Ram Navmi: ਰਾਮ ਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ‘ਚ ਇੱਕੋ ਮੰਚ ‘ਤੇ ਨਜਰ ਆਏ ਸਾਰੇ ਆਗੂ
All Party Leaders ਜਲੰਧਰ ਵਿੱਚ ਇੱਕੋ ਹੀ ਥਾਂ ਤੇ ਨਜਰ ਆਏ। ਮੌਕਾ ਸੀ ਰਾਮ ਨਵਮੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ। ਸਾਰੇ ਆਗੂਆਂ ਨੇ ਆਪਸੀ ਮਤਭੇਦ ਭੁਲਾ ਕੇ ਭਗਵਾਨ ਰਾਮ ਦੀ ਪੂਜਾ ਕੀਤੀ
ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦੱਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ, ਬੀਬੀ ਰਾਜਿੰਦਰ ਕੌਰ ਭੱਠਲ, ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਐਮਐਸ ਬਿੱਟਾ, ਬੀਜੇਪੀ ਆਗੂ ਮਨੋਰੰਜਨ ਕਾਲੀਆ ਸਮੇਤ ਹੋਰ ਕਈ ਉੱਘੇ ਨੇਤਾ ਹਾਜਿਰ ਸਨ।
ਜਲੰਧਰ ਨਿਊਜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਅੱਜ ਰਾਮ ਨੌਮੀ ਸ਼ੋਭਾ ਯਾਤਰਾ (Ram Navmi Shobha Yatra) ‘ਤੇ ਜਲੰਧਰ ਪਹੁੰਚੇ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ। ਸ਼ਾਇਦ ਪਹਿਲੀ ਵਾਰ ਸਾਰੇ ਆਗੂ ਇਕੱਠੇ ਇੱਕ ਮੰਚ ਤੇ ਬੈਠੇ ਦਿਖਾਈ ਦਿੱਤੇ। ਇਸ ਮੌਕੇ ਅੰਮ੍ਰਿਤਪਾਲ ਨੂੰ ਲੈ ਕੇ ਸਾਰੇ ਆਗੂਆਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ।
ਅੰਮ੍ਰਿਤਪਾਲ ਬਾਰੇ ਸਵਾਲ ਪੁੱਛੇ ਜਾਣ ਤੇ ਖੇਤੀਬਾੜੀ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਸ ਮਸਲੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਰਫ ਖੇਤੀਬਾੜੀ ਜਾਂ ਐਨਆਰਆਈ ਵਿਭਾਗ ਬਾਰੇ ਹੀ ਸਵਾਲ ਪੁੱਛੇ ਜਾਣ ਤਾਂ ਉਹ ਜਵਾਬ ਦੇਣਗੇ। ਇਸ ਮੁੱਦੇ ‘ਤੇ ਉਹ ਕੁਝ ਨਹੀਂ ਦੱਸ ਸਕਦੇ।


