Operation Blue Star: ਹਥਿਆਰ ਰੱਖਣ ‘ਤੇ ਪਾਬੰਦੀ, ਧਾਰਾ-144 ਵੀ ਲਾਗੂ, ਘੱਲੂਘਾਰਾ ਹਫ਼ਤਾ ਅਤੇ ਭਗਤ ਕਬੀਰ ਜਯੰਤੀ ਦੇ ਮੱਦੇਨਜ਼ਰ ਚੌਕਸ ਜਲੰਧਰ ਪ੍ਰਸ਼ਾਸਨ

Updated On: 

03 Jun 2023 08:17 AM

ਜਲੰਧਰ ਜਿਲ੍ਹੇ ਵਿੱਚ ਧਾਰਾ-144 ਲਾਗੂ ਕਰਦਿਆਂ ਜਿਲ੍ਹਾ ਮੈਜਿਸਟਰੇਟ ਨੇ ਪੰਜ ਤੋਂ ਵੱਧ ਲੋਕਾਂ ਦੀ ਇੱਕਤਰਤਾ ਅਤੇ ਨਾਅਰੇਬਾਜ਼ੀ ਕਰਨੇ ਤੇ ਵੀ ਪਾਬੰਦੀ ਲਗਾ ਦਿੱਤੀ ਹੈ।

Operation Blue Star: ਹਥਿਆਰ ਰੱਖਣ ਤੇ ਪਾਬੰਦੀ, ਧਾਰਾ-144 ਵੀ ਲਾਗੂ, ਘੱਲੂਘਾਰਾ ਹਫ਼ਤਾ ਅਤੇ ਭਗਤ ਕਬੀਰ ਜਯੰਤੀ ਦੇ ਮੱਦੇਨਜ਼ਰ ਚੌਕਸ ਜਲੰਧਰ ਪ੍ਰਸ਼ਾਸਨ
Follow Us On

ਜਲੰਧਰ ਨਿਊਜ: ਗਰਮ ਖਿਆਲੀਆਂ ਵੱਲੋਂ 1 ਜੂਨ ਤੋਂ 7 ਜੂਨ ਤੱਕ ਘੱਲੂਘਾਰਾ ਹਫਤਾ (Operation Blue Star) ਮਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸ਼ਹਿਰ ਚ ਕਈ ਜੱਥੇਬੰਦੀਆਂ ਵੱਲੋਂ ਕਈ ਤਰ੍ਹਾਂ ਧਾਰਮਿਕ ਪ੍ਰੋਗਰਾਮ ਉਲੀਕੇ ਜਾਂਦੇ ਹਨ। ਨਾਲ ਹੀ ਪੈਦਲ ਮਾਰਚਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦੌਰਾਨ ਕਈ ਜੱਥੇਬੰਦੀਆਂ ਵਿੱਚ ਟਕਰਾਅ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ, ਜਿਸਦਾ ਫਾਇਦਾ ਕਈ ਸ਼ਰਾਰਤੀ ਅਨਸਰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਸ਼ਹਿਰ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ ਵੀ ਅਸਰ ਪੈਂਦਾ ਹੈ। ਇਸੇ ਨੂੰ ਲੈ ਕੇ ਹੁਣ ਜਲੰਧਰ ਪ੍ਰਸ਼ਾਸਨ ਵੱਲੋਂ ਕਈ ਜਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜਲੰਧਰ ਦੀ ਮੈਜਿਸਟਰੇਟ ਦੀਪਸ਼ਿਖਾ ਸ਼ਰਮਾ ਵੱਲੋਂ ਲੋਕਾਂ ਲਈ ਕੁਝ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਮੁਤਾਬਕ,7 ਜੂਨ ਤੱਕ ਕਿਸੇ ਵੀ ਕਿਸਮ ਦਾ ਅਸਲਾ ਲਾਇਸੰਸੀ ਹਥਿਆਰ, ਅਗਨ ਸ਼ਸਤਰ, ਵਿਸਫੋਟਕ ਪਦਾਰਥ, ਜਲਣਸ਼ੀਲ ਪਦਾਰਥ ਅਤੇ ਤੇਜ਼ਧਾਰ ਹਥਿਆਰ, ਜਿਨ੍ਹਾਂ ਵਿੱਚ ਟਕੁਏ, ਬਰਛੇ, ਕਿਰਪਾਨਾਂ ਆਦਿ ਸ਼ਾਮਲ ਹਨ, ਨੂੰ ਲੈ ਕੇ ਚੱਲਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਭਗਤ ਕਬੀਰ ਜੰਯਤੀ ਨੂੰ ਲੈ ਕੇ ਨਿਯਮ ਲਾਗੂ

ਉੱਧਰ, ਭਗਤ ਕਬੀਰ ਜੀ ਦੇ ਪ੍ਰਕਾਸ਼ ਉੱਤਸਵ ਦੇ ਮੱਦੇਨਜ਼ਰ ਵੀ ਜਿਲ੍ਹਾ ਮੈਜਿਸਟਰੇਟ ਵੱਲੋਂ ਕੁਝ ਜਰੂਰੀ ਨਿਯਮ ਲਾਗੂ ਕੀਤੇ ਗਏ ਹਨ। ਜਿਨ੍ਹਾਂ ਮੁਤਾਬਕ, ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਤੇ ਪੰਜਾਬ ਐਕਸਾਈਜ ਐਕਟ 1914 ਦੀ ਧਾਰਾ 54 (ਪੰਜਾਬ ਲਾਇਸੰਸ ਨਿਯਮਾਂਵਲੀ 1956 ਦੇ ਨਿਯਮ 9 ) ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 3 ਜੂਨ ਨੂੰ ਭਗਤ ਕਬੀਰ ਜੀ ਦੇ ਮੰਦਿਰ ਦੇ ਨਜ਼ਦੀਕ ਜਿਥੋਂ ਸ਼ੋਭਾ ਯਾਤਰਾਵਾਂ ਸ਼ੁਰੂ ਹੋਣੀਆਂ ਹਨ ਅਤੇ ਸ਼ੋਭਾ ਯਾਤਰਾ ਦੇ ਲੰਘਦੇ ਸਮੇਂ ਰਸਤੇ ਦੇ ਆਲੇ-ਦੁਆਲੇ ਦੀਆਂ ਆਂਡੇ, ਮੀਟ ਅਤੇ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਜਦਕਿ 4 ਜੂਨ ਨੂੰ ਭਗਤ ਕਬੀਰ ਜੀ ਦੇ ਮੰਦਿਰ (ਧਾਰਮਿਕ ਸਥਾਨ) ਦੇ ਆਲੇ-ਦੁਆਲੇ ਆਂਡੇ, ਮੀਟ ਅਤੇ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਰਹੇਗੀ।

ਚਾਈਨਾ ਡੋਰ ‘ਤੇ ਵੀ ਲੱਗੀ ਪਾਬੰਦੀ

ਦੂਜੇ ਪਾਸੇ, ਜਲੰਧਰ ਦੇ ਡਿਪਟੀ ਕਮਿਸ਼ਨਰ ਪੁਲਿਸ (ਲਾਅ ਐਂਡ ਆਰਡਰ) ਅੰਕੁਰ ਗੁਪਤਾ ਵਲੋਂ ਜਾਬਤਾ ਫੌਜ਼ਦਾਰੀ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਮਿਸ਼ਨਰੇਟ ਜਲੰਧਰ ਅਧੀਨ ਪੈਂਦੇ ਥਾਣਿਆਂ ਦੇ ਅਧੀਨ ਇਲਾਕਿਆਂ ਵਿੱਚ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ (ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮੈਟੀਰੀਅਲ ਨਾਲ ਬਣੀ ਡੋਰ ਜਾਂ ਧਾਗਾ ਜਾਂ ਕੋਈ ਵੀ ਅਜਿਹੀ ਡੋਰ ਜਾਂ ਧਾਗਾ ਜਿਸ ਉਪਰ ਸਿੰਥੈਟਿਕ ਦੀ ਧਾਤੂ ਦੀ ਪਰਤ ਚੜ੍ਹੀ ਹੋਵੇ ਅਤੇ ਪੰਜਾਬ ਸਰਕਾਰ ਦੇ ਮਾਪਦੰਡਾਂ ਦੇ ਅਨੁਕੂਲ ਨਾ ਹੋਵੇ) ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖ਼ਰੀਦ ਕਰਨ, ਸਪਲਾਈ ਕਰਨ, ਆਯਾਤ ਕਰਨ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਸੂਚਨਾ ਮੁਤਾਬਕ, ਇਹ ਹੁਕਮ 03 ਜੂਨ ਤੋਂ ਲਾਗੂ ਹੋ ਕੇ 2 ਨਵੰਬਰ ਤੱਕ ਜਾਰੀ ਰਹਿਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version