Sidhu-Majithia: … ਜਦੋਂ ਦੋ ਧੁਰ ਸਿਆਸੀ ਵਿਰੋਧੀਆਂ ਨੇ ਪਾਈ ਜੱਫੀ…ਤਾਂ ਕੀ ਸੀ ਸਾਰਿਆਂ ਦਾ Reaction? ਵੇਖੋ…
ਜਲੰਧਰ ਦੇ ਅਜੀਤ ਆਡੀਟੋਰੀਅਮ 'ਚ ਅਜ਼ਾਦੀ ਪ੍ਰੈਸ ਦਿਵਸ 'ਤੇ ਪ੍ਰੋਗਰਾਮ ਦੌਰਾਨ ਦੋ ਧੁਰ ਸਿਆਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਇੱਕ-ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆਏ, ਜਿਸ ਦੀ ਵੀਡੀਓ ਵਾਇਰਲ ਹੋਈ ਹੈ।
ਲੰਬੇ ਸਮੇਂ ਤੋਂ ਇੱਕ ਦੂਜੇ ਖਿਲਾਫ਼ ਜਹਿਰ ਉਗਲਣ ਵਾਲੇ ਸਿਆਸਤ ਦੋ ਦੋ ਧੁਰ ਵਿਰੋਧੀ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਅਕਾਲੀ ਆਗੂ ਬਿਕਰਮ ਮਜੀਠਿਆ (Bikram Majithia) ਜਦੋਂ ਇੱਕੋ ਹੀ ਸਟੇਜ ਤੇ ਪਹੁੰਚੇ ਤਾਂ ਸਾਰਿਆਂ ਦੀਆਂ ਨਜਰਾਂ ਉਨ੍ਹਾਂ ‘ਤੇ ਹੀ ਟਿੱਕ ਗਈਆਂ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਦੋਵਾਂ ਵਿਚਾਲੇ ਮੁੜ ਤੋਂ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਜਰੂਰ ਛਿੜੇਗੀ, ਪਰ ਹੋਇਆ ਇਸਦਾ ਬਿਲਕੁੱਲ ਪੁੱਠਾ। ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਦੌਰਾਨ ਅਚਾਨਕ ਬਿਕਰਮ ਮਜੀਠਿਆ ਆਪਣੀ ਸੀਟ ਤੋਂ ਉੱਠੇ ਅਤੇ ਨਵਜੋਤ ਸਿੰਘ ਸਿੱਧੂ ਨਾਲ ਜੱਫੀ ਪਾ ਲਈ। ਦੋਵਾਂ ਨੂੰ ਇਸ ਤਰ੍ਹਾਂ ਗੱਲੇ ਮਿਲਦੇ ਵੇਖ ਕੇ ਮੀਡੀਆ ਨੇ ਇਸ ਪੱਲ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ।
ਜੱਫੀ ਪਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਟੇਜ ਨੇ ਮਜੀਠਿਆ ਨੂੰ ਕਿਹ ਕਿ ਤੁਸੀਂ ਕਿਹਾ ਸੀ ਕਿ ਵਿਅਕਤੀ ਨੂੰ ਹਮੇਸ਼ਾ ਆਪਣੇ ਆਪ ਨੂੰ ਵਿਰੋਧੀ ਨਾਲ ਹੱਥ ਮਿਲਾਉਣ ਜੋਗਾ ਰੱਖਣਾ ਚਾਹੀਦਾ ਹੈ, ਜੋ ਮੈਂ ਨਹੀਂ ਕੀਤਾ ਉਹ ਮੇਰੀ ਗਲਤੀ ਸੀ। ਇੱਥੋਂ ਤੱਕ ਜੇ ਕਿਸੇ ਨਾਲ ਨਰਾਜਗੀ ਹੋਵੇ ਤਾਂ ਵੀ ਇੱਕ ਦੂਜੇ ਨੂੰ ਬੁਲਾ ਲੈਣਾ ਚਾਹੀਦਾ ਹੈ।ਮਜੀਠਿਆ ਨੂੰ ਜੱਫੀ ਪਾਉਂਦੇ ਸਮੇਂ ਸਿੱਧੂ ਨੇ ਕਿਹਾ, “ਮੈਂ ਤੇਰੇ ਨਾਲ ਜੱਫੀ ਪਾਈ ਹੈ, ਤੇਰੀ ਪੱਪੀ ਨਹੀਂ ਲਈ ਹੈ।”
ਦੱਸ ਦੇਈਏ ਕਿ 2022 ਦੀਆਂ ਚੋਣਾਂ ‘ਚ ਸਿੱਧੂ ਅਤੇ ਮਜੀਠੀਆ ਨੇ ਅੰਮ੍ਰਿਤਸਰ ਦੀ ਸਾਬਕਾ ਸੀਟ ਤੋਂ ਲਈ ਇਕ-ਦੂਜੇ ਖਿਲਾਫ ਵਿਧਾਇਕ ਦੀ ਚੋਣ ਚੋਣ ਲੜੀ ਸੀ। ਇੰਨਾ ਹੀ ਨਹੀਂ ਦੋਵਾਂ ਦੀ ਸਿਆਸੀ ਰੰਜਿਸ਼ ਨੂੰ ਨਿੱਜੀ ਲੜਾਈ ਦੇ ਰੂਪ ‘ਚ ਦੇਖਿਆ ਜਾਂਦਾ ਰਿਹਾ ਹੈ। ਵੀਰਵਾਰ ਨੂੰ ਕਰੀਬ ਡੇਢ ਸਾਲ ਬਾਅਦ ਸਿੱਧੂ ਅਤੇ ਮਜੀਠੀਆ ਇੱਕੋ ਸਟੇਜ ‘ਤੇ ਇਕੱਠੇ ਨਜ਼ਰ ਆਏ ਅਤੇ ਇੱਕ ਦੂਜੇ ਨੂੰ ਜੱਫੀ ਪਾਈ। ਮਜੀਠੀਆ ਅਤੇ ਸਿੱਧੂ ਦੀ ਇਹ ਜੱਫੀ ਪੰਜਾਬ ਦੀ ਸਿਆਸਤ ਨੂੰ ਕਿਸ ਮੌੜ ਤੇ ਲੈ ਕੇ ਜਾਵੇਗੀ, ਇਹ ਵੇਖਣਾ ਬੜਾ ਹੀ ਦਿਲਚਸਪ ਹੋਵੇਗਾ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਟਾਰੂਚੱਕ ਦੇ ਖ਼ਿਲਾਫ ਹਨ। ਨਾਲ ਹੀ ਸਿੱਧੂ ਨੇ ਸੁੱਚਾ ਸਿੰਘ ਲੰਗਾਹ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ