AAP MLA ਦੀਆਂ ਮੁਸ਼ਕਿਲਾਂ ਵਧੀਆਂ: ਧਾਰਾ 144 ਦੌਰਾਨ ਜੂਆ ਖੇਡਣ ਦੇ ਮਾਮਲੇ ‘ਚ 12 ਜੂਨ ਨੂੰ ਅਦਾਲਤ ‘ਚ ਕੀਤਾ ਤਲਬ
ਅਦਾਲਤ ਵੱਲ਼ੋਂ ਵਿਧਾਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਨੋਟਿਸ ਸ਼ੀਤਲ ਨੂੰ ਨਹੀਂ ਮਿਲਿਆ। ਇਸ 'ਤੇ ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਸ਼ੀਤਲ ਅੰਗੁਰਾਲ ਖੁਦ 12 ਜੂਨ ਨੂੰ ਅਦਾਲਤ 'ਚ ਪੇਸ਼ ਹੋਣ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ |
ਜਲੰਧਰ ਨਿਊਜ। ਵਿਧਾਇਕ ਸ਼ੀਤਲ ਅੰਗੁਰਾਲ, (Sheetal Angural) ਜਦੋਂ ਉਹ ਭਾਜਪਾ ਆਗੂ ਸੀ, ਤਾਂ ਥਾਣਾ ਭਾਰਗਵ ਕੈਂਪ ਵਿਖੇ ਜੂਆ ਖੇਡਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ। ਅਦਾਲਤ ਨੇ ਸ਼ੀਤਲ ਅੰਗੁਰਾਲ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਉਹ ਨੋਟਿਸ ਸ਼ੀਤਲ ਨੂੰ ਨਹੀਂ ਮਿਲਿਆ।
ਜੂਏ ਨਾਲ ਜੁੜੇ ਪੁਰਾਣੇ ਮਾਮਲੇ ‘ਚ ਜਲੰਧਰ (Jalandhar) ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਅਦਾਲਤ ਨੇ ਉਸ ਨੂੰ 12 ਜੂਨ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਵਿਧਾਇਕ ਸ਼ੀਤਲ ਅੰਗੁਰਾਲ, ਜਦੋਂ ਉਹ ਭਾਜਪਾ ਆਗੂ ਸੀ, ਤਾਂ ਥਾਣਾ ਭਾਰਗਵ ਕੈਂਪ ਵਿਖੇ ਜੂਆ ਖੇਡਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ।
ਅਦਾਲਤ ਨੇ ਕੀਤਾ ਸੀ ਵਿਧਾਇਕ ਨੂੰ ਨੋਟਿਸ ਜਾਰੀ
ਇਸ ਦੌਰਾਨ ਧਾਰਾ 144 ਤਹਿਤ ਜੂਏ ਦੀ ਪਰਚੀ ਦਰਜ ਕਰਕੇ ਧਾਰਾ 188 ਵੀ ਲਗਾਈ ਜਾਣੀ ਸੀ, ਜਿਸ ਦੀ ਮਨਜ਼ੂਰੀ ਡੀਸੀ ਜਸਪ੍ਰੀਤ ਕੋਲ ਆ ਗਈ ਸੀ ਪਰ ਡੀਸੀ ਜਸਪ੍ਰੀਤ ਨੇ ਉਸ ਮਨਜ਼ੂਰੀ ਨੂੰ ਰੋਕ ਦਿੱਤਾ ਸੀ। ਡੀਸੀ ਜਸਪ੍ਰੀਤ ਦੇ ਤਬਾਦਲੇ ਤੋਂ ਬਾਅਦ ਅਦਾਲਤ ਨੇ ਸ਼ੀਤਲ ਅੰਗੁਰਾਲ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਉਹ ਨੋਟਿਸ ਸ਼ੀਤਲ ਨੂੰ ਨਹੀਂ ਮਿਲਿਆ। ਇਸ ‘ਤੇ ਅਦਾਲਤ (Court) ਨੇ ਹੁਕਮ ਜਾਰੀ ਕੀਤਾ ਕਿ ਸ਼ੀਤਲ ਅੰਗੁਰਾਲ ਖੁਦ 12 ਜੂਨ ਨੂੰ ਅਦਾਲਤ ‘ਚ ਪੇਸ਼ ਹੋਣ, ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ |
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ