Jalandhar: ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਬਦਮਾਸ਼ਾਂ ਨੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ, ਚਾਰ ਬਦਮਾਸ਼ ਹਿਰਾਸਤ ਚ ਲਏ ਗਏ
ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੋਣ ਦੇ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਗਏ ਨੇ। ਜਲੰਧਰ ਚ ਕੈਬਨਿਟ ਮਤੰਰੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਗਿਆ ਤੇ ਮੌਕੇ 'ਤੇ ਖੜ੍ਹੇ ਪੁਲਿਸ ਕਾਂਸਟੇਬਲ ਨੇ ਜਦੋਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਬਦਮਾਸ਼ਾਂ ਦੇ ਟੋਲੇ ਨੇ ਕਾਂਸਟੇਬਲ ਦੀ ਵੀ ਕੁੱਟਮਾਰ ਕੀਤੀ।
ਬਦਮਾਸ਼ਾਂ ਦੇ ਹੌਸਲੇ ਬੁਲੰਦ
ਘਟਨਾ ਰਾਤ ਕਰੀਬ ਇੱਕ ਵਜੇ ਵਾਪਰੀ। ਜਦੋਂ ਬਲਕਾਰ ਸਿੰਘ (Balkar Singh) ਆਪਣੀ ਪਤਨੀ ਨਾਲ ਕੋਠੀ ਵੱਲ ਜਾ ਰਹੇ ਸਨ। ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਰਵਿਦਾਸ ਚੌਂਕ ਨੇੜੇ ਜਾ ਰਿਹਾ ਸੀ ਕਿ ਉਸ ਨੂੰ ਲੈ ਕੇ ਜਾ ਰਹੇ ਪਾਇਲਟ ਦੇ ਜਵਾਨਾਂ ਨੇ ਕਾਲੇ ਰੰਗ ਦੀ ਬਿਨਾਂ ਨੰਬਰੀ ਗੱਡੀ ਨੂੰ ਹੱਥ ਨਾਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਸਵਾਰਾਂ ਨੇ ਆਪਣੀ ਕਾਰ ਚੌਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ ਅਤੇ ਪਾਇਲਟ ਦੇ ਪਾਇਲਟ ਨੂੰ ਰੋਕ ਲਿਆ। ਮੰਤਰੀ ਦੇ ਮੁਲਾਜ਼ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਅੱਧੀ ਦਰਜਨ ਸੀ ਬਦਮਾਸ਼ਾਂ ਦੀ ਗਿਣਤੀ
ਬਦਮਾਸ਼ਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਸੀ। ਜਿਨ੍ਹਾਂ ਨੇ ਬਾਅਦ ਵਿੱਚ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਕਿਸੇ ਤਰ੍ਹਾਂ ਮੰਤਰੀ ਬਲਕਾਰ ਸਿੰਘ ਦੇ ਸੁਰੱਖਿਆ ਅਮਲੇ ਨੇ ਮੰਤਰੀ ਨੂੰ ਮੌਕੇ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਸਹੀ ਸਲਾਮਤ ਉਨ੍ਹਾਂ ਦੀ ਕੋਠੀ ਪਹੁੰਚ ਗਏ। ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਮੰਤਰੀ ਬਲਕਾਰ ਸਿੰਘ ਦੇ ਕਾਫਲੇ ਦਾ ਪਿੱਛਾ ਕਰਦੇ ਹੋਏ ਕੋਠੀ ਤੱਕ ਪਹੁੰਚ ਗਏ ਅਤੇ ਗਾਲ੍ਹਾਂ ਕੱਢਣ ਲੱਗੇ।‘ਪੁਲਸ ਨੇ 4 ਹਮਲਾਵਰਾਂ ਨੂੰ ਹਿਰਾਸਤ ‘ਚ ਲਿਆ’
ਮੰਤਰੀ ਦੇ ਕਰਮਚਾਰੀਆਂ ਨੂੰ ਬਦਮਸ਼ਾਂ ਨੇ ਘੇਰ ਲਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ। ਮੰਤਰੀ ਬਲਕਾਰ ਸਿੰਘ ਨੇ ਕਿਸੇ ਤਰ੍ਹਾਂ ਹਮਲਾਵਰਾਂ ਨੂੰ ਸ਼ਾਂਤ ਕੀਤਾ ਪਰ ਉਹ ਸ਼ਰਾਬੀ ਹੋ ਕੇ ਗੁੰਡਾਗਰਦੀ ਕਰਦੇ ਰਹੇ। ਅਖ਼ੀਰ ਏਡੀਸੀਪੀ ਸਿਟੀ 2 ਅਦਿੱਤਿਆ ਨੇ ਮੰਤਰੀ ਬਲਕਾਰ ਸਿੰਘ ਦੀ ਕੋਠੀ ਤੇ ਪਹੁੰਚ ਕੇ 4 ਹਮਲਾਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਦੀ ਲਗਜ਼ਰੀ ਗੱਡੀ ਨੂੰ ਜ਼ਬਤ ਕਰ ਲਿਆ। ਸੀਪੀ ਕੁਲਦੀਪ ਚਾਹਲ ਦਾ ਕਹਿਣਾ ਹੈ ਕਿ ਪੁਲੀਸ ਕੇਸ ਦਰਜ ਕਰਨ ਜਾ ਰਹੀ ਹੈ। ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ
Follow Us
