ਮੰਤਰੀ ਕਟਾਰੂਚੱਕ ਵੀਡੀਓ ਕੇਸ ‘ਚ SIT ਨੂੰ ਲਿਖਿਆ ਪੱਤਰ, ਪੀੜਤ ਨੇ DIG ਨੂੰ ਕਿਹਾ ਉਸਨੂੰ ਜਾਨ ਤੋਂ ਖਤਰਾ, ਸੁਰੱਖਿਅਤ ਸਥਾਨ ਲਏ ਜਾਣ ਬਿਆਨ

davinder-kumar-jalandhar
Updated On: 

19 May 2023 20:24 PM

ਅਸ਼ਲੀਲ ਵੀਡੀਓ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਨੇ। ਹੁਣ ਪੀੜਤ ਨੇ DIG ਨੂੰ ਪੱਤਰ ਲਿਖਕੇ ਕਿਹਾ ਉਸਨੂੰ ਜਾਨ ਤੋਂ ਖਤਰਾ ਹੈ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੇ ਵੀ ਮੁੜ ਲਾਲ ਚੰਦ ਕਟਾਰੂਚੱਕ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਮੰਤਰੀ ਨੂੰ ਬਚਾ ਰਹੀ ਹੈ।

ਮੰਤਰੀ ਕਟਾਰੂਚੱਕ ਵੀਡੀਓ ਕੇਸ ਚ SIT ਨੂੰ ਲਿਖਿਆ ਪੱਤਰ, ਪੀੜਤ ਨੇ  DIG ਨੂੰ ਕਿਹਾ ਉਸਨੂੰ ਜਾਨ ਤੋਂ ਖਤਰਾ, ਸੁਰੱਖਿਅਤ ਸਥਾਨ ਲਏ ਜਾਣ ਬਿਆਨ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ

Follow Us On
ਜਲੰਧਰ। ਜਿਨਸੀ ਸ਼ੋਸ਼ਣ ਮਾਮਲੇ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪੀੜਤ ਕੇਸ਼ਵ ਨੇ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ (SIT) ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਐਸਆਈਟੀ ਮੁਖੀ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੂੰ 2 ਪੱਤਰ ਲਿਖੇ ਹਨ। ਜਿਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੰਤਰੀ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।

ਮੈਂ ਆਨਲਾਈਨ ਪੇਸ਼ ਹੋ ਸਕਦਾ ਹਾਂ-ਪੀੜਤ

ਇਸ ਦੇ ਨਾਲ ਹੀ ਕੇਸ਼ਵ ਨੇ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਉਹ ਐਸਆਈਟੀ ਦੇ ਸਾਹਮਣੇ ਆਨਲਾਈਨ ਪੇਸ਼ ਹੋ ਸਕਦੇ ਹਨ। ਉਹ ਵੀਡੀਓ ਕਾਨਫਰੰਸਿੰਗ (Video Conferencing) ਰਾਹੀਂ ਆਪਣਾ ਬਿਆਨ ਦਰਜ ਕਰਵਾ ਸਕਦਾ ਹੈ। ਜਾਂ ਕੇਸ਼ਵ ਨੇ ਇਕ ਹੋਰ ਵਿਕਲਪ ਦਿੱਤਾ ਹੈ ਕਿ ਉਸ ਦਾ ਬਿਆਨ ਪੰਜਾਬ ਤੋਂ ਬਾਹਰ ਦਿੱਲੀ ਵਿਚ ਸੁਰੱਖਿਅਤ ਥਾਂ ‘ਤੇ ਦਰਜ ਕੀਤਾ ਜਾਵੇ। ਜੇਕਰ SIT ਚਾਹੇ ਤਾਂ ਉਸਦੀ ਸ਼ਿਕਾਇਤ ਨੂੰ ਉਸਦਾ ਬਿਆਨ ਮੰਨੇ। ਉੱਧਰ ਸੁਖਪਾਲ ਖਹਿਰਾ ਨੇ ਵੀ ਇਲਜ਼ਾਮ ਲਗਾਇਆ ਕਿ ਸਰਕਾਰ ਮੰਤਰੀ ਨੂੰ ਬਚਾ ਰਹੀ ਹੈ। ਖਹਿਰਾ ਨੇ ਕਿਹਾ ਕਿ ਹੁਣ ਤਾਂ ਸਚਾਈ ਸਾਹਮਣੇ ਆ ਰਹੀ ਹੈ ਕਿਉਂਕਿ ਪੀੜਤ ਕੇਸ਼ਵ ਨੇ ਡੀਆਈਜੀ ਨੂੰ ਪੱਤਰ ਲਿਖਕੇ ਜਾਨ ਨੂੰ ਖਤਰਾ ਦੱਸਿਆ ਹੈ।

ਹਾਲੇ ਤੱਕ ਕੈਬਨਿਟ ਮੰਤਰੀ ਖਿਲਾਫ ਨਹੀਂ ਹੋਇਆ ਕੇਸ ਦਰਜ-ਖਹਿਰਾ

ਖਹਿਰਾ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਦੇ ਹਨ। ਪਰ ਸਰਕਾਰ ਨੂੰ ਰਾਜਪਾਲ ਰਾਹੀਂ ਮੰਤਰੀ ਕਟਾਰੂਚੱਕ ਦੀ ਪ੍ਰਮਾਣਿਤ ਵੀਡੀਓ ਮਿਲਣ ਤੋਂ ਬਾਅਦ ਵੀ ਅਜੇ ਤੱਕ ਉਸ ਖ਼ਿਲਾਫ਼ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸਰਕਾਰ ਦੇ ਮੰਤਰੀ ਵੱਲੋਂ ਇਸ ਮਾਮਲੇ ਤੇ ਬੋਲਣ ਵਾਲਿਆਂ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਖੁਦ ਕਹਿੰਦੇ ਸਨ ਕਿ ਐਸ.ਆਈ.ਟੀ ਦਾ ਕੋਈ ਸਿੱਟਾ (ਨਤੀਜਾ) ਨਹੀਂ ਹੈ। ਮਾਮਲੇ ਨੂੰ ਠੰਡੇ ਬਸਤੇ ਚ ਪਾਉਣ ਲਈ ਐਸ.ਆਈ.ਟੀ. ਹੁਣ ਉਹ ਰਾਜਪਾਲ ਦਾ ਪੱਤਰ ਮਿਲਣ ਦੇ ਬਾਵਜੂਦ ਕੇਸ ਦਰਜ ਕਰਨ ਦੀ ਬਜਾਏ ਕਟਾਰੂਚੱਕ ਤੇ ਐਸਆਈਟੀ ਜਾਂਚ ਕਿਉਂ ਕਰਵਾ ਰਹੇ ਹਨ। ਕੀ ਉਹ ਮਾਮਲੇ ਨੂੰ ਠੰਡੇ ਬਸਤੇ ਵਿੱਚ ਰੱਖ ਕੇ ਕਟਾਰੂਚੱਕ ਨੂੰ ਬਚਾਉਣਾ ਚਾਹੁੰਦਾ ਹੈ? ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ