
My naanka #Jalandhar has made this day even more special and memorable for me ❤️
— Raghav Chadha (@raghav_chadha) May 13, 2023
-
AAP Press Conference: ਜਲੰਧਰ ਜਿੱਤ ਤੋਂ ਬਾਅਦ ਦਿੱਲੀ ‘ਚ ਪ੍ਰੈਸ ਕਾਨਫਰੰਸ, CM ਮਾਨ ਨੇ ਲੋਕਾਂ ਦਾ ਧੰਨਵਾਦ ਕੀਤਾ
ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੌਰੇ ‘ਤੇ ਹਨ। ਜਲੰਧਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਰੀਬ 14 ਮਹੀਨੇ ਪਹਿਲਾਂ ਅਸੀਂ ਵਿਧਾਨ ਸਭਾ ਵਿੱਚ 92 ਸੀਟਾਂ ਹਾਸਿਲ ਕੀਤੀਆਂ। ਜਲੰਧਰ ਦਾ ਵਿਕਾਸ ਕਰਵਾਉਣਾ ਸਾਡੇ ਲਈ ਅਗਲਾ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਲੰਧਰ ਵਿੱਚ ਕਰੀਬ 60 ਹਜ਼ਾਰ ਵੋਟਾਂ ਤੋਂ ਜਿੱਤ ਹਾਸਿਲ ਕਰਨਾ ਸਾਡੇ ਲਈ ਬਹੁਚ ਵੱਡੀ ਜਿੱਤ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਅਸੀਂ ਉਨ੍ਹਾਂ ਦੀ ਉਮੀਦਾਂ ਤੇ ਖਰਾਂ ਉਤਰਾਂਗੇ।
जालंधर के जनादेश ने ये बता दिया कि पंजाब की जनता AAP सरकार के काम से संतुष्ट भी है और खुश भी। https://t.co/33AhyX7apP
— Arvind Kejriwal (@ArvindKejriwal) May 13, 2023
-
AAP Press Conference: AAP ਸੁਪਰੀਮੋ ਕੇਜਰੀਵਾਲ ਨੇ ਜਲੰਧਰ ਦੀ ਜਨਤਾ ਦਾ ਧੰਨਵਾਦ ਕੀਤਾ
ਜੰਲਧਰ ਵਿੱਚ ਵੱਡੀ ਜਿੱਤ ਤੋਂ ਬਾਅਦ AAP ਸੁਪਰੀਮੋ ਕੇਜਰੀਵਾਲ ਨੇ ਜਲੰਧਰ ਦੀ ਜਨਤਾ ਦਾ ਧੰਨਵਾਦ ਕੀਤਾ। ਕੇਜਰੀਵਾਲ ਨੇ ਕਿਹਾ ਕਿ ਵੱਡੇ ਫਰਕ ਨਾਲ ਆਮ ਆਦਮੀ ਦੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸੀਟ ਨਾਲ ਅਸੀਂ ਲੋਕ ਸਭਾ ‘ਚ ਐਂਟਰੀ ਕਰ ਰਹੇ ਹਾਂ।
-
Jalandhar ByPoll Counting: ਜਲੰਧਰ ਜਿਮਨੀ ਚੋਣ ਲਈ 20 ਹਜ਼ਾਰ ਵੋਟਾਂ ਦੀ ਗਿਣਤੀ ਬਾਕੀ
ਜਲੰਧਰ ਦੇ ਨਵੇਂ ਸਿਕੰਦਰ ਦੀ ਤਸਵੀਰ ਅਗਲੇ ਕੁਝ ਮਿਨੰਟਾਂ ਵਿੱਚ ਤੁਹਾਡੇ ਸਾਹਮਣੇ ਹੋਵੇਗੀ। ਜਲੰਧਰ ਜਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਮਹਿਜ਼ 20 ਹਜ਼ਾਰ ਵੋਟਾਂ ਦੀ ਗਿਣਤੀ ਬਾਕੀ ਹੈ। ਵੱਖ-ਵੱਖ ਪਾਰਟੀ ਦੇ ਆਗੂਆਂ ਦਾ ਪ੍ਰਤੀਕਰਮ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਏ ਹਨ।
-
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ AAP ਨੂੰ ਦਿੱਤੀ ਵਧਾਈ
ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ AAP ਨੂੰ ਵਧਾਈ ਦਿੱਤੀ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸੁਸ਼ੀਲ ਰਿੰਕੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
We humbly accept people’s mandate! I thank party workers, volunteers, supporters and the entire @INCPunjab leadership, for the hard work & efforts put in by them for the #JalandharByElection. I congratulate Sushil Rinku & AAP party for the victory.
— Amarinder Singh Raja Warring (@RajaBrar_INC) May 13, 2023
-
AAP ਦੇ ਸੁਪਰੀਮੋ ਕੇਜਰੀਵਾਲ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਮਾਨ
ਸੁਸ਼ੀਲ ਕੁਮਾਰ ਰਿੰਕੂ ਲਈ ਲੋਕ ਸਭਾ ਦੇ ਦਰਵਾਜੇ ਖੁੱਲ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਮਿਲਣ ਪਹੁੰਚੇ ਹਨ। ਜਲੰਧਰ ਵਿੱਚ ਆਪ ਦੀ ਇਹ ਵੱਡੀ ਜਿੱਤ ਹੈ। ਥੋੜ੍ਹੀ ਦੇਰ ਵਿੱਚ ਰਸਮੀ ਐਲਾਨ ਹੋ ਜਾਵੇਗਾ।
-
ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ, AAP ਦਾ ਲੋਕ ਸਭਾ ‘ਚ ਖੁੱਲਿਆ ਖਾਤਾ
ਜਲੰਧਰ ਜਿਮਨੀ ਚੋਣ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੋਂ ਬਾਅਦ ਲੋਕ ਸਭਾ ਪਹੁੰਚ ਰਹੇ ਹਨ। ਸੰਗਰੂਰ ਸੀਟ ਹਾਰ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਥੋਂ ਲੋਕ ਸਭਾ ਦੀ ਸੀਟ ਚੱਲੀ ਗਈ ਸੀ। ਪਰ ਇਸ ਜਿੱਤ ਨਾਲ ਆਮ ਆਦਮੀ ਪਾਰਟੀ ਲਈ ਲੋਕ ਸਭਾ ਦੇ ਦਰਵਾਜੇ ਖੁੱਲ ਗਏ ਹਨ।
-
Jalandhar ByPoll Result: ਕਾਂਗਰਸ ਦੇ ਗੜ੍ਹ ‘ਚ AAP ਦੀ ਸੰਨ੍ਹ
ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਗੜ੍ਹ ਮਨ੍ਹੀ ਜਾਨ ਵਾਲੀ ਜਲੰਧਰ ਲੋਕ ਸਭਾ ਸੀਟ ਵਿੱਚ ਸੰਨ੍ਹ ਲੱਗਾ ਦਿੱਤੀ ਹੈ। ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ 2024 ਦਾ ਸੈਮੀਫਾਈਨਲ ਵਜੋ ਵੀ ਵੇਖਿਆ ਜਾ ਰਿਹਾ ਹੈ। ਸੁਸ਼ੀਲ ਕੁਮਾਰ ਰਿੰਕੂ ਨੇ 56 ਹਜ਼ਾਰ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।
-
ਜਲੰਧਰ ਜਿਮਨੀ ਚੋਣ ਨਤੀਜੇ ਦਾ ਥੋੜ੍ਹੀ ਦੇਰ ‘ਚ ਰਸਮੀ ਐਲਾਨ
ਜਲੰਧਰ ਜਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੀ ਜਿੱਤ ਤੈਅ ਹੈ। ਸੁਸ਼ੀਲ ਕੁਮਾਰ ਰਿੰਕੂ 56 ਹਜ਼ਾਰ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ। ਹੁਣ ਤੋਂ ਥੋੜ੍ਹੀ ਦੇਰ ਵਿੱਚ ਜਿੱਤ ਦਾ ਰਸਮੀ ਐਲਾਨ ਹੋਵੇਗਾ।
-
ਇੱਕ ਵਾਰ ਮੁੜ ਵੱਡੀ ਲੀਡ ਨਾਲ AAP ਅੱਗੇ, ਸੁਸ਼ੀਲ ਰਿੰਕੂ 54,328 ਵੋਟਾਂ ਨਾਲ ਅੱਗੇ
ਜਲੰਧਰ ਦੀ ਜੰਗ ਦਾ ਫੈਸਲਾ ਅੱਗੇ ਕੁਝ ਹੀ ਮਿਨੰਟਾ ਵਿੱਚ ਤੁਹਾਡੇ ਸਾਹਮਣੇ ਹੋਵੇਗਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ 54,328 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਲੋਕ ਸਭਾ ਦੇ ਦਰਵਜੇ ਸੁਸ਼ੀਲ ਕੁਮਾਰ ਰਿੰਕੂ ਲਈ ਖੁੱਲ ਰਹੇ ਹਨ।
-
Jalandhar Lok Sabha ByPoll Result: ਜਲੰਧਰ ਜਿਮਨੀ ਚੋਣ ਲਈ ਥੋੜ੍ਹੀ ਦੇਰ ‘ਚ ਐਲਾਨਿਆ ਜਾਵੇਗਾ ਨਤੀਜਾ
ਜਲੰਧਰ ਜਿਮਨੀ ਚੋਣ ਲਈ ਥੋੜ੍ਹੀ ਦੇਰ ਵਿੱਚ ਜੇਤੂ ਦਾ ਨਾਮ ਐਲਾਨਿਆ ਜਾਵੇਗਾ। ਆਮ ਆਦਮੀ ਪਾਰਟੀ ਦੀ ਜਿੱਤ ਤੈਅ ਹੈ। ਸੁਸ਼ੀਲ ਕੁਮਾਰ ਰਿੰਕੂ 52 ਹਜ਼ਾਰ ਵੋਟਾਂ ਦੀ ਲੀਡ ਨਾਲ ਅੱਗ ਚੱਲ ਰਹੇ ਹਨ।
ਆਮ ਆਦਮੀ ਪਾਰਟੀ – 2,77,211
ਕਾਂਗਰਸ– 2,25,119
ਬੀਜੇਪੀ– 1,30,495
ਸ਼੍ਰੋਮਣੀ ਅਕਾਲੀ ਦਲ-1,40,586 -
ਸੁਸ਼ੀਲ ਕੁਮਾਰ ਰਿੰਕੂ ਥੋੜ੍ਹੀ ਦੇਰ ‘ਚ ਪ੍ਰੈਸ ਕਾਨਫਰੰਸ ਕਰਨਗੇ
AAP ਦੇ ਸੁਸ਼ੀਲ ਕੁਮਾਰ ਰਿੰਕੂ ਪਹਿਲੇ ਗੇੜੇ ਤੋਂ ਹੀ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਪਹਿਲੇ ਨੰਬਰ ‘ਤੇ ਹਨ। ਦੂਜੇ ਨਬੰਰ ‘ਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਹਨ। ਸ਼੍ਰੋਮਣੀ ਅਕਾਲੀ ਦਲ- ਬਸਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਤੀਸਰੇ ਨਬੰਰ ‘ਤੇ ਹਨ। ਉਥੇ ਹੀ ਚੌਥੇ ਨਬੰਰ ‘ਤੇ ਬੀਜੇਪੀ ਦੇ ਇੰਦਰ ਇਕਬਾਲ ਸਿੰਘ ਹਨ। ਥੋੜ੍ਹੀ ਦੇਰ ‘ਚ ਸੁਸ਼ੀਲ ਕੁਮਾਰ ਰਿੰਕੂ ਪ੍ਰੈਸ ਕਾਨਫਰੰਸ ਕਰਨਗੇ।
-
ਜਲੰਧਰ ਜਿਮਨੀ ਚੋਣ ਵਿੱਚ AAP ਜਿੱਤ ਵੱਲ, ਜਸ਼ਨ ‘ਚ ਡੁੱਬੇ ਆਪ ਵਰਕਰ
ਆਮ ਆਦਮੀ ਪਾਰਟੀ ਜਲੰਧਰ ਜਿਮਨੀ ਚੋਣ ਦੀ ਜਿੱਤ ਵੱਲ ਹੈ। ਸੁਸ਼ੀਲ ਕੁਮਾਰ ਰਿੰਕੂ ਦੇ ਘਰ ਜਸ਼ਨ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਵਰਕਰ ਜਿੱਤ ਦਾ ਜਸ਼ਨ ਮਨਾ ਰਹੇ ਹਨ। ਸੁਸ਼ੀਲ ਕੁਮਾਰ ਰਿੰਕੂ 50 ਹਜ਼ਾਰ ਤੋਂ ਵੱਧ ਦੀ ਲੀਡ ਨਾਲ ਅੱਗੇ ਜਾਣਗੇ।
-
ਆਮ ਆਦਮੀ ਪਾਰਟੀ ਉਮੀਦਵਾਰ ਨੂੰ 52 ਹਜ਼ਾਰ ਤੋਂ ਵੱਧ ਦੀ ਲੀਡ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 52 ਹਜ਼ਾਰ 085 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਲੰਧਰ ਦੀ ਜਨਤਾ ਤੋਂ 11 ਮਹੀਨਿਆਂ ਦਾ ਸਮਾਂ ਮੰਗਿਆਂ ਸੀ।
ਆਮ ਆਦਮੀ ਪਾਰਟੀ – 2,51,706
ਕਾਂਗਰਸ– 2,01,703
ਬੀਜੇਪੀ– 1,24,023
ਸ਼੍ਰੋਮਣੀ ਅਕਾਲੀ ਦਲ-1,19,325 -
AAP ਦੇ ਸੁਸ਼ੀਲ ਕੁਮਾਰ ਰਿੰਕੂ 48,995 ਦੀ ਵੱਡੀ ਲੀਡ ਨਾਲ ਜਿੱਤ ਵੱਲ
ਸੁਸ਼ੀਲ ਕੁਮਾਰ ਰਿੰਕੂ 48,995 ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਿਵੰਦ ਕੇਜਰੀਵਾਲ ਨਾਲ ਥੋੜ੍ਹੀ ਦੇਰ ਵਿੱਚ ਮੁਲਾਕਾਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਥੋੜ੍ਹੀ ਦੇਰ ਵਿੱਚ ਜੇਤੂ ਦੇ ਨਾਮ ਦਾ ਐਲਾਨ ਹੋ ਜਾਵੇਗਾ।
-
AAP ਦੇ ਸੁਸ਼ੀਲ ਕੁਮਾਰ ਰਿੰਕੂ 48,716 ਨਾਲ ਅੱਗੇ
ਜਲੰਧਰ ਵਿੱਚ ਆਮ ਆਦਮੀ ਪਾਰਟੀ ਜਿੱਤ ਵੱਲ ਹੈ। AAP ਦੇ ਸੁਸ਼ੀਲ ਕੁਮਾਰ ਰਿੰਕੂ 48,716 ਨਾਲ ਅੱਗੇ ਚੱਲ ਰਹੇ ਹਨ। ਸੁਸ਼ੀਲ ਕੁਮਾਰ ਰਿੰਕੂ ਪਹਿਲੇ ਗੇੜ ਤੋਂ ਹੀ ਅੱਗ ਚੱਲ ਰਹੇ ਹਨ। ਥੋੜ੍ਹੀ ਦੇਰ ਵਿੱਚ ਜੇਤੂ ਪਾਰਟੀ ਬਾਰੇ ਸਭ ਸਾਫ਼ ਹੋ ਜਾਵੇਗਾ।
ਆਮ ਆਦਮੀ ਪਾਰਟੀ – 2,31,394
ਕਾਂਗਰਸ– 1,86,823
ਬੀਜੇਪੀ– 1,17,172
ਸ਼੍ਰੋਮਣੀ ਅਕਾਲੀ ਦਲ-1,08,774 -
Jalandhar Lok Sabha ByPoll Counting: ਜਲੰਧਰ ਜਿਮਨੀ ਚੋਣ ਵਿੱਚ AAP ਦੇ ਸੁਸ਼ੀਲ ਕੁਮਾਰ ਰਿੰਕੂ 43,409 ਨਾਲ ਅੱਗੇ
ਆਮ ਆਦਮੀ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਲੱਗਭਗ ਤੈਅ ਹੈ। ਹੁਣ ਤੋਂ ਥੋੜ੍ਹੀ ਦੇਰ ਵਿੱਚ ਸਭ ਸਾਫ਼ ਹੋ ਜਾਵੇਗਾ। AAP ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 44, 521 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਆਮ ਆਦਮੀ ਪਾਰਟੀ – 2,20,545
ਕਾਂਗਰਸ– 1,78,406
ਬੀਜੇਪੀ– 1,12,570
ਸ਼੍ਰੋਮਣੀ ਅਕਾਲੀ ਦਲ-1,02,963 -
ਸੁਸ਼ੀਲ ਕੁਮਾਰ ਰਿੰਕੂ ਨੇ 2 ਲੱਖ ਵੋਟਾਂ ਦਾ ਅੰਕੜਾ ਕੀਤਾ ਪਾਰ
ਜਲੰਧਰ ਜਿਮਨੀ ਚੋਣ ਵਿੱਚ AAP ਦੇ ਸੁਸ਼ੀਲ ਕੁਮਾਰ ਰਿੰਕੂ 42,416 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ 2 ਲੱਖ ਵੋਟਾਂ ਦਾ ਅੰਕੜਾ ਪਾਰ ਕੀਤਾ ਹੈ। ਕਾਂਗਰਸ ਦੀ ਕਰਮਜੀਤ ਕੌਰ ਨੇ ਡੇਢ ਲੱਖ ਵੋਟਾਂ ਦਾ ਅੰਕੜਾ ਪਾਰ ਕੀਤਾ ਹੈ। ਉਥੇ ਹੀ ਬੀਜੇਪੀ ਅਤੇ ਸ੍ਰੋਮਣੀ ਅਕਾਲੀ ਦਲ- ਬਸਪਾ ਨੇ ਵੀ ਇੱਕ ਲੱਖ ਦਾ ਅੰਕੜਾ ਪਾਰ ਕਰ ਲਿਆ ਹੈ।
-
AAP ਦੇ ਸੁਸ਼ੀਲ ਕੁਮਾਰ ਰਿੰਕੂ 41,826 ਵੋਟਾਂ ਤੋਂ ਅੱਗੇ
AAP ਦੇ ਸੁਸ਼ੀਲ ਕੁਮਾਰ ਰਿੰਕੂ 41,826 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਇਸ ਵੱਡੀ ਲੀਡ ਪਿੱਛੇ ਪੰਜਾਬ ਦੀ ਸੂਬਾ ਸਰਕਾਰ ਦਾ ਪਿੱਛਲੇ ਡੇਢ ਸਾਲ ਦਾ ਕੰਮਕਾਜ ਨਜ਼ਰ ਆ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਜਨਤਾ ਤੋਂ 11 ਮਹੀਨੇ ਦਾ ਸਮਾਂ ਮੰਗਿਆ ਸੀ।
-
Jalandhar ByPoll Counting: ਜਲੰਧਰ ਜਿਮਨੀ ਚੋਣ ‘ਚ ਜਿੱਤ ਵੱਲ ਆਮ ਆਦਮੀ ਪਾਰਟੀ
ਜਲੰਧਰ ਜਿਮਨੀ ਚੋਣ ਵਿੱਚ ਸੁਸ਼ੀਲ ਕੁਮਾਰ ਰਿੰਕੂ ਵੱਡੀ ਲੀਡ ਨਾਲ ਅੱਗੇ ਵੱਧ ਰਹੇ ਹਨ। ਆਮ ਆਦਮੀ ਪਾਰਟੀ ਲਗਾਤਾਰ ਜਿੱਤ ਵੱਲ ਵਧ ਰਹੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਮੀਨੀ ਪੱਧਰ ‘ਤੇ ਜਾ ਕੇ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ।
-
ਆਮ ਆਦਮੀ ਪਾਰਟੀ 40,153 ਵੋਟਾਂ ਤੋਂ ਅੱਗੇ
ਪੰਜਾਬ ਦੀ ਸੱਤਾ ਦੇ ਸਿਆਸੀ ਸਮੀਕਰਨ ਸਾਫ ਵੇਖਣ ਨੂੰ ਮਿਲ ਰਹੇ ਹਨ। ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ 40,153 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਜਸ਼ਨ ਮਨਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਜਲੀ ਬਿੱਲ ਜੀਰੋ ਆਏ ਹਨ ਅਤੇ ਮੁਹੱਲਾ ਕਲਿਨਿਕ ਨਾਲ ਕਾਫੀ ਫਾਇਦਾ ਹੋਇਆ ਹੈ।
-
ਜਲੰਧਰ ਦਾ ਸਿਕੰਦਰ ਕੌਣ? ਥੋੜ੍ਹੀ ਦੇਰ ਵਿੱਚ ਤਸਵੀਰ ਸਾਫ਼ ਹੋਵੇਗੀ
ਜੰਲਧਰ ਜਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੋਂ ਥੋੜ੍ਹੀ ਦੇਰ ਵਿੱਚ ਸਾਫ ਹੋ ਜਾਵੇਗੀ ਕੀ ਜਲੰਧਰ ਦੀ ਜਨਤਾ ਕਿਸ ਨੂੰ ਆਪਣਾ ਸਿਕੰਦਰ ਚੁਣਦੀ ਹੈ। ਫਿਲਹਾਲ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 38,741 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਹੁਣ ਤੱਕ ਸੁਸ਼ੀਲ ਕੁਮਾਰ ਰਿੰਕੂ ਨੂੰ 1,86,858 ਵੋਟਾਂ ਮਿਲੀਆਂ ਹਨ।
-
AAP ਦੇ ਸੁਸ਼ੀਲ ਕੁਮਾਰ ਰਿੰਕੂ ਨੇ ਡੇਢ ਲੱਖ ਵੋਟਾਂ ਦਾ ਅੰਕੜਾ ਕੀਤਾ ਪਾਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਡੇਢ ਲੱਖ ਵੋਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਸੁਸ਼ੀਲ ਰਿੰਕੂ ਹੁਣ ਤੱਕ 37,010 ਵੋਟਾਂ ਨਾਲ ਅੱਗ ਚੱਲ ਰਹੇ ਹਨ। ਸੁਸ਼ੀਲ ਰਿੰਕੂ ਇਸ ਵੇਲੇ ਪੋਲਿੰਗ ਸਟੇਸ਼ਨ ਦੇ ਬਾਹਰ ਮੌਜੂਦ ਹਨ। ਸੁਸ਼ੀਲ ਰਿੰਕੂ ਦੇ ਘਰ ਜਸ਼ਨ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।
-
Jalandhar Lok Sabha ByPoll Counting: AAP ਦੇ ਸੁਸ਼ੀਲ ਰਿੰਕੂ 34,794 ਵੋਟਾਂ ਨਾਲ ਅੱਗੇ, ਜਸ਼ਨ ਦਾ ਮਾਹੌਲ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਡੇਢ ਲੱਖ ਵੋਟਾਂ ਦਾ ਅੰਕੜਾ ਪਾਰ ਕੀਤਾ ਹੈ। ਸੁਸ਼ੀਲ ਰਿੰਕੂ ਨੂੰ 34,794 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜ਼ਬਰਦਸਤ ਲੀਡ ਤੋਂ ਬਾਅਦ ਸੁਸ਼ੀਲ ਰਿੰਕੂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਹਨ।
-
ਆਮ ਆਦਮੀ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜ਼ਬਰਦਸਤ ਲੀਡ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 32,305 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੁਸ਼ੀਲ ਰਿੰਕੂ ਨੂੰ ਹੁਣ ਤੱਕ 1 ਲੱਖ 66 ਹਜ਼ਾਰ 418 ਵੋਟਾਂ ਪਇਆਂ ਹਨ। ਦੂਸਰੇ ਨਬੰਰ ‘ਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੱਲ ਰਹੇ ਹਨ।
-
Jalandhar Lok Sabha ByPoll Counting: ਹੁਣ ਤੱਕ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ?
ਜੰਲਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ 28214 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹਾਲੇ ਤੱਕ ਅਧੇ ਵੋਟਾਂ ਦੀ ਗਿਣਤੀ ਬਾਕੀ ਹੈ। ਅਸੀਂ ਤੁਹਾਨੂੰ ਦਸਾਂਗੇ ਕਿ ਹਾਲੇ ਤੱਕ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ।
ਆਮ ਆਦਮੀ ਪਾਰਟੀ – 1,43,931
ਕਾਂਗਰਸ– 1,16,431
ਬੀਜੇਪੀ– 75,672
ਸ਼੍ਰੋਮਣੀ ਅਕਾਲੀ ਦਲ-69350 -
Jalandhar ByPoll Counting: ਕਰੀਬ 4 ਲੱਖ ਵੋਟਾਂ ਦੀ ਗਿਣਤੀ ਪੂਰੀ, ਸੁਸ਼ੀਲ ਰਿੰਕੂ 27500 ਵੋਟਾਂ ਤੋਂ ਅੱਗੇ
ਜੰਲਧਰ ਜਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਕਰੀਬ 4 ਲੱਖ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। AAP ਉਮੀਦਵਾਰ ਸੁਸ਼ੀਲ ਰਿੰਕੂ 27500 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
-
ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਲਗਾਤਾਰ ਅੱਗੇ, AAP ਵਰਕਰਾਂ ‘ਚ ਖੁਸ਼ੀ ਦੀ ਲਹਿਰ
ਜਲੰਧਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ 23403 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਕਾਉਂਟਿੰਗ ਲਗਾਤਾਰ ਜਾਰੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਨੂੰ ਕੌਣ ਪਾਰ ਕਰਦਾ ਹੈ।
-
ਆਮ ਆਦਮੀ ਪਾਰਟੀ ਲਗਾਤਾਰ ਪਹਿਲੇ ਨਬੰਰ ‘ਤੇ ਬਰਕਰਾਰ, ਸੁਸ਼ੀਲ ਰਿੰਕੂ 16579 ਵੋਟਾਂ ਨਾਲ ਅੱਗੇ
ਜੰਲਧਰ ਦੀ ਜਿਮਨੀ ਚੋਣ ਵਿੱਚ ਕਾਂਗਰਸ ਨੂੰ ਇਸ ਵਾਰ ਝਟਕਾ ਲੱਗ ਸਕਦਾ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ 16579 ਨਾਲ ਅੱਗੇ ਚੱਲ ਰਹੇ ਹਨ। ਉਥੇ ਹੀ ਕਾਂਗਰਸ ਦਾ ਗੜ੍ਹ ਮਨ੍ਹੀ ਜਾਣ ਵਾਲੀ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਕਰਮਜੀਤ ਕੌਰ ਦੂਸਰੇ ਨਬੰਰ ‘ਤੇ ਹਨ।
-
Jalandhar Lok Sabha ByPoll Counting: 9324 ਲੀਡ ਨਾਲ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਅੱਗੇ
ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚਲੇ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 9324 ਲੀਡ ਨਾਲ ਅੱਗੇ ਚੱਲ ਰਹੇ ਹਨ।
ਆਮ ਆਦਮੀ ਪਾਰਟੀ – 60088
ਕਾਂਗਰਸ– 53023
ਬੀਜੇਪੀ– 3401
ਸ਼੍ਰੋਮਣੀ ਅਕਾਲੀ ਦਲ-28351 -
ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ 7065 ਲੀਡ ਨਾਲ ਅੱਗੇ
ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ 7065 ਲੀਡ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੂਸਰੇ ਨਬੰਰ ‘ਤੇ ਹਨ। ਬੀਜੇਪੀ ਉਮੀਦਵਾਰ ਇੰਦਰ ਇਕਾਬਲ ਅਟਵਾਲ ਤੀਸਰੇ ਨਬੰਰ ‘ਤੇ ਚੱਲ ਰਹੇ ਹਨ ਅਤੇ ਚੌਥੇ ਨਬੰਰ ‘ਤੇ ਸ਼੍ਰੋਮਣੀ ਅਕਾਲੀ ਦਲ- ਬਸਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਹਨ। ਹੁਣ ਤੱਕ ਕਰੀਬ 2 ਲੱਖ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ।
-
Jalandhar ByPoll Second Round Counting: ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚਾਲੇ ਟੱਕਰ
ਜਲੰਧਰ ਜਿਮਨੀ ਚੋਣ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਦੀ ਲੀਡ ਲਗਾਤਾਰ ਬਰਕਰਾਰ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਹਨ। ਬੀਜੇਪੀ ਤੀਸਰੇ ਨਬੰਰ ‘ਤੇ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਨਬੰਰ ‘ਤੇ ਚੱਲ ਰਹੀ ਹੈ।
ਆਮ ਆਦਮੀ ਪਾਰਟੀ – 43722
ਕਾਂਗਰਸ– 39086
ਬੀਜੇਪੀ– 24117
ਸ਼੍ਰੋਮਣੀ ਅਕਾਲੀ ਦਲ-19723 -
ਆਮ ਆਦਮੀ ਪਾਰਟੀ ਦੀ ਲੀਡ ਲਗਾਤਾਰ ਬਰਕਰਾਰ, ਸੁਸ਼ੀਲ ਕੁਮਾਰ ਰਿੰਕੂ ਅੱਗੇ
ਜਲੰਧਰ ਜਿਮਨੀ ਚੋਣ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਦੀ ਲੀਡ ਲਗਾਤਾਰ ਬਰਕਰਾਰ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਹਨ।
ਆਮ ਆਦਮੀ ਪਾਰਟੀ – 19285
ਕਾਂਗਰਸ– 17324
ਸ਼੍ਰੋਮਣੀ ਅਕਾਲੀ ਦਲ-10329
ਬੀਜੇਪੀ– 6669 -
Jalandhar ByPoll Second Round: ਜਲੰਧਰ ਜਿਮਨੀ ਚੋਣ ਵਿੱਚ ਦੂਜੇ ਗੇੜ੍ਹ ਵਿੱਚ ਸੁਸ਼ੀਲ ਰਿੰਕੂ ਅੱਗੇ
ਜਲੰਧਰ ਜਿਮਨੀ ਚੋਣ ਵਿੱਚ ਦੂਜੇ ਗੇੜ੍ਹ ਵਿੱਚ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਅੱਗੇ ਚੱਲ ਰਹੇ ਹਨ। ਤੀਸਰੇ ਨਬੰਰ ‘ਤੇ ਸੁਖਵਿੰਦਰ ਕੁਮਾਰ ਸੁੱਖੀ ਅੱਗੇ ਚੱਲ ਰਹੇ ਹਨ। ਚੌਥੇ ਨਬੰਰ ‘ਤੇ ਬੀਜੇਪੀ ਚੱਲ ਰਹੀ ਹੈ।
ਆਮ ਆਦਮੀ ਪਾਰਟੀ – 17098
ਕਾਂਗਰਸ– 15237
ਸ਼੍ਰੋਮਣੀ ਅਕਾਲੀ ਦਲ-9342
ਬੀਜੇਪੀ– 6105 -
AAP ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 2680 ਵੋਟਾਂ ਨਾਲ ਅੱਗੇ
ਜਲੰਧਰ ਜਿਮਨੀ ਚੋਣ ਦੇ ਰੁਝਾਨ ਵਿੱਚ ਸੁਸ਼ੀਲ ਕੁਮਾਰ 2680 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇੱਕ ਵਾਰ ਫਿਰ ਅੱਗੇ ਚੱਲ ਰਹੇ ਹਨ।
ਆਮ ਆਦਮੀ ਪਾਰਟੀ – 9315
ਸ਼੍ਰੋਮਣੀ ਅਕਾਲੀ ਦਲ-5351
ਕਾਂਗਰਸ– 6635
ਬੀਜੇਪੀ– 2105 -
Jalandhar ByPoll First Round: ਪਹਿਲੇ ਰੁਝਾਨ ਨੇ ਵਧਾਈ ਬੀਜੇਪੀ ਦੀ ਚਿੰਤਾ
ਜਲੰਧਰ ਜਿਮਨੀ ਚੋਣ ਲਈ ਪਹਿਲੇ ਰੁਝਾਨ ਸਾਹਮਣੇ ਆ ਗਏ ਹਨ। ਪਹਿਲੇ ਰੁਝਾਨ ਨੇ ਬੀਜੇਪੀ ਦੇ ਉਮੀਦਵਾਰ ਦੀ ਚਿੰਤਾ ਵਧਾ ਦਿੱਤੀ ਹੈ। ਬੀਜੇਪੀ ਦੇ ਉਮੀਦਵਾਰ ਚੌਥੇ ਨਬੰਰ ‘ਤੇ ਹਨ। ਪਹਿਲੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਅੱਗ ਚੱਲ ਰਹੇ ਹਨ।
-
ਪਹਿਲੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਅੱਗੇ
ਜਲੰਧਰ ਜਿਮਨੀ ਚੋਣ ਲਈ ਪਹਿਲੇ ਗੇੜ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 720 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਸ਼੍ਰੋਮਣੀ ਅਕਾਲੀ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਦੂਜੇ ਨਬੰਰ ‘ਤੇ ਚੱਲ ਰਹੇ ਹਨ।
ਪਹਿਲਾ ਰੁਝਾਨ ਆਇਆ ਸਾਹਮਣੇ
ਆਮ ਆਦਮੀ ਪਾਰਟੀ – 2645
ਸ਼੍ਰੋਮਣੀ ਅਕਾਲੀ ਦਲ-1925
ਕਾਂਗਰਸ– 1552
ਬੀਜੇਪੀ-184 -
Jalandhar ByPoll EVM First Round: ਜਲੰਧਰ ਜਿਮਨੀ ਚੋਣ ਦੇ ਪਹਿਲਾ ਰੁਝਾਨ ਵਿੱਚ AAP ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅੱਗੇ
ਜਲੰਧਰ ਜਿਮਨੀ ਚੋਣ ਲਈ ਪਹਿਲਾ ਰੁਝਾਨ ਸਾਹਮਣੇ ਆ ਗਿਆ ਹੈ। ਪਹਿਲੇ ਰੁਝਾਨ ਵਿੱਚ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਪਹਿਲੇ ਨਬੰਰ ਤੇ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੂਜੇ ਨਬੰਰ ‘ਤੇ ਹੈ।
-
ਜਲੰਧਰ ਜਿਮਨੀ ਚੋਣ ਲਈ 19 ਉਮੀਦਵਾਰਾਂ ਦਾ ਫੈਸਲਾ
ਜਲੰਧਰ ਜਿਮਨੀ ਚੋਣ ਲਈ ਥੋੜ੍ਹੀ ਦੇਰ ਵਿੱਚ ਪਹਿਲਾ ਰੁਝਾਨ ਸਾਹਮਣੇ ਆ ਜਾਵੇਗਾ। ਅੱਜ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆਵੇਗਾ। ਹਰ ਸਿਆਸੀ ਆਗੂ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਹਰ ਕਿਸੇ ਦੀ ਨਜ਼ਰਾਂ ਇਸ ਵੇਲੇ ਪਹਿਲੇ ਰੁਝਾਨ ‘ਤੇ ਹੈ।
-
ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਜਿੱਤ ਦਾ ਦਾਅਵਾ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਜਿੱਤ ਦਾ ਦਾਅਵਾ ਕੀਤਾ ਹੈ। ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਜਲੰਧਰ ਦੀ ਜਨਤਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਵੋਟ ਪਾਵੇਗੀ। ਉਨ੍ਹਾਂ ਕਿਹਾ ਕਿ ਥੋੜ੍ਹੀ ਦੇਰ ਵਿੱਚ ਪਹਿਲਾਂ ਰੁਝਾਨ ਆਵੇਗਾ।
-
Jalandhar EVM Counting Start: ਜਲੰਧਰ ਜਿਮਨੀ ਚੋਣ ਲਈ ਥੋੜ੍ਹੀ ਦੇਰ ਵਿੱਚ ਪਹਿਲਾ ਰੁਝਾਨ
ਜਲੰਧਰ ਜਿਮਨੀ ਚੋਣ ਲਈ ਪਹਿਲਾ ਰੁਝਾਨ ਥੋੜ੍ਹੀ ਦੇਰ ਵਿੱਚ ਸਾਹਮਣੇ ਆ ਜਾਣਗੇ। ਲੋਕਾਂ ਸਣੇ ਉਮੀਦਵਾਰਾਂ ਦੀਆਂ ਨਜ਼ਰਾਂ ਇਸ ਵੇਲੇ ਪਹਿਲੇ ਰੁਝਾਨ ਤੇ ਟਿੱਕਿਆ ਹੋਈਆਂ ਹਨ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿਹੜਾ ਉਮੀਦਵਾਰ ਪਹਿਲੇ ਰੁਝਾਨ ਵਿੱਚ ਅੱਗੇ ਚੱਲ ਰਿਹਾ ਹੈ ਅਤੇ ਕੋਣ ਪਿੱਛੇ ਟੀਵੀ9 ਪੰਜਾਬੀ ‘ਤੇ ਪੜ੍ਹੋ ਹਰ ਅਪਡੇਟ।
-
Jalandhar ByPoll Counting Start: ਜਲੰਧਰ ਜਿਮਨੀ ਚੋਣ ਲਈ ਕਾਉਂਟਿੰਗ ਸ਼ੁਰੂ, ਥੋੜ੍ਹੀ ਦੇਰ ‘ਚ ਪਹਿਲਾ ਰੁਝਾਨ
ਜਲੰਧਰ ਜਿਮਨੀ ਚੋਣ ਲਈ ਕਾਉਂਟਿੰਗ ਸ਼ੁਰੂ ਹੋ ਗਈ ਹੈ। ਹੁਣ ਤੋਂ ਥੋੜ੍ਹੀ ਦੇਰ ਵਿੱਚ ਪਹਿਲਾ ਰੁਝਾਨ ਆ ਜਾਵੇਗਾ। ਹਰ ਸਿਆਸੀ ਉਮੀਦਵਾਰ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੱਖ ਮੁਕਾਬਲਾ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਜਲੰਧਰ ਦੀ ਜਨਤਾ ਕਿਸ ਨੂੰ ਆਪਣਾ ਸਿੰਕਦਰ ਚੁਣਦੀ ਹੈ।
-
Jalandhar ByPoll Result 2023: ਅੱਜ ਜਲੰਧਰ ਦੀ ਜਨਤਾ ਕਿਸ ਨੂੰ ਚੁਣੇਗੀ ?
ਜਲੰਧਰ ਦੀ ਜਨਤਾ ਕਿਸ ਨੂੰ ਆਪਣਾ ਸਿਕੰਦਰ ਚੁਣੇਗੀ ਇਹ ਥੋੜ੍ਹੀ ਦੇਰ ਵਿੱਚ ਹੀ ਸਾਫ ਹੋ ਜਾਵੇਗਾ। 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਦੱਸ ਦਈਏ ਕਿ ਹੁਣ ਤੋਂ ਥੋੜ੍ਹੀ ਦੇਰ ਵਿੱਚ EVM ਮਸ਼ੀਨਾਂ ਖੁਲਣਗੀਆਂ। ਜਲੰਧਰ ਦੇ ਸਿਆਸੀ ਮੈਦਾਨ ਵਿੱਚ ਬੀਜੇਪੀ ਦੇ ਇੰਦਰ ਇਕਬਾਲ ਸਿੰਘ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ, ਆਮ ਆਦਮੀ ਪਾਰਟੀ ਤੋਂ ਸੁਸ਼ੀਲ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝ ਉਮੀਦਵਾਰ ਡਾ. ਸੁਖਵਿੰਦਰ ਸਿੰਘ ਹਨ।
-
ਜਲੰਧਰ ਲੋਕ ਸਭਾ ਜਿਮਨੀ ਚੋਣ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ!
ਜਲੰਧਰ ਲੋਕ ਸਭਾ ਜਿਮਨੀ ਸੀਟ ਲਈ ਸ਼੍ਰੋਮਣੀ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬੀਜੇਪੀ ਵਿਚਾਲੇ ਵੱਡਾ ਮੁਕਾਬਲਾ ਹੈ। ਜਲੰਧਰ ਲੋਕ ਸਭਾ ਸੀਟ ਕਾਂਗਰਸ ਦੀ ਗੜ੍ਹ ਮਨ੍ਹੀ ਜਾਂਦੀ ਹੈ। ਜਲੰਧਰ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਹਲਕੇ ਹਨ। ਸਾਰੀਆਂ ਪਾਰਟੀਆਂ ਆਪਣੀ- ਆਪਣੀ ਜਿੱਤ ਦਾ ਦਾਅਵਾ ਕਰ ਰਹਿਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਜਲੰਧਰ ਦੀ ਜਨਤਾਕਿਸ ਨੂੰ ਆਪਣਾ ਸਿਕੰਦਰ ਚੁਣਦੀ ਹੈ।
-
Jalandhar ByPoll Congress Candidate: ਚੌਧਰੀ ਸੰਤੋਖ ਸਿੰਘ ਦੇ ਜਾਦੂ ਨੂੰ ਬਰਕਰਾਰ ਰੱਖ ਪਾਉਣਗੇ ਕਰਮਜੀਤ ਕੌਰ!
ਮਰਹੂਮ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਚੌਧਰੀ ਕਰਮਜੀਤ ਕੌਰ ਨੂੰ ਜਲੰਧਰ ਜਿਮਨੀ ਚੋਣ ਦਾ ਉਮੀਦਵਾਰ ਬਣਾਇਆ। ਹੁਣ ਸਵਾਲ ਇਹ ਹੈ ਕਿ ਕਰਮਜੀਤ ਕੌਰ ਜਲੰਧਰ ਤੋਂ ਕਾਂਗਰਸ ਦਾ ਕਿਲਾ ਬਚਾ ਪਾਉਣਗੇ ਜਾ ਨਹੀਂ ਆਉ ਜਾਣਦੇ ਹਾਂ। ਜਲੰਧਰ ਜ਼ਿਮਨੀ ਚੋਣ ਕਾਂਗਰਸ ਤੋਂ ਇਲਾਵਾ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਲਈ ਵੀ ਇੱਜਤ ਦਾ ਸਵਾਲ ਬਣੀ ਹੋਈ। 10 ਮਈ ਨੂੰ ਜਲੰਧਰ ਜਿਮਨੀ ਚੋਣ ਲਈ ਵੋਟਿੰਗ ਹੋਈ ਸੀ।
-
Jalandhar ByPoll Result 2023: ਕਿਹੜੇ ਉਮੀਦਵਾਰ ਨੂੰ ਹਮਦਰਦੀ ਵੋਟਾਂ ?
Jalandhar Bypoll Election Result 2023: ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਕਾਂਗਰਸ ਦੀ ਉਮੀਦਵਾਰ ਹੈ। ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਜਲੰਧਰ ਦੀ ਜਨਤਾ ਹਮਦਰਦੀ ਵਜੋਂ ਉਨ੍ਹਾਂ ਨੂੰ ਚੁਣ ਸਕਦੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਡਾ. ਸੁਖਵਿੰਦਰ ਸੁਖੀ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਹਮਦਰਦੀ ਵੋਟਾਂ ਵਜੋਂ ਜਿੱਤ ਮਿਲ ਸਕਦੀ ਹੈ।
-
Jalandhar ByPoll Result Counting: 8 ਵਜੇ ਤੋਂ ਸ਼ੁਰੂ ਹੋਵੇਗੀ ਕਾਉਂਟਿੰਗ
ਹੁਣ ਤੋਂ ਥੋੜ੍ਹੀ ਦੇਰ ਬਾਅਦ ਕਰੀਬ 8 ਵਜੇ ਕਾਉਂਟਿੰਗ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਰੁਝਾਨ ਇਥੇ ਦਸਾਂਗੇ। ਜਲੰਧਰ ਜਿਮਨੀ ਚੋਣ ਲਈ 4 ਮੁੱਖ ਪਾਰਟੀਆਂ ਵਿੱਚ ਮੁੱਖ ਮੁਕਾਬਲਾ ਹੈ।
-
Jalandhar ByPoll Election Result: ਕਿਹੜੇ ਹਲਕੇ ‘ਚ ਕਿੰਨੇ ਫੀਸਦ ਵੋਟਿੰਗ
ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਸ਼ਾਹਕੋਟ ਵਿੱਚ ਸਭ ਤੋਂ ਵੱਧ 57.4% ਅਤੇ ਜਲੰਧਰ ਕੈਂਟ ਵਿੱਚ ਸਭ ਤੋਂ ਘੱਟ 48.9% ਮਤਦਾਨ ਹੋਇਆ। ਕਰਤਾਰਪੁਰ ਵਿੱਚ 54.7%, ਜਲੰਧਰ ਪੱਛਮੀ ਵਿੱਚ 56.4%, ਫਿਲੌਰ ਵਿੱਚ 55.8%, ਨਕੋਦਰ ਵਿੱਚ 55.4%, ਜਲੰਧਰ ਉੱਤਰੀ ਵਿੱਚ 54.4%, ਆਦਮਪੁਰ ਵਿੱਚ 54% ਅਤੇ ਜਲੰਧਰ ਕੇਂਦਰੀ ਵਿੱਚ 49% ਦਰਜ ਕੀਤੇ ਗਏ ਹਨ।
-
Jalandhar Lok Sabha Result: ਕਦੋਂ ਹੋਈ ਸੀ ਵੋਟਿੰਗ ?
Jalandhar Bypoll Election Result 2023 Live:ਜਲੰਧਰ ਜਿਮਨੀ ਚੋਣਾਂ ਲਈ ਵੋਟਿੰਗ 10 ਮਈ ਨੂੰ ਹੋਈ ਸੀ। ਜਿਸ ਦੇ ਨਤੀਜੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਆਉਣੇ ਸ਼ੁਰੂ ਹੋ ਜਾਣਗੇ। ਜਲੰਧਰ ਲੋਕ ਸਭਾ ਜਿਮਨੀ ਚੋਣ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।